Skip to content
Independent perspectives. Global stories.
BREAKING

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ਸਬੰਧੀ ਨੋਟੀਫ਼ੀਕੇਸ਼ਨ ਜਾਰੀ

Share this story

ਪਹਿਲੇ ਦਿਨ ਕਿਸੇ ਵੀ ਉਮਦਿਵਾਰ ਵੱਲੋਂ ਨਾਮਜ਼ਦਗੀ ਨਹੀਂ

ਚੰਡੀਗੜ੍ਹ, 15 ਸਤੰਬਰ- ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋਣ ਵਾਲੇ ਜ਼ਿਮਨੀ ਚੋਣਾਂ ਸਬੰਧੀ ਨੋਟੀਫੀਕੇਸ਼ਨ ਅਜ ਜਾਰੀ ਹੋਣ ਨਾਲ ਹੀ ਨਾਮਜਦਗੀਆਂ ਦਾਖਲ ਕਰਨ ਦਾ ਅਮਲ ਵੀ ਸ਼ੁਰੂ ਹੋ ਗਿਆ।ਨਾਮਜਦਗੀ ਪਤਰ ਦਾਖਲ ਕਰਨ ਦੇ ਪਹਿਲੇ ਦਿਨ ਕਿਸੇ ਵੀ ਉਮਦਿਵਾਰ ਵਲੋਂ ਕਾਗਜ ਦਾਖਲ ਨਹੀਂ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ, ਮੁਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਨੇ ਦਸਿਆ ਕਿ ਮਿਤੀ 15 ਸਤੰਬਰ 2017 ਦਿਨ ਸ਼ੁਕਰਵਾਰ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣਾਂ ਲਈ ਨਾਮਜਦਗੀਆਂ ਪਤਰ ਦਾਖਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਨਾਮਜਦਗੀ ਸਬੰਧੀ ਪਤਰ ਸਵੇਰੇ 11:00 ਵਜੇਂ ਤੋਂ ਲੈ ਕੇ ਬਾਦ ਦੁਪਹਿਰ 3 ਵਜੇ ਤਕ ਰੀਟਰਨਿੰਗ ਅਫਸਰ ਦਾਖਲ ਕੀਤੇ ਜਾ ਸਕਦੇ ਹਨ । ਉਨ੍ਹਾਂ ਕਿਹਾ ਕਿ ਨਾਮਜਦਗੀ ਦਾਖਲ ਕਰਨ ਦੀ ਆਖਰੀ ਤਰੀਕ 22 ਸਤੰਬਰ 2017 ਦਿਨ ਸ਼ੁਕਰਵਾਰ ਹੈ ਜਦਕਿ ਨਾਮਜਦਗੀ ਕਾਗਜਾਂ ਦੀ ਪੜਤਾਲ ਮਿਤੀ 25 ਸਤੰਬਰ 2017 ਦਿਨ ਸੋਮਵਾਰ ਨੂੰ ਹੋਵੇਗੀ।ਬੁਲਾਰੇ ਨੇ ਦਸਿਆ ਕਿ ਨਾਮਜਦਗੀ ਪਤਰ ਵਾਪਸ ਲੈਣ ਦੀ ਅੰਤਿਮ ਮਿਤੀ 27 ਸਤੰਬਰ 2017 ਦਿਨ ਬੁਧਵਾਰ ਹੈ ਅਤੇ ਮਿਤੀ 11 ਅਕਤੂਬਰ 2017 ਦਿਨ ਬੁਧਵਾਰ ਨੂੰ ਸਵੇਰੇ 8:00 ਵਜੇਂ ਤੋਂ ਸ਼ਾਮ 5:00 ਵਜੇਂ ਤਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 15 ਅਕਤੂਬਰ 2017 ਦਿਨ ਐਤਵਾਰ ਨੂੰ ਹੋਵੇਗੀ। ਬੁਲਾਰੇ ਨੇ ਕਿਹਾ ਕਿ ਲੋਕ ਸਭਾ ਲਈ ਨਾਮਜਦਗੀ ਪਤਰ ਫਾਰਮ ਨੰਬਰ 2ਏ ਵਿਚ ਭਰਿਆ ਜਾਣਾ ਹੈ।ਇਹ ਫਾਰਮ ਜ਼ਿਲ੍ਹਾ ਚੋਣ ਅਫਸਰ/ਰੀਟਰਨਿੰਗ ਅਫਸਰ ਕੋਲ ਉਪਲੰਬਧ ਹਨ।ਲੋਕ ਸਭਾ ਚੋਣਾਂ ਲਈ ਨਾਮਜਦਗੀ ਦਾਖਲ ਕਰਨ ਵਾਲੇ ਉਮੀਦਵਾਰ ਕੋਲ ਕਿਸੇ ਵੀ ਲੋਕ ਸਭਾ ਹਲਕੇ ਵਿਚ ਰਜਿਸਟਰਡ ਵੋਟਰ ਹੋਣ ਸਬੰਧੀ ਆਪਣੇ ਨਾਮ ਦੀ ਤਸਦੀਕਸ਼ੁਦਾ ਕਾਪੀ ਹੋਣੀ ਚਾਹੀਂਦੀ ਹੈ।ਇਸ ਤੋਂ ਇਲਾਵਾ ਉਮੀਦਵਾਰ ਨੂੰ ਨਾਮਜਦਗੀ ਪਤਰ ਦਾਖਲ ਕਰਨ ਤੋਂ ਬਾਅਦ ਅਤੇ ਨਾਮਜਦਗੀ ਪਤਰ ਦੀ ਪੜਤਾਲ ਤੋਂ ਪਹਿਲਾਂ ਰੀਟਰਨਿੰਗ ਅਫਸਰ ਕੋਲ ਸਹੁੰ ਪਤਰ ਪੇਸ਼ ਕਰਨਾਂ ਹੋਵਗਾ ੳਤੇ ਸਹੁੰ ਚੁਕਣੀ ਹੋਵੇਗੀ।
ਬੁਲਾਰੇ ਨੇ ਦਸਿਆ ਕਿ ਮਿਤੀ 16 ਸਤੰਬਰ 2017 ਦਿਨ ਸਨਿਚਰਵਾਰ ਨੂੰ ਨੈਗੀਸ਼ੀਏਬਲ ਐਕਟ 1881 ਅਧੀਨ ਛੁਟੀ ਨਾ ਹੋਣ ਕਾਰਨ ਨਾਮਜਦਗੀ ਪਤਰ ਦਾਖਲ ਕੀਤੇ ਜਾ ਸਕਦੇ ਹਨ।ਜਦਕਿ ਮਿਤੀ ਮਿਤੀ 17 ਸਤੰਬਰ 2017 ਦਿਨ ਐਤਵਾਰ ਨੂੰ ਨੈਗੀਸ਼ੀਏਬਲ ਐਕਟ 1881 ਅਧੀਨ ਛੁਟੀ ਹੋਣ ਕਾਰਨ ਨਾਮਜਦਗੀ ਪਤਰ ਦਾਖਲ ਨਹੀਂ ਕੀਤੇ ਜਾ ਸਕਦੇ । ਇਸੇ ਤਰ੍ਹਾ ਮਿਤੀ 21 ਸਤੰਬਰ 2017 ਦਿਨ ਵੀਰਵਾਰ ਨੂੰ ਅਗਰਸੈਨ ਜੈਅੰਤੀ ਦੀ ਛੁਟੀ ਨੈਗੀਸ਼ੀਏਬਲ ਐਕਟ 1881 ਅਧੀਨ ਛੁਟੀ ਨਾ ਹੋਣ ਕਾਰਨ ਨਾਮਜਦਗੀ ਪਤਰ ਦਾਖਲ ਕੀਤੇ ਜਾ ਸਕਦੇ ਹਨ।
ਬੁਲਾਰੇ ਨੇ ਇਹ ਵੀ ਕਿਹਾ ਕਿ ਜ਼ਿਮਨੀ ਚੋਣ ਦੇ ਐਲਾਨ ਨਾਲ ਹੀ ਗੁਰਦਾਸਪੁਰ ਅਤੇ ਪਟਾਨਕੋਟ ਜ਼ਿਲ੍ਹੇ ਵਿਚ ਚੋਣ ਜਾਬਤਾ ਲਾਗੂ ਹੋ ਗਿਆ ਸੀ ਜੋ ਕਿ ਚੋਣ ਅਮਲ ਸ਼ਮਾਪਤ ਹੋਣ ਤਕ ਲਾਗੁ ਰਹੇਗਾ ।

WRITTEN BY