ਸ੍ਰੀ ਮੁਕਤਸਰ ਸਾਹਿਬ/ ਮੰਡੀ ਬਰੀਵਾਲਾ, 23 ਸਤੰਬਰ (ਸੁਰਿੰਦਰ ਚੱਠਾ)- ਅੱਜ ਕੱਲ੍ਹ ਆਪਰਾਧੀਆਂ ਵੱਲੋਂ ਏ.ਟੀ.ਐੱਮ ਨੂੰ ਤੋੜਨ ਦੀਆਂ ਘਟਨਾਵਾਂ ਵਿੱਚ ਹੋ ਰਹੇ ਵਾਧੇ ਨੂੰ ਦੇਖਦਿਆਂ ਮਨੁੱਖ ਦੇ ਵਫਾਦਾਰ ਸਮਝੇ ਜਾਂਦੇ ਕੁੱਤਿਆਂ ਵੱਲੋਂ ਮਨੁੱਖ ਜਾਤੀ ਦੀ ਮੱਦਦ ਦਾ ਬੀੜਾ ਉਠਾਇਆ ਗਿਆ ਜਾਪਦਾ ਹੈ। ਇਸ ਤਸਵੀਰ ਵਿੱਚ ਸ਼ਹਿਰ ਦੇ ਇੱਕ ਏ.ਟੀ.ਐੱਮ ਵਿੱਚ ਰਾਖੀ ਕਰਦੇ ਕੁੱਤੇ ਸਪਸ਼ਟ ਦੇਖੇ ਜਾ ਸਕਦੇ ਹਨ। ਕਰੀਬ ਦਰਜਨ ਭਰ ਰੱਖਵਾਲਿਆਂ ਦੇ ਹੁੰਦਿਆਂ ਕਿਸੇ ਅਪਰਾਧੀ ਦੀ ਏ.ਟੀ.ਐੱਮ ਨੂੰ ਤੋੜਨ ਦੀ ਜੁਅਰਤ ਨਹੀਂ ਪੈ ਸਕਦੀ। ਜਾਣੇ ਅਣਜਾਣੇ ਵਿੱਚ ਇਹ ਵਫਾਦਾਰ ਜਾਨਵਰ ਪੁਲਿਸ ਮਹਿਕਮੇ ਦਾ ਕੰਮ ਕਰ ਰਹੇ ਹਨ। ਜੇਕਰ ਇਸ ਸੁਰੱਖਿਆ ਸਿਸਟਮ ਨੂੰ ਸਹੀ ਮੰਨ ਲਿਆ ਜਾਵੇ ਤਾਂ ਰਾਤ ਦੇ ਸਮੇਂ ਇਹ ਵਫਾਦਾਰ ਜਾਨਵਾਰ ਵੀ ਰਾਖੀ ਦੇ ਬਹਾਨੇ ਏ.ਸੀ ਦੇ ਆਨੰਦ ਮਾਣ ਸਕਦੇ ਹਨ ਅਤੇ ਪੁਲਿਸ ਦੇ ਜਵਾਨ ਨਿਸ਼ਚਿੰਤ ਹੋ ਕੇ ਸੌਂ ਸਕਦੇ ਹਨ। ਪੁਲਿਸ ਲਈ ਅਣਜਾਣੇ ਵਿੱਚ ਹੀ ਇਸ ਏ.ਟੀ.ਐੱਮ ਦੀ ਰਾਖੀ ਕਰਦੇ ਕੁੱਤਿਆਂ ਨੂੰ ਦੇਖਕੇ ਇੱਕ ਆਈਡੀਆ ਮਿਲ ਸਕਦਾ ਹੈ ਇਸ ਤੇ ਅਮਲ ਕਰਕੇ ਪੁਲਿਸ ਵਿਭਾਗ ਦੇਸ਼ ਦੀ ਸੰਪਤੀ ਦੀ ਰਾਖੀ ਵਧੇਰੇ ਚੰਗੇ ਢੰਗ ਨਾਲ ਕਰ ਸਕਦੀ ਹੈ। ਇਸ ਆਈਡੀਏ ਤੇ ਗੌਰ ਜਰੂਰ ਕਰਨਾ ਚਾਹੀਦਾ ਹੈ।
ਕੁੱਤਿਆਂ ਵੱਲੋਂ ਏ.ਟੀ.ਐਮ ਦੀ ਰਾਖੀ ਕਰਕੇ ਪੁਲਿਸ ਨੂੰ ਦਿੱਤਾ ਜਾ ਰਿਹੈ ਸਹਿਯੋਗ



