ਜੇਕਰ ਕੋਈ ਗਾਇਕ ਸਟੇਜ ਉੱਪਰ ਆਪਣੀ ਗਾਇਕੀ ਨਾਲ ਸੰਗੀਤਕ ਪ੍ਰੇਮੀ ਦਾ ਮਨੋਰੰਜਨ ਕਰਕੇ ਨਾ ਬਣਾਉਂਦਾ ਹੈ ਤਾ ਉਸ ਦੀ ਇਸ ਪ੍ਰਸਿੱਧੀ ਵਿੱਚ ਵੱਡਾ ਯੋਗਦਾਨ ਹੁੰਦਾ ਹੈ ਉਸ ਨਾਲ ਕੰਮ ਕਰ ਰਹੇ ਸ਼ਾਜ ਵਾਦਕਾਂ ਦਾ। ਇਸੇ ਤਰ੍ਹਾਂ ਹੀ ਸਟੇਜਾਂ ਉਪਰ ਗਾਇਕ ਦਾ ਨਾ ਬਣਾਉਣ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ ਪੈਡ ਪਲੇਅਰ ਮਨਿੰਦਰ ਸਿੰਘ । ਮਨਿੰਦਰ ਸਿੰਘ ਦਾ ਜਨਮ ਮਿਤੀ 31 ਮਾਰਚ 1996 ਨੂੰ ਪਿੰਡ ਰਸੂਲਪੁਰ ਜਿਲ੍ਹਾਂ ਲੁਧਿਆਣਾ ਵਿੱਚ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਕਰਮਜੀਤ ਕੌਰ ਦੇ ਘਰ ਹੋਇਆ। ਮਨਿੰਦਰ ਸਿੰਘ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਪਿਆਰ ਸੀ ਜਿਸ ਕਰਕੇ ਸੰਗੀਤਕ ਸ਼ਾਜ ਪੈਡ ਨੂੰ ਚੁਣ ਕੇ ਅਭਿਆਸ ਕਰਨ ਲੱਗਾ। ਮੁੱਢਲੀ ਸਿੱਖਿਆਂ ਬਾਰਵ੍ਹੀਂ ਕਰਨ ਤੋ ਬਾਦ ਉਸਤਾਦ ਬੱਬੀ ਮੋਗਾ ਨੂੰ ਗੁਰੂ ਧਾਰ ਕੇ ਪੈਡ ਵਜਾਉਣ ਦੀ ਸਿੱਖਿਆਂ ਲਈ ਤੇ ਹੋਲੀ ਹੋਲੀ ਇਸ ਸ਼ੌਕ ਨੂੰ ਕਿੱਤੇ ਵਜੋਂ ਅਪਨਾ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਮਨਿੰਦਰ ਸਿੰਘ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕ ਵੀਰ ਦਵਿੰਦਰ , ਰੰਜਨ ਰੋਮੀ, ਮਨਮੋਹਨ ਸਿੱਧੂ, ਗੁਰਦਰਸ਼ਨ ਧੂਰੀ ਤੇ ਹੋਰ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਬਤੌਰ ਪੈਡ ਪਲੇਅਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਖੂਬ ਨਾਮਣਾ ਖਟਿਆਂ।
ਸੰਗੀਤ ਨੂੰ ਤਨ ਮਨ ਅਰਪਿਤ ਕਰਨ ਵਾਲਾ ਪੈਡ ਪਲੇਅਰ ਮਨਿੰਦਰ ਸਿੰਘ



