ਫਰੀਦਕੋਟ, 17 ਸਤੰਬਰ (ਗੁਰਜੀਤ ਰੋਮਾਣਾ)-ਸਿਵਲ ਸਰਜਨ, ਫਰੀਦਕੋਟ ਡਾ.ਜੈ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ, ਪੀ.ਐਚ.ਸੀ ਜੰਡ ਸਾਹਿਬ ਡਾ.ਤਰਲੋਚਨ ਸਿੰਘ ਦੀ ਅਗਵਾਈ ਹੇਠ 17 ਤੋਂ 19 ਸਤੰਬਰ ਤ¤ਕ ਬਲਾਕ ਅਧੀਨ ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਕੰਮ-ਕਾਜ ਦਾ ਜਾਇਜ਼ਾ ਲੈਣ ਲਈ ਟੀਮ ਨੇ ਫੀਲਡ ਦਾ ਦੌਰਾ ਕੀਤਾ।ਟੀਮ ਵਿ¤ਚ ਨੋਡਲ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ, ਸੁਪਵਾਈਜ਼ਰ ਬਰਿੰਦਰਪਾਲ ਸਿੰਘ ਭੋਲਾ,ਗੁਰਮੀਤ ਸਿੰਘ ਨੇ ਸਿਖਾਂਵਾਲਾ,ਭਾਣਾ,ਢੁ¤ਡੀ ਅਤੇ ਚਹਿਲ ਰੋਡ ਤੇ ਸਥਿਤ ਭ¤ਠਿਆਂ,ਪਥੇਰਾਂ ਅਤੇ ਸਲ¤ਮ ਬਸਤੀਆ ਵਿ¤ਚ ਰਹਿੰਦੇ 0-5 ਸਾਲ ਦੇ ਬ¤ਚਿਆਂ ਅਤੇ ਉਨਾਂ ਦੇ ਪਰਿਵਾਰਾਂ ਨਾਲ ਗ¤ਲ-ਬਾਤ ਕੀਤੀ ਤੇ ਮੁਹਿੰਮ ਦੀ ਸ਼ੁਰਆਤ ਕਰਵਾਈ। ਮਾਈਗਰੇਟਰੀ ਪਲਸ ਪੋਲੀਓ ਸਬੰਧੀ ਬਲਾਕ ਜੰਡ ਸਾਹਿਬ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਨੂੰ ਵੈਕਸੀਨ ਅਤੇ ਏਰੀਆ ਜਿਵੇ ਕਿ ਭ¤ਠੇ, ਪਥੇਰਾਂ, ਨਵੀ ਉਸਾਰੀ,ਸ਼ੈਲਰ,ਅਤੇ ਹੋਰ ਸਲ¤ਮ ਏਰੀਆ ਕਵਰ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕੋਈ ਵੀ 0-5 ਸਾਲ ਉਮਰ ਵਰਗ ਦਾ ਕੋਈ ਬ¤ਚਾ ਪਲਸ ਪੋਲੀਓ ਦੀਆਂ ਬੂੰਦਾਂ ਤੋਂ ਵਾਂਝਾ ਨਾ ਰਹੇ,ਉਨਾਂ ਦ¤ਸਿਆ ਕਿ ਇਸ ਰਾ?ੂਂਡ ਅਧੀਨ 570 ਬ¤ਚੇ ਕਵਰ ਕਰਨ ਦਾ ਟੀਚਾ ਰ¤ਖਿਆ ਗਿਆ ਹੈ।
ਬਲਾਕ ਜੰਡ ਸਾਹਿਬ ਨੂੰ ਕਵਰ ਕਰਨ ਲਈ 8 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ 2 ਨਿਗਰਾਨ ਨਿਯੁਕਤ ਕੀਤੇ ਗਏ ਹਨ। ਵੈਕਸੀਨ ਦੀ ਸਪਲਾਈ ਦੀ ਜਿੰਮੇਵਾਰੀ ਐਲ.ਐਚ.ਵੀ ਮੈਡਮ ਸੁਰਿੰਦਰ ਕੌਰ ਦੀ ਲਗਾਈ ਗਈ ਹੈ। ਇਸ ਮੌਕੇ ਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਗਠਿਤ ਟੀਮਾਂ ਨੂੰ ਅਪੀਲ ਕੀਤੀ ਕਿ ਟੀਮਾਂ ਇਸ ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇਣ।
ਇਸ ਮੌਕੇ ਮਲਟੀ ਪਰਪਜ਼ ਹੈਲਥ ਵਰਕਰ ਹਰਭਜਨ ਸਿੰਘ, ਮਲਕੀਤ ਸਿੰਘ ਅਤੇ ਏ.ਐਨ.ਐਮ ਸੁਰਜੀਤ ਕੌਰ ਅਤੇ ਜਸਵੀਰ ਸਿੰਘ ਨੇ ਕਵਰ ਕੀਤਾ ਖੇਤਰ ਅਤੇ ਬ¤ਚਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਭ¤ਠੇ ਪਥੇਰਾਂ ਸ਼ੈਲਰ ਅਤੇ ਸਲ¤ਮ ਬਸਤੀਆਂ ’ਚ ਪਿਲਾਈਆਂ ਪੋਲੀਓ ਬੂੰਦਾਂ-2 ਦਿਨ ਹੋਰ ਚ¤ਲੇਗੀ ਮੁਹਿੰਮ



