Skip to content
Independent perspectives. Global stories.
BREAKING

ਕਾਂਗਰਸ ਨੇ ਅਪਣੇ ਛੇ ਮਹੀਨੇ ਦੇ ਕਾਰਜਕਾਲ ’ਚ ਲੋਕਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਦਿੱਤਾ ਇਨਸਾਫ਼ : ਪੰਜਗਰਾਈ

Share this story

ਤਪਾ ਮੰਡੀ, 17 ਸਤੰਬਰ (ਰੋਹਿਤ ਸਿੰਗਲਾ)-ਪੰਜਾਬ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸ ਆਗੂ ਜੋਗਿੰਦਰ ਸਿੰਘ ਪੰਜਗਰਾਈ ਨੇ ਕਾਂਗਰਸ ਸਰਕਾਰ ਦੇ ਅਰਧ ਸਾਲ ਦੇ ਪੂਰੇ ਹੋਣ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਸਮੁੱਚੀ ਕਾਂਗਰਸ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਅਪਣੇ ਛੇ ਮਹੀਨੇ ਦੇ ਕਾਰਜਕਾਲ ਵਿਚ ਪਿਛਲੇ ਸਮੇਂ ਵਾਂਗ ਸਿਆਸੀ ਬਦਲਾਖੋਰੀ ਨੂੰ ਨੀਤੀ ਨੂੰ ਪਿਛਾਂਹ ਸੁੱਟ ਕੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਵਿਚ ਵਧੀਆ ਰੋਲ ਅਦਾ ਕੀਤਾ ਹੈ ਜਦਕਿ ਕੈਪਟਨ ਸਰਕਾਰ ਅਪਣੀ ਪਹਿਲੀ ਹੀ ਅਗਨੀ ਪ੍ਰੀਖਿਆ ਭਰਾ ਮਾਰੂ ਜੰਗ ਵਿਚ ਲੋਕਾਂ ਨੂੰ ਬਚਾਉਣ ਵਿਚ ਕਾਮਯਾਬ ਰਹੀ ਹੈ। ਸਾਬਕਾ ਵਿਧਾਇਕ ਪੰਜਗਰਾਈ ਨੇ ਅੱਗੇ ਬੋਲਦਿਆਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਜਿਨ੍ਹਾਂ ਵੱਡਾ ਸੰਕਟ ਪੰਜਾਬ ਦੇ ਸਿਰ ਉਪਰ ਆ ਗਿਆ ਸੀ ਨਾਲ ਕੁਝ ਵੀ ਸੰਭਵ ਸੀ ਪਰੰਤੂ ਕਾਂਗਰਸ ਸਰਕਾਰ ਦੀ ਵਧੀਆ ਸੋਚ ਸਦਕਾ ਪੰਜਾਬ ਵਿਚ ਆਪਸੀ ਭਾਈਚਾਰਕ ਸਾਂਝ ਦੇ ਨਾਲ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੀ। ਸਾਬਕਾ ਵਿਧਾਇਕ ਪੰਜਗਰਾਈ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਹਲਕਾ ਭਦੌੜ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ, ਜਦਕਿ ਸਮੁੱਚੇ ਹਲਕੇ ਦੇ ਲੋਕਾਂ ਦੀਆ ਮੰਗਾ ਅਤੇ ਮੁਸ਼ਕਿਲਾਵਾਂ ਨੂੰ ਧਿਆਨ ਵਿਚ ਰੱਖ ਕੇ ਹੀ ਹਲਕੇ ਦੇ ਵਿਕਾਸ ਸਬੰਧੀ ਫੈਸਲੇ ਲਏ ਜਾਣਗੇ ਤਾਂ ਜੋ ਹਲਕੇ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਭੂਪਿੰਦਰ ਸਿੰਘ ਵਿੱਕੀ ਬਰਾੜ, ਸ਼ਰਨਜੀਤ ਸਿੰਘ ਸੰਨੀ ਪੰਜਗਰਾਈ, ਗੁਰਵਿੰਦਰ ਸਿੰਘ ਟਹਿਣਾ, ਰਮਣੀਕ ਸਿੰਘ ਸਿੱਕੀ, ਸਤਨਾਮ ਸਿੰਘ ਕਾਹਨੇਕੇ, ਜਗਸੀਰ ਸਿੰਘ ਜੱਗਾ ਰੂੜੇਕੇ, ਬਲਵਿੰਦਰ ਸਿੰਘ ਖੀਪਲ, ਪੰਚ ਕੌਰ ਸਿੰਘ, ਮਹਿੰਦਰਪਾਲ ਸ਼ਰਮਾਂ ਪੱਖੋ ਕਲਾਂ ਆਦਿ ਵੀ ਹਾਜਰ ਸਨ।

WRITTEN BY