Skip to content
Independent perspectives. Global stories.
BREAKING

ਕੈਪਟਨ ਸਰਕਾਰ ਕਰਜ਼ਾ ਮੁਆਫੀ ਸਮੇਤ ਹਰੇਕ ਮੁੱਦੇ ਤੋਂ ਭੱਜੀ : ਘੁੰਨਸ

Share this story

ਲੋਕ ਕੈਪਟਨ ਦੇ ਛਲਾਵੇ ਵਿਚ ਆ ਕੇ ਗਠਜੋੜ ਸਰਕਾਰ ਦੀਆਂ ਚਲਾਈਆਂ ਸਕੀਮਾਂ ਤੋਂ ਵੀ ਹੱਥ ਧੋ ਬੌਠੇ

ਤਪਾ ਮੰਡੀ, 16 ਸਤੰਬਰ (ਰੋਹਿਤ ਸਿੰਗਲਾ)- ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਨੇ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਛੇ ਮਹੀਨੇ ਦਾ ਕਾਰਜਕਾਲ ਪੂਰਾ ਹੋਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਅਪਣੇ ਚੋਣ ਵਾਅਦਿਆਂ ਤੋ ਪੁੂਰੀ ਤਰ੍ਹਾਂ ਭੱਜ ਚੁੱਕੀ ਹੈ ਕਿਉਕਿ ਕਿਸਾਨਾਂ ਦੀ ਕਰਜਾ ਮੁਆਫੀ ਤੋ ਲੈ ਕੇ ਨੌਜਵਾਨਾਂ ਨੂੰ ਰੁਜਗਾਰ ਦੇਣ ਸਦੇ ਸੂਬੇ ਅੰਦਰੋ ਪੈਨਸ਼ਨ, ਸ਼ਗਨ ਵਰਗੀਆ ਲੋਕ ਭਲਾਈ ਸਕੀਮਾਂ ਵੀ ਬੁਰੀ ਤਰ੍ਹਾਂ ਪਛੜ ਗਈਆ ਹਨ। ਜਿਸ ਕਾਰਨ ਸੁੂਬੇ ਦੇ ਲੋਕ ਖੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਸਾਬਕਾ ਵਿਧਾਇਕ ਘੁੰਨਸ ਨੇ ਅੱਗੇ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਸਿਰਫ ਸੱਤਾ ਦੀ ਲਾਲਸਾ ਲਈ ਅਜਿਹੇ ਚੋਣ ਵਾਅਦਿਆਂ ਅਤੇ ਦਾਅਵਿਆਂ ਨੂੰ ਪ੍ਰਚਾਰ ਸਮੇਂ ਉਠਾਇਆ ਜਦਕਿ ਅਕਾਲੀ ਭਾਜਪਾ ਸਰਕਾਰ ਨੇ ਸਿਰਫ ਅਪਣੇ ਵਿਕਾਸ ਕਾਰਜ ਅਤੇ ਆਉਣ ਵਾਲੇ ਸਮੇਂ ਵਿਚ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਈਮਾਨਦਾਰੀ ਨਾਲ ਲੋਕਾਂ ਸਾਹਮਣੇ ਅਪਣਾ ਪੱਖ ਰੱਖਿਆ ਪਰ ਅਫਸੋਸ ਲੋਕ ਕਾਂਗਰਸ ਦੇ ਛਲਾਵੇਂ ਵਿਚ ਆ ਕੇ ਗਠਜੋੜ ਸਰਕਾਰ ਵਲੋ ਚਾਲੂ ਕੀਤੀਆ ਸਕੀਮਾਂ ਤੋ ਵੀ ਹੱਥ ਧੋ ਬੈਠੇ। ਜਿਸ ਕਾਰਨ ਹੁਣ ਲੋਕ ਕੈਪਟਨ ਸਰਕਾਰ ਨੂੰ ਪੂਰੀ ਤਰ੍ਹਾਂ ਕੋਸ ਰਹੇ ਹਨ। ਸਾਬਕਾ ਵਿਧਾਇਕ ਨੇ ਆਪ ਪਾਰਟੀ ਉਪਰ ਵਰਦਿਆਂ ਕਿਹਾ ਕਿ ਆਪ ਪਾਰਟੀ ਕਈ ਹਲਕਿਆਂ ਵਿਚੋ ਵੋਟਾਂ ਬਟੋਰ ਕੇ ਅਪਣੇ ਰਾਹ ਪੈ ਗਈ ਜਦਕਿ ਲੋਕਾਂ ਦੀਆ ਮੰਗਾਂ ਅਤੇ ਮੁਸ਼ਕਿਲਾਵਾਂ ਨੂੰ ਕਾਂਗਰਸ ਸਰਕਾਰ ਸਾਹਮਣੇ ਵਿਰੋਧੀ ਧਿਰ ਵਜੋ ਰੱਖਣ ਵਿਚ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ।
ਜਿਸ ਕਾਰਨ ਹੀ ਲੋਕ ਸੱਤਾਧਾਰੀਆਂ ਅਤੇ ਵਿਰੋਧੀਆਂ ਨੂੰ ਇਕੋ ਰੱਸੇ ਬੰਨ੍ਹ ਰਹੇ ਹਨ। ਇਸ ਮੌਕੇ ਜਸਵਿੰਦਰ ਸਿੰਘ, ਰਾਵਿੰਦਰਜੀਤ ਸਿੰਘ ਬਿੰਦੀ ਪੱਖੋ ਕਲਾਂ ਜਿਲਾ ਪ੍ਰਧਾਨ ਬੀ.ਸੀ.ਸੈਲ, ਗੁਰਵਿੰਦਰ ਸਿੰਘ ਘੁੰਨਸ ਯੂਥ ਆਗੂ ਵੀ ਹਾਜਰ ਸਨ।

WRITTEN BY