Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਗੁਜਰਾਤ ਵਿਖੇ ਸਰਦਾਰ ਸਰੋਵਰ ਡੈਮ ਅੱਜ ਰਾਸ਼ਟਰ ਨੂੰ ਕਰਨਗੇ ਸਮਰਪਿਤ

Share this story

ਸ੍ਰੀ ਮੋਦੀ ਦਾ ਜਨਮ ਦਿਨ ਅੱਜ ਸੇਵਾ ਦਿਵਸ ਦੇ ਰੂਪ ’ਚ ਮਨਾਇਆ ਜਾਵੇਗਾ

ਨਵੀਂ ਦਿਲੀ, 16 ਸਤੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਐਤਵਾਰ ਨੂੰ ਗੁਜਰਾਤ ਦੇ ਕੇਵਾਡਿਆ ’ਚ ‘ਸਰਦਾਰ ਸਰੋਵਰ ਡੈਮ’ ਰਾਸ਼ਟਰ ਨੂੰ ਸਮਰਪਿਤ ਕਰਨਗੇ।ਇਸ ਸਰੋਵਰ ਤੋਂ ਕਰੋੜਾਂ ਲੋਕਾਂ ਨੂੰ ਲਾਭ ਮਿਲੇਗਾ। ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਐਤਵਾਰ 17 ਸਤੰਬਰ ਨੂੰ ਜਨਮ ਦਿਨ ਹੈ। ਉਨ੍ਹਾਂ ਦਾ ਜਨਮ ਦਿਨ ਭਾਰਤੀ ਜਨਤਾ ਪਾਰਟੀ ਸੇਵਾ ਦਿਵਸ ਵਜੋਂ ਮਨਾ ਰਹੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਜਨਮ ਦਿਨ ਮੌਕੇ ਹੀ ‘ਸਰਦਾਰ ਸਰੋਵਰ ਡੈਮ’ ਦੇ ਰੂਪ ’ਚ ਲੋਕਾਂ ਨੂੰ ਤੋਹਫਾ ਦੇਣ ਦਾ ਫੈਸਲਾ ਲਿਆ ਹੈ। ਕਈ ਪੱਖਾਂ ਇਹ ਡੈਮ ਕਾਫੀ ਅਹਿਮ ਹੈ। ‘ਸਰਦਾਰ ਸਰੋਵਰ ਡੈਮ’ ਦੀ ਉਚਾਈ ਹਾਲ ਹੀ ‘ਚ ਵਧਾ ਕੇ 138.68 ਮੀਟਰ ਤਕ ਕਰ ਦਿਤੀ ਗਈ ਹੈ। ਇਸ ਨਾਲ ਗੁਜਰਾਤ, ਰਾਜਸਥਾਨ, ਮਧਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਨਾਲ ਕਰੀਬ 10 ਲਖ ਕਿਸਾਨਾਂ ਨੂੰ ਸਿੰਚਾਈ ਦੀ ਸੁਵਿਧਾ ਮਿਲੇਗੀ ਅਤੇ ਚਾਰ ਕਰੋੜ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲੇਗਾ ਅਤੇ ਸਲਾਨਾ ਇਕ ਅਰਬ ਯੂਨਿਟ ਤਕ ਪਾਣੀ ਤੋਂ ਬਿਜਲੀ ਦਾ ਉਤਪਾਦਨ ਹੋਵੇਗਾ। ਸ੍ਰੀ ਮੋਦੀ ਡੈਮ ਵਾਲੇ ਸਥਾਨ ਤੋਂ ਸਾਧੂ ਬੇਤ ਜਾਣਗੇ, ਜਿਥੇ ਸਰਦਾਰ ਬਲਭ ਭਾਈ ਪਟੇਲ ਦੀ ਏਕਤਾ ਮੂਰਤੀ ਦਾ ਨਿਰਮਾਣ ਕਾਰਜ ਚਲ ਰਿਹਾ ਹੈ। ਇਸ ਯੋਜਨਾ ਦੇ ਅਧੀਨ ਪਟੇਲ ਦੀ 182 ਮੀਟਰ ਉਚੀ ਮੂਰਤੀ ਬਣਾਈ ਜਾਵੇਗੀ ਅਤੇ ਇਸ ਨਾਲ ਇਕ ਪ੍ਰਦਰਸ਼ਨੀ ਕਮਰੇ, ਇਕ ਮੈਮੋਰੀਅਲ ਬਾਗ ਅਤੇ ਇਕ ਦਰਸ਼ਕ ਕੇਂਦਰ ਵੀ ਹੋਵੇਗਾ। ਇਸ ਤੋਂ ਬਾਅਦ ਮੋਦੀ ਅਮਰੇਲੀ ਜਾਣਗੇ ਅਤੇ ਉਥੇ ਏ. ਪੀ. ਐਮ. ਸੀ. ਦੇ ਨਵੇਂ ਬਾਜ਼ਾਰ ਦਾ ਉਦਘਾਟਨ ਕਰਨਗੇ। ਇਨ੍ਹਾਂ ਤੋਂ ਇਲਾਵਾ ਵੀ ਮੋਦੀ ਹੋਰ ਕਈ ਥਾਵਾਂ ‘ਤੇ ਪਹੁੰਚਣਗੇ।

WRITTEN BY