June 24, 2026 12:30 am

ਭਗੌੜੇ ਨਰਾਇਣ ਸਾਈਂ ‘ਤੇ ਪੰਜ ਲੱਖ ਦੇ ਇਨਾਮ ਦਾ ਐਲਾਨ

ਅਹਿਮਦਾਬਾਦ, 17 ਨਵੰਬਰ (ਪੀ.ਟੀ.)-ਜਿਣਸੀ ਸ਼ੋਸ਼ਣ ਦੇ ਇਲਜ਼ਾਮ ‘ਚ ਫਰਾਰ ਚੱਲ ਰਹੇ ਨਰਾਇਣ ਸਾਈਂ ‘ਤੇ ਪੰਜ ਲੱਖ ਰੁਪਏ ਦੇ ਇਨਾਮ ਦੀ ਘੋਸ਼ਣਾ ਕੀਤੀ ਗਈ ਹੈ। ਅਹਿਮਦਾਬਦ ਪੁਲਿਸ ਨੇ ਸੁਰਾਗ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਨਰਾਇਣ ਸਾਈਂ ਦੀਆਂ ਤਸਵੀਰਾਂ ਨੂੰ ਸ਼ਹਿਰ ‘ਚ ਲਵਾ ਦਿੱਤਾ ਹੈ। ਜੋਧਪੁਰ ਪੁਲਿਸ ਨੇ ਨਰਾਇਣ ਸਾਈਂ ਨੂੰ 10 ਦਸੰਬਰ ਤੱਕ ਆਤਮ ਸਮਰਪਣ ਕਰਨ ਦਾ ਸਮਾਂ ਦਿੱਤਾ ਹੈ। ਪੁਲਿਸ ਨੇ ਕਿਹਾ ਹੈ ਕਿ ਆਤਮ ਸਮਰਪਣ ਨਾ ਕਰਨ ‘ਤੇ ਨਰਾਇਣ ਸਾਈਂ ਦੀ ਸਾਰੀ ਪ੍ਰਾਪਰਟੀ ਜ਼ਬਤ ਕਰ ਲਈ ਜਾਵੇਗੀ। ਧਿਆਨ ਯੋਗ ਹੈ ਕਿ ਆਸਾਰਾਮ ਤੇ ਨਰਾਇਣ ਸਾਈਂ ‘ਤੇ ਸੂਰਤ ਦੀਆਂ ਦੋ ਭੈਣਾਂ ਨੇ ਜਬਰ ਜਨਾਹ ਦਾ ਇਲਜ਼ਾਮ ਲਗਾਇਆ ਹੈ। ਵੱਡੀ ਭੈਣ ਨੇ ਇਲਜ਼ਾਮ ਲਗਾਇਆ ਹੈ ਕਿ ਆਸਾਰਾਮ ਨੇ ਕਈ ਵਾਰ ਉਸ ਦਾ ਜਿਣਸੀ ਸ਼ੋਸ਼ਣ ਕੀਤਾ। ਛੋਟੀ ਭੈਣ ਨੇ ਆਸਾਰਾਮ ਦੇ ਬੇਟੇ ਨਰਾਇਣ ਸਾਈਂ ਦੇ ਖਿਲਾਫ ਇਸੇ ਤਰ੍ਹਾਂ ਦਾ ਇਲਜ਼ਾਮ ਲਗਾਇਆ ਹੈ।

Send this to a friend