Skip to content
Independent perspectives. Global stories.
BREAKING

ਸੁਨੀਲ ਜਾਖੜ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਨਿਵਾਸ ਅਸਥਾਨ ’ਤੇ ਪਹੁੰਚੇ-ਬੰਦ ਕਮਰੇ ’ਚ ਮੀਟਿੰਗ

Share this story

ਕਾਦੀਆਂ 23 ਸਤੰਬਰ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)- ਅਜ ਕਾਦੀਆਂ ਚ ਕਾਂਗਰਸੀ ਆਗੂ ਅਤੇ ਲੋਕ ਸਭਾ ਗੁਰਦਾਸਪੁਰ ਦੇ ਪਾਰਟੀ ਉਮੀਦਵਾਰ ਸੁਨੀਲ ਜਾਖੜ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਨਿਵਾਸ ਸਥਾਨ ਤੇ ਪਹੁੰਚੇ। ਜਿਵੇਂ ਹੀ ਉਹ ਉਨ੍ਹਾਂ ਦੀ ਕੋਠੀ ਪਹੁੰਚੇ ਤਾਂ ਫ਼ਤਿਹਜੰਗ ਸਿੰਘ ਬਾਜਵਾ ਨੇ ਬੰਦ ਕਮਰੇ ਚ ਉਨ੍ਹਾਂ ਨਾਲ ਮੀਟਿੰਗ ਕੀਤੀ। ਇਸ ਮੋਕੇ ਤੇ ਮੀਡਿਆ ਨੂੰ ਨੇੜੇ ਤਕ ਨਹੀਂ ਆਉਣ ਦਿਤਾ। ਮੀਟਿੰਗ ਤੋਂ ਸੁਨੀਲ ਜਾਖੜ ਜਿਵੇਂ ਹੀ ਰਵਾਨਾ ਹੋ ਗਏ ਤਾਂ ਪਤਰਕਾਰਾਂ ਨੂੰ ਵੇਖਕੇ ਭੜਕ ਗਏ। ਉਨ੍ਹਾਂ ਇੰਗਲਿਸ਼ ਦੇ ਇਕ ਮਸ਼ਹੂਰ ਅਖ਼ਬਾਰ ਚ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਦੇ ਛਾਪਣ ਦਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਕਿਉਂਕਿ ਉਨ੍ਹਾਂ ਨਾਲ ਕੈਪਟਨ ਸਾਹਿਬ ਵਲੋਂ ਉਨ੍ਹਾਂ ਦੀ ਪਤਨੀ ਬੀਬੀ ਚਰਨਜੀਤ ਕੋਰ ਬਾਜਵਾ ਨੂੰ ਲੋਕ ਸਭਾ ਸੀਟ ਦਿਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ। ਇਸ ਬਿਆਨ ਦੇ ਛਪਣ ਤੋਂ ਬਾਅਦ ਸੁਨੀਲ ਜਾਖੜ ਨੇ ਅਜ ਕਾਦੀਆਂ ਦੀ ਮੀਡਿਆ ਤੇ ਆਪਣੇ ਦਿਲ ਦੀ ਭੜਾਸ ਕਢ ਹੀ ਦਿਤੀ। ਉਨ੍ਹਾਂ ਕਿਹਾ ਕਿ ਹੁਣ ਕਿਉਂਕਿ ਮੈਂ ਬਾਜਵਾ ਦੀ ਕੋਠੀ ਆ ਗਿਆ ਹਾਂ ਇਸ ਲਈ ਹੁਣ ਇਨ੍ਹਾਂ ਦੀ ਖ਼ਬਰ ਨਹੀਂ ਬਣਦੀ ਹੁਣ ਤਾਂ ਕੇਵਲ ਫ਼ੋਟੋ ਹੀ ਬਣਦੀ ਹੈ। ਇਸ ਲਈ ਪਤਰਕਾਰਾਂ ਨੂੰ ਇਨ੍ਹਾਂ ਦੀ ਫ਼ੋਟੋ ਲੈਣ ਦਿਉ। ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਇਕ ਜੁਟ ਹੈ। ਦੂਜੇ ਪਾਸੇ ਸੁਨੀਲ ਜਾਖੜ ਦੇ ਸਵਾਗਤ ਲਈ ਜਿਥੇ ਫ਼ਹਿਤਜੰਗ ਸਿੰਘ ਬਾਜਵਾ ਆਪਣੇ ਨਿਵਾਸ ਸਥਾਨ ਤੇ ਮੋਜੂਦ ਸਨ ਜਦਕਿ ਉਨ੍ਹਾਂ ਦੇ ਵਡੇ ਭਰਾ ਪ੍ਰਤਾਪ ਸਿੰਘ ਬਾਜਵਾ ਇਸ ਮੋਕੇ ਨਜ਼ਰ ਨਹੀਂ ਆਏ। ਪਾਰਟੀ ਵਰਕਰਾਂ ਵਲੋਂ ਕਿਹਾ ਜਾ ਰਿਹਾ ਸੀ ਕਿ ਉਹ ਦਿਲੀ ਚ ਹਨ। ਸੁਨੀਲ ਜਾਖੜ ਲਗਭਗ ਇਕ ਘੰਟਾ ਫ਼ਤਿਹਜੰਗ ਸਿੰਘ ਬਾਜਵਾ ਦੀ ਕੋਠੀ ਚ ਰਹੇ।ਕਾਂਗਰਸੀ ਵਰਕਰ ਉਨ੍ਹਾਂ ਦਾ ਲਗਭਗ ਦੋ ਘੰਟਿਆਂ ਤੋਂ ਇੰਤਜ਼ਾਰ ਕਰਦੇ ਰਹੇ।  ਇਸ ਮੋਕੇ ਤੇ ਆਪਣੀ ਹਾਜ਼ਰੀ ਲਗਵਾਉਣ ਲਈ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਰਾਜਾ ਸਾਂਸੀ ਹਲਕਾ ਵਿਧਾਇਕ ਸੁਖਬਿੰਦਰ ਸਿੰਘ ਸਰਕਾਰਿਆ ਵੀ ਬਾਜਵਾ ਦੀ ਕੋਠੀ ਪਹੁੰਚੇ ਹੋਏ ਸਨ। ਹਾਲਾਂਕਿ ਉਨ੍ਹਾਂ ਦੇ ਹਲਕੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹਦੂਦ ਚ ਨਹੀਂ ਆਉਂਦੇ ਹਨ। ਇਸ ਮੋਕੇ ਤੇ ਮਨੋਹਰ ਲਾਲ ਸ਼ਰਮਾਂ, ਸੁਚਾ ਸਿੰਘ ਜੋਹਲ ਐਮ ਸੀ, ਵਿਨੋਦ ਕੁਮਾਰ ਟੋਨੀ, ਐਡਵੋਕੇਟ ਕਮਲ ਖੋਖਰ, ਗੁਰਨਾਮ ਸਿੰਘ ਸਾਬਕਾ ਮੀਤ ਪ੍ਰਧਾਨ ਨਗਰ ਕੋਂਸਲ ਕਾਦੀਆਂ, ਜਗਦੀਸ਼ ਰਾਜ ਜੰਬਾ, ਤਿਲਕ ਰਾਜ ਮਹਾਜਨ, ਸੁਖਦਰਸ਼ਨ ਸਿੰਘ ਬੁਟਰ, ਕੈਪਟਨ ਸੰਦੀਪ ਸੰਧੂ ਮੌਜੂਦ ਸਨ।

WRITTEN BY