ਫਿਰੋਜ਼ਸ਼ਾਹ, 15 ਸਤੰਬਰ (ਗੁਰਤਾਰ ਸਿੰਘ ਸਿਧੂ)- ਵਿਦਿਆਰਥੀਆਂ ਨੂੰ ਆਪਸੀ ਇਕਜੁਟਤਾ, ਅਨੁਸ਼ਾਸਨ, ਨਸ਼ਿਆਂ ਅਤੇ ਸਮਾਜਿਕ ਬੁਰਾਈਆ ਤੋਂ ਦੂਰ ਰਖਣ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਇਸੇ ਮਕਸਦ ਨਾਲ ਪ੍ਰਾਇਮਰੀ ਪਧਰ ਤੋਂ ਹੀ ਬਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਸੈਂਟਰ ਮੁਖ ਅਧਿਆਪਕਾ ਸ੍ਰੀਮਤੀ ਹਰਬੰਸ ਕੌਰ ਦੀ ਸਮੁਚੀ ਅਗਵਾਈ ਹੇਠ ਸੈਂਟਰ ਪਧਰੀ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿਚ ਸੈਂਟਰ ਮਾਣਾ ਸਿੰਘ ਵਾਲਾ ਅਧੀਨ ਪੈਂਦੇ ਵਖ ਵਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹਤ ਨਾਲ ਹਿਸਾ ਲਿਆ। ਗਲਬਾਤ ਕਰਦਿਆਂ ਸ੍ਰੀਮਤੀ ਹਰਬੰਸ ਕੌਰ ਨੇ ਇਹਨਾਂ ਵਿਚ ਖੋ-ਖੋ , ਕਬਡੀ, 100,200 , 400 ਮੀਟਰ ਦੌੜ ,ਕੁਸ਼ਤੀ ਮੁਕਾਬਲੇ ਕਰਵਾਏ ਗਏ । 100 ਮੀਟਰ ਦੌੜ ਵਿਚ ਗੁਰਪ੍ਰੀਤ ਸਿੰਘ ਮਾਣਾ ਸਿੰਘ ਵਾਲਾ ਨੇ ਪਹਿਲਾ ਅਤੇ ਬਧਨੀ ਜੈਮਲ ਸਿੰਘ ਵਾਲੀ ਦੀ ਗੁਰਜੋਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ 200 ਮੀਟਰ ਜੈ ਕਰਨ ਮਾਣਾ ਸਿੰਘ ਵਾਲਾ ਪਹਿਲਾ ਹਰਮਨਦੀਪ ਦੂਜਾ , ਗੋਲਾ ਸੁਟਣ ਚ ਦਿਵਾਕਰ ਸਪਾਂਵਾਲੀ ਪਹਿਲਾ ਜੈਕਰਨ ਨੇ ਦੂਜਾ ਸਥਾਨ ਹਾਸਲ ਕੀਤਾ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਚੇਅਰਮੈਨ ਜਸਵੀਰ ਸਿੰਘ, ਮਾਸਟਰ ਸਾਧੂ ਸਿੰਘ, ਰਮਨਦੀਪ ਸਿੰਘ, ਰਮੇਸ਼ ਕੁਮਾਰ, ਜਸਵਿੰਦਰ ਸਿੰਘ, ਕਸ਼ਮੀਰ ਸਿੰਘ , ਧੀਰਜ ਕੁਮਾਰ, ਬਲਦੇਵ ਸਿੰਘ, ਸੁਖਮੰਦਰ ਸਿੰਘ, ਬਲਦੇਵ ਸਿੰਘ, ਤਰਨਦੀਪ ਜਸਦੀਪ, ਨਵਦੀਪ ਨੇਹਾ ਧੀਂਗੜਾ ਹਰਮਨਦੀਪ ਕੌਰ ਨੇ ਨਿਭਾਉਂਦਿਆਂ ਬਚਿਆਂ ਨੂੰ ਹੋਰ ਮਿਹਨਤ ਕਰਨ ਲਈ ਸ਼ੁਭ ਕਾਮਨਾਵਾਂ ਦਿਤੀਆਂ।
ਸੈਂਟਰ ਮਾਣਾ ਸਿੰਘ ਵਾਲਾ ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸਪੰਨ



