Skip to content
Independent perspectives. Global stories.
BREAKING

ਜ਼ਿਲ੍ਹਾ ਪੱਧਰੀ ਵਾਲੀਵਾਲ ਮੁਕਾਬਲਿਆਂ ਵਿਚ ਰੈਂਕਰਜ਼ ਪਬਲਿਕ ਸਕੂਲ ਦੀ ਟੀਮ ਨੇ ਜਿੱਤਿਆ ਪਹਿਲਾ ਖਿਤਾਬ

Share this story

ਕਾਹਨੂਵਾਨ, 24 ਸਤੰਬਰ (ਡਾ. ਜਸਪਾਲ ਸਿੰਘ ਭਿੱਟੇਵੱਡ)- ਪੰਜਾਬ ਖੇਡ ਵਿਭਾਗ ਵੱਲੋਂ ਸਕੂਲਾਂ ਦੇ ਵੱਖ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਦੇ ਕਰਵਾਏ ਗਏ ਜ਼ਿਲ•ਾ ਪੱਧਰੀ ਮੁਕਾਬਲੇ ਇਸ ਵਾਰ ਰੈਂਕਰਜ਼ ਪਬਲਿਕ ਸਕੂਲ ਅਤੇ ਸਪੋਰਟਸ ਅਕੈਡਮੀ ਕੋਟ ਧੰਦਲ ਵਿਚ ਕਰਵਾਏ ਗਏ ਜਿਥੇ ਜ਼ਿਲ•ੇ ਭਰ ਤੋਂ 14 ਦੇ ਕਰੀਬ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿਚ 14 ਕਿਲੋਗ੍ਰਾਮ ਵਰਗ ਦੇ ਫਾਈਨਲ ਮੁਕਾਬਲੇ ਵਿਚ ਘੁਮਾਣ ਦੀ ਟੀਮ ਜੇਤੂ ਰਹੀ ਅਤੇ 19 ਸਾਲ ਦੇ ਮੁਕਾਬਲੇ ਵਿਚ ਰੈਂਕਰਜ਼ ਸਕੂਲ ਦੀ ਟੀਮ ਨੇ ਫਾਈਨਲ ਮੈਚ ਡੀਏਵੀ ਧਾਰੀਵਾਲ ਨੂੰ ਮਾਤ ਦਿੱਤੀ। ਇਸ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਜ਼ਿਲ੍ਹਾ ਖੇਡ ਅਫਸਰ ਸਦਵਤਾ ਸ਼ਰਮਾ ਸੀ। ਇਸ ਤੋਂ ਇਲਾਵਾ ਰੈਂਕਰਜ਼ ਸਕੂਲ ਦੇ ਚੇਅਰਮੈਨ ਮੋਹਣ ਸਿੰਘ ਧੰਦਲ ਨੇ ਖਿਡਾਰੀਆਂ ਅਤੇ ਖੇਡ ਪ੍ਰਬੰਧਕਾਂ ਨੂੰ ਜੀ ਆਇਆਂ ਕਿਹਾ। ਇਸ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਤਿੱਬੜੀ ਛਾਉੁਣੀ ਦੀ ਸਿੱਖ ਰੇਜੀਮੈਂਟ ਦੇ ਕਰਨਲ ਮਨੀਸ਼ ਮਹਿੰਦਰੂ ਨੇ ਇਨਾਮਾਂ ਦੀ ਵੰਡ ਕੀਤੀ। ਇਸ ਟੂਰਨਾਮੈਂਟ ਨੂੰ ਸਫਲ ਕਰਨ ਵਿਚ ਰੈਂਕਰਜ਼ ਸਕੂਲ ਦੇ ਐਮਡੀ ਗੁਰਪ੍ਰੀਤ ਸਿੰਘ ਪਵਾਰ, ਕੋਚ ਦਪਿੰਦਰ ਸਿੰਘ, ਕੋਚ ਜਸਪਾਲ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਕਰਨਲ ਮਹਿੰਦਰੂ ਅਤੇ ਜ਼ਿਲ੍ਹਾ ਖੇਡ ਅਫਸਰ ਨੇ ਸਕੂਲ ਪ੍ਰਬੰਧਕਾਂ ਅਤੇ ਖਿਡਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ਦੇ ਖੇਡ ਮੈਦਾਨ ਰੈਂਕਰਜ਼ ਸਕੂਲ ਵਿਚ ਮੁਹੱਈਆ ਹੋਏ ਹਨ। ਉਹ ਪ੍ਰਬੰਧਾਂ ਦੇ ਟੂਰਨਾਮੈਂਟ ਪ੍ਰਬੰਧਾਂ ਤੋਂ ਵੀ ਖੁਸ਼ ਹੋਏ ਹਨ। ਇਸ ਮੌਕੇ ਇਕਬਾਲ ਸਿੰਘ ਖਾਲਸਾ, ਚੰਨਪ੍ਰੀਤ ਸਿੰਘ, ਬਰਜਿੰਦਰ ਸਿੰਘ ਸੋਨੂੰ, ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ।

WRITTEN BY