ਗੁਰੂਗ੍ਰਾਮ- ਸਥਾਨਕ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸਤ ਸਾਲਾਂ ਦੇ ਬਚੇ ਦੀ ਗਲਾ ਵਢ ਕੇ ਕੀਤੀ ਗਈ ਹਤਿਆ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੀ ਸਿਫਾਰਸ਼ ਕੀਤੀ ਹੈ। ਯਾਨੀ ਕਿ ਹੁਣ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਵੇਗੀ।ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਰਿਆਨ ਸਕੂਲ ਨੂੰ ਤਿੰਨ ਮਹੀਨੇ ਲਈ ਟੇਕ ਓਵਰ ਕਰ ਦਿਤਾ ਹੈ।ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖਟੜ ਨੇ ਇਹ ਪੀੜਤ ਪਰਿਵਾਰ ਵਾਲਿਆਂ ਦੀ ਮੰਗ ’ਤੇ ਇਹ ਫ਼ੈਸਲਾ ਲਿਆ ਹੈ।ਉਹ ਅੱਜ ਪੀੜਤ ਪਰਿਵਾਰ ਨੂੰ ਜਾ ਕੇ ਮਿਲੇ ਸਨ। ਇਸ ਸਮੇਂ ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੇਸ ਦੀ ਜਾਂਚ ਕਰ ਰਹੀ ਹੈ।
ਪ੍ਰਦਿਊਮਨ ਕਤਲ ਕਾਂਡ ਦੀ ਹੋਵੇਗੀ ਸੀਬੀਆਈ ਜਾਂਚ-ਸਰਕਾਰ ਨੇ ਟੇਕਓਵਰ ਕੀਤਾ ਸਕੂਲ



