Skip to content
Independent perspectives. Global stories.
BREAKING

ਦੇਸ਼ ਭਗਤ ਕਾਲਜ ਬਰੜਵਾਲ ’ਚ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ

Share this story

ਧੂਰੀ, 24 ਸਤੰਬਰ (ਸੰਜੀਵ ਸਿੰਗਲਾ)- ਦੇਸ਼ ਭਗਤ ਕਾਲਜ ਬਰੜਵਾਲ ਵਿਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ ਦਾ ਉਦਘਾਟਨ ਅਜ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਵਾਈਸ ਚਾਂਸਲਰ ਡਾ.ਬੀ.ਐਸ ਘੁੰਮਣ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਾ.ਬਲਜੀਤ ਸਿੰਘ ਸਿਧੂ ਕੰਟਰੋਲਰ ਪ੍ਰੀਖਿਆਵਾਂ ਅਤੇ ਵਿਤ ਅਫ਼ਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਡਾ. ਇੰਦਰਜੀਤ ਸਿੰਘ ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਹਾਜ਼ਰ ਸਨ। ਆਏ ਮਹਿਮਾਨਾਂ ਦਾ ਸੁਆਗਤ ਪ੍ਰੋਫੈਸਰ ਹਜ਼ੂਰਾ ਸਿੰਘ, ਪਰਮਜੀਤ ਕੌਰ, ਬੀਰਇੰਦਰ ਕੌਰ ਭਿੰਡਰ,ਡਾ.ਲਖਵੀਰ ਸਿੰਘ ਭਿੰਡਰ ਤੇ ਡਾ.ਬਲਵੀਰ ਸਿੰਘ ਨੇ ਕੀਤਾ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗੁਰਸੇਵਕ ਲੰਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਮਾਗਮ ਦੌਰਾਨ ਚਾਰ ਸਟੇਜਾਂ ਲਗਵਾਈਆਂ ਗਈਆਂ। ਸਟੇਜ ਨੰਬਰ 1 ਉਤੇ ਮੰਚ ਸੰਚਾਲਨ ਕਰਦਿਆਂ ਪ੍ਰੋਫੈਸਰ ਗੁਰਜੀਤ ਸਿੰਘ ਮਾਨ ਅਤੇ ਡਾ. ਗੁਰਮੀਤ ਕੌਰ ਨੇ ਆਏ ਮਹਿਮਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ।ਉਪਰੰਤ ਸਟੇਜ ਨੰਬਰ 1 ‘ਤੇ ਗਿਧਾ, ਕਲਾਸੀਕਲ ਡਾਂਸ, ਲੋਕ ਗੀਤ, ਲੋਕ ਸਾਜਾਂ ‘ਤੇ ਆਧਾਰਿਤ ਆਰਕੈਸਟਰਾ ਤੇ ਸਟੇਜ ਨੰਬਰ 2 ‘ਤੇ ਗਰੁਪ ਸ਼ਬਦ, ਕਲਾਸੀਕਲ ਵੋਕਲ, ਗੀਤ ਗ਼ਜ਼ਲ ਤੇ ਸਮੂਹ ਗਾਇਨ ਮੁਕਾਬਲੇ ਹੋਏ। ਸਟੇਜ ਨੰਬਰ 3 ‘ਤੇ ਵਾਦ-ਵਿਵਾਦ ਅਤੇ ਸਟੇਜ ਨੰਬਰ 4 ‘ਤੇ ਕਲੇਅ ਮਾਡਲਿੰਗ, ਰੰਗੋਲੀ, ਮੌਕੇ ‘ਤੇ ਚਿਤਰਕਾਰੀ ਤੇ ਇੰਸਟਾਲੇਸ਼ਨ ਪੇਸ਼ ਕੀਤੀ ਗਈ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਬਲਵੰਤ ਸਿੰਘ ਮੀਮਸਾਂ, ਡਾ. ਸੁਖਵਿੰਦਰ ਸਿੰਘ ਧਾਂਦਰਾ, ਪ੍ਰਦੀਪ ਸਿੰਗਲਾ, ਜਤਿੰਦਰ ਸਿੰਘ ਸੋਨੀ ਮੰਡੇਰ ਤੇ ਹੋਰ ਵੀ ਹਾਜ਼ਰ ਸਨ।

WRITTEN BY