ਜੈਤੋ, 16 ਸਤੰਬਰ (ਸਤਵਿੰਦਰਪਾਲ ਸਿੰਘ ਸੱਤੀ)- ਇਤਹਾਸਕ ਨਗਰੀ ਗੁਰੂ ਕੀ ਢਾਬ ਦੇ ਮੇਲੇ ਮੌਕੇ ਕਰਵਾਈ ਜਾ ਰਹੀ ਅਕਾਲੀ ਕਾਨਫਰੰਸ ਨੂੰ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨ ਲਈ 18 ਸਤੰਬਰ ਨੂੰ ਆ ਰਹੇ ਹਨ। ਇਸ ਅਕਾਲੀ ਕਾਨਫਰੰਸ ਮੌਕੇ ਵੱਧ ਤੋਂ ਵੱਧ ਇਕੱਠ ਕਰਕੇ ਇਸ ਨੂੰ ਕਾਮਯਾਬ ਕਰਨ ਲਈ ਹਲਕਾ ਜੈਤੋ ਦੇ ਮੁੱਖ ਸੇਵਾਦਾਰ (ਸ਼ੋਮਣੀ ਅਕਾਲੀ ਦਲ) ਸੂਬਾ ਸਿੰਘ ਬਾਦਲ ਪਿੰਡ-ਪਿੰਡ ਜਾ ਕੇ ਜਨ ਸੰਪਰਕ ਮੁਹਿੰਮ ਚਲਾ ਰਹੇ ਹਨ। ਇਸੇ ਲੜੀ ਤਹਿਤ ਸੂਬਾ ਸਿੰਘ ਬਾਦਲ ਅਜ ਕੋਠੇ ਦਿਹਾਤੀ ਜੈਤੋ ਦੇ ਇਕੱਠ ਨੂੰ ਬੇਨਤੀ ਕਰਨ ਲਈ ਸਥਾਨਕ ਫ਼ੌਰ ਸੀਜਨਜ਼ ਰਿਜ਼ੋਰਟ ਵਿਖੇ ਪੁੱਜੇ। ਉਨ੍ਹਾਂ ਬੇਨਤੀ ਕੀਤੀ ਕਿ ਅਸੀਂ ਜਿਆਦਾ ਤੋਂ ਜਿਆਦਾ ਗਿਣਤੀ ਵਿਚ ਮੇਲੇ ਮੌਕੇ ਹੋ ਰਹੀ ਅਕਾਲੀ ਕਾਨਫਰੰਸ ਨੂੰ ਕਾਮਯਾਬ ਕਰੀਏ ਅਤੇ ਆਪਣੇ ਮਹਿਬੂਬ ਨੇਤਾ ਦੇ ਵਿਚਾਰ ਸੁਣੀਏ। ਇਸ ਮੌਕੇ ਗੁਰਮੀਤ ਸਿੰਘ ਬਰਾੜ ਸਾਬਕਾ ਨਿਰਦੇਸ਼ਕ ਪੀਏਡੀਬੀ, ਇੰਦਰਜੀਤ ਸ਼ਰਮਾ, ਸੁਖਜਿੰਦਰ ਸਿੰਘ ਰਾਮੇਆਣਾ, ਲੱਖਾ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ, ਚਰਨਜੀਤ ਸਿੰਘ, ਠਾਕੁਰ ਸਿੰਘ, ਸੁਰੇਸ਼ ਸ਼ਰਮਾ ਪ੍ਰਧਾਨ, ਬੇਅੰਤ ਸਿੰਘ ਬਰਾੜ, ਜਗਦੀਸ਼ ਲਾਲ ਜੱਗਾ, ਲਾਭ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ ਜੋਨੀ, ਕੇਵਲ ਸਿੰਘ ਮਿਸਤਰੀ, ਹਰਨੇਕ ਸਿੰਘ, ਅਜੈਬ ਸਿੰਘ ਮਿਸਤਰੀ, ਦਿਲਬਾਗ ਸਿੰਘ ਮੈਨੇਜਰ, ਅੰਗਰੇਜ ਸਿੰਘ ਮੈਮ, ਅਸ਼ੋਕ ਕੁਮਾਰ ਆਦਿ ਹਾਜਰ ਸਨ।
ਸੂਬਾ ਸਿੰਘ ਬਾਦਲ ਵੱਲੋਂ ਗੁਰੂ ਕੀ ਢਾਬ ਕਾਨਫਰੰਸ ਲਈ ਜਨ-ਸੰਪਰਕ ਮੁਹਿੰਮ ਜਾਰੀ



