ਅਮਲੋਹ , 16 ਸਤੰਬਰ – ਵਿੱਚ ਜਿੰਨੀਆ ਵੀ ਹੁਣ ਤੱਕ ਸਰਕਾਰਾ ਬਣੀਆਂ ਹਨ ਭਾਵੇ ਉਹ ਕਾਗਰਸ ਦੀ ਹੋਵੇ, ਭਾਵੇ ਬੀਜੇਪੀ-ਬਾਦਲ ਦਲ ਦੀ ਹੋਵੇ ਭਾਵੇ ਕਿਸੇ ਵੀ ਸਿਆਸੀ ਜਮਾਤ ਤੇ ਆਗੂ ਨੇ ਪੰਜਾਬੀਆਂ ਤੇ ਸਿੱਖ ਕੌਮ ਨੂੰ ¦ਮੇਂ ਸਮੇਂ ਤੋਂ ਦਰਪੇਸ਼ ਆ ਰਹੀਆਂ ਮੁਸ਼ਕਿਲਾ ਨੂੰ ਹੱਲ ਕਰਨ ਲਈ ਨਾ ਤਾ ਸੰਜੀਦਗੀ ਦਿਖਾਈ ਅਤੇ ਨਾ ਹੀ ਇਨ੍ਹਾ ਵਿੱਚ ਅਜਿਹੀ ਸਮਰੱਥਾ ਹੈ। ਇਹੀ ਵਜਹ ਹੈ ਕਿ ਕਦੀ ਕਾਗਰਸ, ਕਦੀ ਬਾਦਲ ਬੀਜੇਪੀ ਹਕੂਮਤਾਂ ਕਈ ਵਾਰ ਬਣਨ ਉਪਰੰਤ ਵੀ ਅੱਜ ਤੱਕ ਪੰਜਾਬ ਸੂਬੇ ਦਾ ਨਾ ਤਾਂ ਕੋਈ ਵਿਕਾਸ ਹੋ ਸਕਿਆ ਹੈ ਤੇ ਨਾ ਹੀ ਇੱਥੋਂ ਦੀ ਕਿਸਾਨੀ, ਮਜਦੂਰ, ਮੁਲਾਜਮ, ਵਿਦਿਆਰਥੀ, ਵਪਾਰੀ, ਟਰਾਸਪੋਰਟਰ ਆਦਿ ਦੀ ਕੋਈ ਬਿਹਤਰੀ ਹੋ ਸਕੀ ਹੈ, ਬਲਕਿ ਉਪਰੋਕਤ ਜਮਾਤਾਂ ਤੇ ਆਗੂਆ ਨੇ ਸਰਕਾਰੀ ਸ਼ਕਤੀ ਦੀ ਸਹੀ ਵਰਤੋ ਕਰਨ ਦੀ ਬਜਾਏ ਆਪੋ ਆਪਣੀਆ ਤਿਜੋਰੀਆਂ ਪਰਨ ਆਪਣੇ ਪਾਲੇ ਹੋਏ ਬਦਮਾਸਾ, ਗੈਗਸਟਾਰਾ ਅਤੇ ਸਮੱਗਲਰਾਂ ਰਾਹੀ ਇੱਥੋ ਦੇ ਅਮੀਰ ਵਿਰਸ਼ੇ ਸੱਭਿਆਚਾਰ ਅਤੇ ਅਮਨ ਚੈਨ ਦਾ ਸੱ੍ਯਤਿਆਨਾਸ ਕਰਕੇ ਰੱਖ ਦਿੱਤਾ ਹੈ। ਜਿਨ੍ਹਾਂ ਆਗੂਆਂ ਦੇ ਖੂਨ ਵਿੱਚ ਰਿਸ਼ਵਤਖੋਰੀ, ਬਦਲਾਖੋਰੀ, ਗੈਰ ਕਾਨੂੰਨੀ ਤੇ ਗੈਰ ਸਮਾਜਿਕ ਧੰਦੇ ਆਪਣੇ ਸੂਬੇ ਦੇ ਨਿਵਾਸੀਆਂ ਉਤੇ ਹਕੂਮਤੀ ਧੋਸ ਰਾਹੀ ਜਬਰ-ਜੁਲਮ ਕਰਨ ਦੀ ਸੋਚ ਘਰ ਘਰ ਜਾਵੇ ਅਜਿਹੇ ਆਗੂ ਤੇ ਸਿਆਸੀ ਜਮਾਤਾ ਕਤਈ ਵੀ ਜਨਤਾ ਨੂੰ ਇਨਸ਼ਾਫ ਨਹੀ ਦੇ ਸਕਦੀਆ ਅਤੇ ਨਾ ਹੀ ਸਥਾਈ ਤੌਰ ਤੇ ਅਮਨ ਚੈਨ, ਜਮਹੂਤਰੀਅਤ ਕਦਰਾ ਕੀਮਤਾਂ ਦਾ ਬੋਲਬਾਲਾ ਕਰ ਸਕਦੀਆ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਾਰਟੀ ਦੀ ਸੋਚ ਤੇ ਨੀਤੀਆਂ ਉਤੇ ਚੱਲਣ ਵਾਲੇ ਪੰਥਕ ਜਾਗਰੂਕਤਾ ਕਾਨਫਰੰਸ ਦੇ ਨਾਮ ਹੇਠ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਲਖਵੀਰ ਸਿੰਘ ਖਾਲਸਾ ਸੌਂਟੀ ਦੀ ਅਗਵਾਈ ਵਿੱਚ ਹਲਕਾ ਅਮਲੋਹ ਦੇ ਵਾਸੀਆਂ ਦੇ ਭਰਵੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮੇ ਪੰਜਾਬ ਦੀ ਹਰ ਪੱਖੋਂ ਵਿਗੜੀ ਹਾਲਤ ਇੱਥੇ ਫੈਲੀ ਅਰਾਜਕਤਾ ਨੂੰ ਜੇਕਰ ਕੋਈ ਠੰਲ੍ਹ ਪਾ ਸਕਦਾ ਹੈ ਤਾਂ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦੀ ਮਨੁੱਖਤਾ ਇਨਸ਼ਾਨੀ ਪੱਖੀ ਅਤੇ ਆਜਾਦੀ ਪੱਖੀ ਸੋਚ ਉਤੇ ਪਹਿਰਾ ਦੇਣ ਵਾਲੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਆਪ ਸਭਨਾ ਲੋਕਾ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਹਕੂਮਤੀ ਗੱਦੀਆ, ਆਹੁੱਦੇਦਾਰੀਆਂ ਆਦਿ ਨਾਲ ਪਿਆਰ ਨਹੀ। ਪਿਆਰ ਕੇਵਲ ਪੰਜਾਬ ਦੀ ਪਵਿੱਤਰ ਧਰਤੀ ਉਤੇ ਗੁਰੂ ਸਾਹਿਬਾਨ ਵੱਲੋਂ ਕਾਇਮ ਕੀਤੇ ਗਏ ਮਨੁੱਖਤਾ ਤੇ ਇਨਸ਼ਾਨੀਅਤ ਪੱਖੀ ਸਿਧਾਤਾਂ ਅਤੇ ਸੋਚ ਨੂੰ ਅਮਲੀ ਰੂਪ ਵਿੱਚ ਲਾਗੂ ਕਰਕੇਇਨਸ਼ਾਫ ਪਸੰਦ ਪਾਰਦਸਤਾ ਵਾਲਾ ਅਤੇ ਬਰਾਬਰਤਾ ਦੇ ਹੱਕ ਦੇਣ ਵਾਲਾ ਰਾਜਭਾਗ ਕਾਇਮ ਕਰਨ ਨਾਲ ਹੈ। ਇਹੋ ਵਜਹ ਹੈ ਕਿ ਅਸੀ ਸਿਧਾਤਾਂ ਤੇ ਸੱਚ ਦੀ ਲੜਾਈ ਲੜ ਰਹੇ ਹਾਂ ਨਾ ਕਿ ਰਾਜਭਾਗ ਦੀ ਪ੍ਰਾਪਤੀ ਲਈ। ਪਰ ਇਹ ਵੀ ਸੱਚ ਹੈ ਕਿ ਰਾਜ ਭਾਗ ਤੋਂ ਬਿਨ੍ਹਾਂ ਹਕਮੂਤੀ ਤਾਕਤ ਤੋਂ ਬਿਨ੍ਹਾਂ ਕੋਈ ਵੀ ਪਾਰਟੀ ਜਾ ਆਗੂ ਲੋਕਾ ਦੀ ਬਿਹਤਰੀ ਤੇ ਸਮਾਜਿਕ ਕਦਰਾ ਕੀਮਤਾ ਨੂੰ ਅਮਲੀ ਰੂਪ ਵਿੱਚ ਲਾਗੂ ਨਹੀ ਕਰ ਸਦਕਾ। ਇਸ ਲਈ ਇਹ ਵੀ ਦੁੱਖ ਤੇ ਅਫਸੋਸ ਹੈ ਕਿ ਜਦੋਂ ਵੀ ਦਾਸ ਅਤੇ ਪਾਰਟਂ ਵਿਧਾਨ ਸਭਾ, ਪਾਰਲੀਮੈਂਟ ਜਾ ਐਸ.ਜੀ.ਪੀ.ਸੀ ਦੀ ਜਮਹੂਰੀਅਤ ਤਰੀਕੇ ਚੋਣ ਲੜੀ ਤਾਂ ਇੱਥੋ ਦੇ ਨਿਵਾਸੀਆਂ ਖਾਸ਼ ਕਰ ਸਿੱਖਾ ਨੇ ਆਪਣੇ ਕੌਮੀ ਸੂਬੇ ਪ੍ਰਤੀ ਮੁਫਾਦਾ ਤੋਂ ਮੂਹੰ ਮੋੜਕੇ ਉਨ੍ਹਾਂ ਪਾਰਟੀਆਂ ਅਤੇ ਅਜਿਹੇ ਆਗੂਆ ਨੂੰ ਵੋਟਾ ਪਾਈਆਂ ਜਿਨ੍ਹਾਂ ਨੇ ਹਮੇਸ਼ਾ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਘਾਣ ਕੀਤਾ ਅਤੇ ਸਿੱਖ ਕੌਮ ਨੂੰ ਸਾਜ਼ਸੀ ਢੰਗਾ ਰਾਹੀ ਲੁੱਟਿਆ ਤੇ ਕੁੱਟਿਆ ਹੈ ਅਤੇ ਜੋ ਸਿੱਖ ਵਿਰੋਧੀ ਹਿੰਦੂਤਵ ਤਾਕਤਾ ਦੇ ਕੁਹਾੜਿਆ ਦੇ ਦਸਤੇ ਬਣਦੇ ਆਏ ਹਨ। ਹੁਣ ਜਦੋਂ ਪੰਜਾਬੀਆਂ ਤੇ ਸਿੱਖਾ ਨੇ ਸਭ ਸਿਆਸੀ ਜਮਾਤਾ ਅਤੇ ਆਗੂਆ ਦੇ ¦ਮੇ ¦ਮੇ ਸਮੇਂ ਦੇ ਜਬਰ ਜੁਲਮ ਅਤੇ ਬੇਇਨਸ਼ਾਫੀਆਂ ਵਾਲੇ ਰਾਜ ਭਾਗ ਵੇਖ ਲਏ ਹਨ ਹਾਲਤ ਕਿਸੇ ਪੱਖੋਂ ਸੁਧਰਨ ਦੀ ਬਜਾਏ ਪਹਿਲੇ ਨਾਲੋ ਵੀ ਇਸ ਲਈ ਬਦਤਰ ਬਣੇ ਹਨ ਕਿਉਂਕਿਇਹ ਆਗੂ ਅਤੇ ਜਮਾਤਾ ਗੈਰ ਇਖਲਾਕੀ ਤੇ ਗੈਰ ਸਮਾਜਿਕ ਕਾਰਵਾਈਆਂ ਵਿੱਚ ਵਿਸ਼ਵਾਸ਼ ਰੱਖਦੀਆ ਆ ਰਹੀਆਂ ਹਨ ਅਤੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਕੇ ਇੱਥੋ ਦੇ ਨਿਵਾਸੀਆਂ ਨਾਲ ਵਿਤਕਰੇ ਤੇ ਬੇਇਨਸ਼ਾਫੀਆਂ ਕਰਕੇ ਆਪਣੇ ਹੀ ਮਾਲੀ ਤੇ ਪ੍ਰੀਵਾਰਿਕ ਮੁਫਾਦਾ ਦੇ ਗੁਲਾਮ ਬਣੇ ਹੋਏ ਹਨ। ਕਿਸ਼ਾਨ ਅਤੇ ਖੇਡ ਮਜਦੂਰ ਖੁਦਕਸੀਆ ਲਈ ਮਜਬੁੂਰ ਹੋ ਰਹੇ ਹਨ, ਵਪਾਰੀ ਅਤੇ ਕਿਸ਼ਾਨੀ ਉਤਪਾਦਾ ਦੀ ਬੇਕਦਰੀ ਹੋ ਰਹੀ ਹੈ, ਵਿਦਿਆਰਥੀ ਵਰਗ ਵਿੱਚ ਨਾਮੋਸੀ ਵੱਧਦੀ ਜਾ ਰਹੀ ਹੈ, ਵਿਦਿਅਕ ਅਤੇ ਸਿਹਤਕ ਅਦਾਰਿਆ ਵਿੱਚ ਵੱਡੇ ਪੱਧਰ ਤੇ ਨਿਘਾਰ ਆ ਚੁੱਕਾ ਹੈ ਇਖਲਾਕੀ ਤੇ ਧਰਮੀ ਗੁਣਾ ਦੀ ਅਣਹੋਦ ਨਜ਼ ਆ ਰਹੀ ਹੈ, ਸਮਾਜ ਵਿੱਚ ਗੈਗਸਟਾਰ, ਸਮੱਗਲਰ, ਬਦਮਾਸ਼ਾ ਦਾ ਬੋਲਬਾਲਾ ਹੈ ਤਾ ਇਸ ਲਈ ਅਜੋਕੇ ਅਤੇ ਬੀਤੇ ਸਮੇਂ ਦੀਆਂ ਗਾਗਰਸ, ਬਾਦਲ ਬੀਜੇਪੀ ਦਲੀਆ ਦੀਆ ਗੈਰ ਜਿਮੇਵਾਰੀਆ ਅਤੇ ਪ੍ਰੀਵਾਰਕ ਮੁਫਾਦ ਜਿਮੇਵਾਰ ਹਨ। ਇਸ ਲਈ ਸਾਰੀਆ ਸਿਆਸੀ ਜਮਾਤਾ ਅਤੇ ਦਿਸ਼ਾਹੀਣ ਕਮਜੋਰ ਆਗੂ ਸਿੱਧੇ ਤੌਰ ਤੇ ਜਿਮੇਵਾਰ ਹਨ।
ਸਭ ਧਰਮਾ, ਕੌਮਾ, ਫਿਰਕਿਆ ਕਬੀਲਿਆ ਨਾਲ ਸਬੰਧਿਤ ਨਿਵਾਸੀ, ਮੁਲਾਜਮ, ਕਿਸ਼ਾਨ, ਵਪਾਰੀ, ਮਜਦੂਰ ਅਤੇ ਵਿਦਿਆਰਥੀ ਵਰਗ ਆਉਣ ਵਾਲੇ ਸਮੇਂ ਵਿੱਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਿਆਸੀ ਜਮਾਤਨੂੰ ਆਪਣੀ ਵੋਟ ਪਰਚੀ ਰਾਹੀ ਜਾਗਰੂਕ ਅਤੇ ਚੁਕੰਨੇ ਹੋਕੇ ਇਮਾਨਦਾਰੀ ਨਾਲ ਤਾਕਤ ਦੇਣ ਦੀ ਬਖਸ਼ਿਸ ਕਰਨ। ਇਸ ਮੌਕੇ ਤੇ ਹਲਕਾ ਅਮਲੋਹ ਤੋਂ ਪਾਰਟੀ ਦੇ ਮੁੱਖ ਸੇਵਾਦਾਰ ਲਖਵੀਰ ਸਿੰਘ ਸੌਂਟੀ ਦੀਅਗਵਾਈ ਵਿੱਚ ਜੱਥੇਬੰਦੀ ਵੱਲੋਂ ਪਾਰਟੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਵਿਸ਼ੇਸ਼ ਸਨਮਾਨ ਕੀਤਾਗਿਆ ਅਤੇ ਕਾਨਫਰੰਸ ਨੂੰ ਸਫ਼ਲ ਕਰਨ ਲਈ ਲਖਵੀਰ ਸਿੰਘ ਸੌਂਟੀ ਵੱਲੋਂ ਹਲਕਾ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ ਮਹਿੰਦਰਪਾਲ ਸਿੰਘ,ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਲਖਵੀਰ ਸਿੰਘ ਸੌਂਟੀ, ਸਿੰਗਾਰਾ ਸਿੰਘ ਬਡਲਾ, ਕ੍ਰਿਸ਼ਨ ਸਿੰਘ ਸਲਾਣਾ, ਭੁਪਿੰਦਰ ਸਿੰਘ ਫਤਿਹਪੁਰ, ਨਾਜਰ ਸਿੰਘ ਟਿੱਬੀ, ਧਰਮ ਸਿੰਘ ਕਲੌੜ, ਕੁਲਦੀਪ ਸਿੰਘ, ਲੱਖਾ ਮਹੇਸ਼ਪੁਰੀਆ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਵੱਡੀ ਗਿਣਤੀ ਹਲਕੇ ਦੀਆਂਬੀਬੀਆਂ, ਨੌਜਵਾਨਾਂ ਨੇ ਵੀ ਕਾਨਫਰੰਸ ਵਿੱਚ ਸਮੂਲੀਅਤ ਕੀਤੀ ਗਈ।
ਅਸੀ ਸਿਧਾਤਾਂ ਤੇ ਸੱਚ ਦੀ ਲੜਾਈ ਲੜ ਰਹੇ ਹਾਂ ਨਾ ਕਿ ਰਾਜਭਾਗ ਦੀ ਪ੍ਰਾਪਤੀ ਲਈ : ਸਿਮਰਨਜੀਤ ਮਾਨ



