June 23, 2026 5:43 pm

ਰੇਲਵੇ ਵੱਲੋਂ ਧੁੰਦ ਦੌਰਾਨ ਕੁਝ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਪ੍ਰਸਤਾਵ

ਨਵੀਂ ਦਿੱਲੀ, 4 ਨਵੰਬਰ (ਪੀ. ਟੀ.)-ਰੇਲ ਮੰਤਰਾਲੇ ਨੇ ਧੁੰਦ ਦੌਰਾਨ ਕੁਝ ਰੇਲ ਗੱਡੀਆਂ ਅਤੇ ਕੁਝ ਦਾ ਰਾਹ ਬਦਲਣ ਲਈ ਮਨਜ਼ੂਰੀ ਦਿੱਤੀ ਹੈ। 28 ਦਸੰਬਰ ਤੋਂ 15 ਫਰਵਰੀ ਜਾਂ ਇਸ ਤੋਂ ਪਹਿਲਾਂ ਧੁੰਦ ਦੌਰਾਨ ਇਨ੍ਹਾਂ ਰੇਲ ਗੱਡੀਆਂ ਦੀ ਬੁਕਿੰਗ ਨਹੀਂ ਕੀਤੀ ਜਾਵੇਗੀ। ਰੇਲ ਮੰਤਰਾਲਾ ਵੱਲੋਂ ਫੀਲਡ ਸਥਿਤੀ ਤੇ ਨਿਗਰਾਨੀ ਰੱਖਣ ਲਈ ਜੋਨਲ ਰੇਲਵੇ ਨੂੰ ਨਿਰਦੇਸ਼ ਜਾਰੀ ਕੀਤੇ ਹਨ ਜੇ ਕਰ ਧੁੰਦ ਨਹੀਂ ਹੁੰਦੀ ਤਾਂ ਪ੍ਰਸਤਾਵਿਤ ਰੱਦ ਕੀਤੀਆਂ ਰੇਲ ਗੱਡੀਆਂ 3 ਦਿਨਾਂ ਦਾ ਨੋਟਿਸ ਦੇ ਕੇ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਨਵੀਂ ਦਿੱਲੀ ਜਲੰਧਰ ਐਕਸਪ੍ਰੈਸ ਅਤੇ ਜਲੰਧਰ ਨਵੀਂ ਦਿੱਲੀ ਐਕਸਪ੍ਰੈਸ ਵੀ ਸ਼ਾਮਿਲ ਹੈ।

Send this to a friend