June 23, 2026 9:22 pm

vਇਰਾਨ ਦੇ ਉਪ ਮੰਤਰੀ ਦੀ ਹੱਤਿਆ

ਤਹਿਰਾਨ, 11 ਨਵੰਬਰ (ਵਿਸ਼ਵ ਵਾਰਤਾ)-ਇੱਕ ਬੰਦੂਕਧਾਰੀ ਨੇ ਇਕ ਉਪ ਉਦਯੋਗ ਮੰਤਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੱਤਰਕਾਰ ਕਮੇਟੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਤਹਿਰਾਨ ਦੇ ਪੂਰਬੀ ਇਲਾਕੇ ਵਿਚ ਸਫ਼ਦਰ ਰਹਿਮਤਬਾਦੀ ਦੇ ਸਿਰ ਅਤੇ ਛਾਤੀ ਵਿਚ ਦੋ ਗੋਲੀਆਂ ਮਾਰੀਆਂ। ਪੁਲਿਸ ਦੇ ਹਵਾਲੇ ਨਾਲ ਰਿਪੋਰਟ ਵਿਚ ਦੱਸਿਆ ਗਿਆ ਕਿ ਉਪ ਮੰਤਰੀ ਦੀ ਹੱਤਿਆ ਉਨ੍ਹਾਂ ਨਾਲ ਕਾਰ ਵਿਚ ਯਾਤਰਾ ਕਰ ਰਹੇ ਕਿਸੇ ਵਿਅਕਤੀ ਨੇ ਕੀਤੀ ਹੈ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।

Send this to a friend