Skip to content
Independent perspectives. Global stories.
BREAKING

ਲੌਂਗਪੁਰੀ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੌਣ

Share this story

ਪੱਖੋ ਕਲਾਂ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਪ੍ਰਧਾਨ ਸੰਤ ਚਰਨਪੁਰੀ ਜੀ, ਮੈਨੇਜਿੰਗ ਟਰੱਸਟੀ ਰਵਿੰਦਰਜੀਤ ਸਿੰਘ ਬਿੰਦੀ ਨੇ ਦੱਸਿਆ ਕਿ ਸੰਸਥਾ ਦੇ ਬੱਚਿਆਂ ਨੇ ਜ਼ੋਨ ਅਤੇ ਜਿਲ੍ਹੇ ਪੱਧਰ ਦੀਆਂ ਹੋਈਆ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੁਕਾਬਿਲਆਂ ਵਿੱਚ ਜਿੱਤਾਂ ਪ੍ਰਾਪਤ ਕੀਤੀਆ। ਸਕੂਲ ਡੀ ਪੀ ਨੇ ਦੱਸਿਆਂ ਕਿ ਜ਼ੋਨ ਪੱਧਰੀ ਖੋ -ਖੋ, ਵਾਲੀਵਾਲ, ਰੱਸਾਕਸੀ, ਸਵਿਮਿੰਗ (ਅੰਡਰ 14, 17,19) ਲੜਕੇ ਲੜਕੀਆਂ) ਦੇ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜਿਲ੍ਹਾ ਪੱਧਰੀ ਵਾਲੀਵਾਲ (ਅੰਡਰ 17,19 ਲੜਕੇ ਲੜਕੀਆਂ) ਦੇ ਵਰਗ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਸੰਸਥਾ ਦੇ ਵਿਦਿਆਰਥੀ ਹਰਪ੍ਰੀਤ ਸਿੰਘ (ਅੰਡਰ 17 ਵਾਲੀਵਾਲ), ਪ੍ਰਦੀਪ ਕੌਰ (ਅੰਡਰ 19 ਵਾਲੀਵਾਲ) ਅਤੇ ਲਵਪ੍ਰੀਤ ਥੋਮਸ (ਅੰਡਰ 14, ਸਵਿਮਿੰਗ) ਲਈ ਰਾਜ ਪੱਧਰੀ ਮੁਕਾਬਿਲਆਂ ਲਈ ਚੁਣੇ ਗਏ। ਇਸ ਸ਼ਾਨਦਾਰ ਪ੍ਰਾਪਤੀ ਤੇ ਸਕੂਲ ਮੈਨੇਜਮੈਂਟ ਮੈਂਬਰ ਮਾਸਟਰ ਗਲੋਦਰ ਖਾਨ, ਸੂਬੇਦਾਰ ਹਰਭਜਨ ਸਿੰਘ, ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ, ਗੁਰਪ੍ਰੀਤ ਕੌਰ, ਸਜੀ ਥੋਮਸ ਨੇ ਜੇਤੂ ਬੱਚਿਆਂ ਅਤੇ ਮਾਪੇ ਸਾਹਿਬਾਨ ਅਤੇ ਸਕੂਲ ਡੀ ਪੀ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

WRITTEN BY