Skip to content
Independent perspectives. Global stories.
BREAKING

ਵਿਰਾਸਤੀ ਪ੍ਰਦਰਸ਼ਨੀ ਅਤੇ ਸਭਿਆਚਾਰਕ ਪ੍ਰੋਗਰਾਮ ਹੋਵੇਗਾ ਖਿਚ ਦਾ ਕੇਂਦਰ : ਡੀ.ਸੀ.

Share this story

ਫਰੀਦਕੋਟ, 15 ਸਤੰਬਰ (ਗੁਰਜੀਤ, ਰੋਮਾਣਾ)- ਹਰ ਸਾਲ ਦੀ ਤਰ੍ਹਾਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2017 ਇਸ ਵਾਰ 19 ਤੋਂ 23 ਸਤੰਬਰ ਤਕ ਬੜੀ ਸ਼ਰਧਾਂ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜੀਵ ਪਰਾਸ਼ਰ ਨੇ ਦਿੰਦਿਆ ਦਸਿਆ ਕਿ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦਾ ਸ਼ੁਭ ਆਰੰਭ ਸਵੇਰੇ 6 ਵਜੇ ਟਿਲਾ ਬਾਬਾ ਸ਼ੇਖ ਫਰੀਦ ਤੋਂ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਅਤੇ ਸਰਬਤ ਦੇ ਭਲੇ ਦੀ ਅਰਦਾਸ ਤੋਂ ਸ਼ੁਰੂ ਹੋਵੇਗਾ, ਉਪਰੰਤ 10 ਵਜੇ ਖੂਨਦਾਨ ਕੈਂਪ, ਪੁਸਤਕ ਮੇਲਾ ਅਤੇ ਪ੍ਰਦਰਸ਼ਨੀ ਦਾ ਸ਼ੁਭ ਆਰੰਭ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਹੋਵੇਗਾ। ਕਾਫਿਲਾ-ਏ-ਵਿਰਾਸਤ 11 ਵਜੇ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਵਿਖੇ ਸਮਾਪਤ ਹੋਵੇਗਾ। ਇਥੇ ਹੀ ਵਿਰਾਸਤੀ ਪ੍ਰਦਰਸ਼ਨੀ ਅਤੇ ਸਭਿਆਚਾਰਕ ਪ੍ਰੋਗਰਾਮ ਹੋਣਗੇ ਅਤੇ ਸ਼ਾਮ ਨੂੰ 7 ਵਜੇ ਇਕ ਰੋਜ਼ਾ ਸ਼ੇਖ ਫਰੀਦ ਕੌਮੀ ਪੰਜਾਬੀ ਡਰਾਮਾ ਫੈਸਟੀਵਲ ਹੋਵੇਗਾ। ਮਿਤੀ 20 ਸਤੰਬਰ ਨੂੰ ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ ਸਵੇਰੇ 10 ਵਜੇ ਕੌਮੀ ਲੋਕ ਨਾਚ ਅਤੇ ਸਵੇਰੇ 10 ਵਜੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਮੀਟਿੰਗ ਹਾਲ ਵਿਖੇ ਸੈਮੀਨਾਰ ਹੋਵੇਗਾ। ਮਿਤੀ 21 ਸਤੰਬਰ ਨੂੰ ਸਰਸਵਤੀ ਕੰਨਿਆ ਮਹਾਂਵਿਦਿਆਲਿਆ ਜੈਤੋ ਵਿਖੇ ਸਵੇਰੇ 10 ਵਜੇ ਕੌਮੀ ਲੋਕ ਨਾਚ ਹੋਣਗੇ ਅਤੇ ਬਾਬਾ ਫਰੀਦ ਸਭਿਆਚਾਰਕ ਕੇਂਦਰ ਦੇ ਓਪਨ ਏਅਰਥੇਟਰ ਵਿਖੇ ਸਵੇਰੇ 10ਵਜੇ ਤਰਕਸ਼ੀਲ ਨਾਟਕ ਮੇਲਿਆ ਦਾ ਆਯੋਜਨ ਹੋਵੇਗਾ ਅਤੇ ਸ਼ਾਮ 7 ਵਜੇ ਦਰਬਾਰ ਗੰਜ ਕੰਪਲੈਕਸ ਵਿਖੇ ਸ਼ਾਮ-ਏ-ਸੂਫ਼ੀਆਨਾ ਪ੍ਰੋਗਰਾਮ ਹੋਵੇਗਾ ਜਿਸ ‘ਚ ਸ੍ਰੀ ਕੰਵਰ ਗਰੇਵਾਲ, ਡਾ. ਰਾਜੇਸ਼ ਮੋਹਣ ਸੂਫ਼ੀਆਨਾ ਕਲਾਮ ਪੇਸ਼ ਕਰਨਗੇ। 22 ਸਤੰਬਰ ਨਹਿਰੂ ਸਟੇਡੀਅਮ ਵਿਖੇ ਸਵੇਰੇ 10 ਵਜੇ ਪੇਂਡੂ ਖੇਡ ਮੇਲਾ ਅਤੇ ਸਭਿਆਚਾਰਕ ਪ੍ਰੋਗਾਮ ਹੋਵੇਗਾ ਜਿਸ ਵਿਚ ਮੁਹਮੰਦ ਸਦੀਕ, ਬਲਬੀਰ ਚੋਟੀਆਂ ਅਤੇ ਹਰਿੰਦਰ ਸੰਧੂ ਪੰਜਾਬੀ ਲੋਕ ਗਾਇਕੀ ਦਾ ਰੰਗ ਵਿਖੇਰਣਗੇ। ਇਸ ਤੋਂ ਇਲਾਵਾ ਮੇਲਾ ਅਤੇ ਨੁਮਾਇਸ਼ਾਂ, ਨਸ਼ਿਆ ਸਬੰਧੀ ਸਭਿਆਚਾਰਕ ਜਾਗਰੂਕਤ ਪ੍ਰੋਗਰਾਮ 10 ਵਜੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਦੇ ਹਾਕੀ ਗਰਾਊਂਡ ਵਿਖੇ ਹੋਣਗੇ। ਸ਼ਾਮ 7 ਵਜੇ ਦਰਬਾਰ ਗੰਜ ਵਿਖੇ ਉਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵਲੋ ਕੌਮੀ ਲੋਕ ਨਾਚ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਸ਼ਾਮ 7 ਵਜੇ ਦਰਗਾਹ ਬਾਬਾ ਮੌਜ਼ ਦਰਿਆ, ਹੁਕੀ ਚੌਂਕ ਵਿਖੇ ਕਵਾਲੀਆਂ ਦਾ ਪ੍ਰੋਗਰਾਮ ਹੋਵੇਗਾ। 23 ਸਤੰਬਰ ਆਖਰੀ ਦਿਨ ਸਵੇਰੇ 8 ਵਜੇ ਨਗਰ ਕੀਰਤਨ ਟਿਲਾ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਮਾਪਤ ਹੋਵੇਗਾ ਜਿਥੇ ਚੁਣੀਆਂ ਗਈਆ ਸ਼ਖਸ਼ੀਅਤਾਂ ਨੂੰ ਬਾਬਾ ਫਰੀਦ ਅਤੇ ਭਗਤ ਪੂਰਨ ਸਿੰਘ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨਗਰ ਨਿਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਮਿਤੀ 22 ਅਤੇ 23 ਸਤੰਬਰ ਨੂੰ ਹਰੇਕ ਨਗਰ ਨਿਵਾਸੀ ਆਪਣੇ ਘਰਾਂ ਤੇ ਰੋਸ਼ਨੀਆਂ ਕਰਕੇ ਬਾਬਾ ਫਰੀਦ ਜੀ ਨੂੰ ਅਕੀਦਤ ਤੇ ਫੁਲ ਭੇਂਟ ਕਰਨ।

WRITTEN BY