Skip to content
Independent perspectives. Global stories.
BREAKING

ਕਿਸਾਨ ਜਥੇਬੰਦੀਆਂ ਵਲੋਂ ਮੋਤੀ ਮਹਿਲ ਪਟਿਆਲਾ ਅਗੇ 22 ਤੋਂ ਪੰਜ ਰੋਜ਼ਾ ਧਰਨੇ ਸਬੰਧੀ ਮੀਟਿੰਗ

Share this story

ਭਵਾਨੀਗੜ 11 ਸਤੰਬਰ (ਕ੍ਰਿਸ਼ਨ ਗਰਗ)-ਕਿਸਾਨ ਜਥੇਬੰਦੀਆਂ ਵਲੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਪਟਿਆਲਾ ਅਗੇ 22 ਸਤੰਬਰ ਤੋਂ ਪੰਜ ਦਿਨਾਂ ਲਈ ਲਗਾਏ ਜਾ ਰਹੇ ਪਕੇ ਮੋਰਚੇ ਦੀ ਤਿਆਰੀ ਲਈ ਅਜ ਇਥੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਬਲਾਕ ਪਧਰੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਕਰਨ ਸਿੰਘ ਬਲਿਆਲ ਅਤੇ ਜਨਰਲ ਸਕਤਰ ਸੁਖਦੇਵ ਸਿੰਘ ਬਾਲਦ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕਿਸਾਨਾਂ ਦੇ ਕਰਜੇ ਉਤੇ ਲਕੀਰ ਫੇਰਨ ਦਾ ਵਾਅਦਾ ਕੀਤਾ ਸੀ ਪਰ ਸਤਾ ਸੰਭਾਲਦਿਆਂ ਹੀ ਆਪਣੇ ਵਾਅਦਿਆਂ ਤੋਂ ਭਜ ਰਹੀ ਹੈ। ਉਨ੍ਹਾਂ ਕਿਹਾ ਕਿ ਪਕੇ ਮੋਰਚੇ ਦੀ ਤਿਆਰੀ ਵਿਚ ਹਰ ਪਿੰਡ ਵਿਚ ਮੀਟਿੰਗ ਕੀਤੀ ਜਾਵੇਗੀ ਅਤੇ ਧਰਨੇ ਵਿਚ ਕਿਸਾਨਾਂ ਨੂੰ ਸ਼ਾਮਿਲ ਹੋਣ ਲਈ ਪ੍ਰੇਰਿਆ ਜਾਵੇਗਾ । ਉਨ੍ਹਾਂ ਸੀਨੀਅਰ ਪਤਰਕਾਰ ਗੌਰੀ ਲੰਕੇਸ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ । ਮੀਟਿੰਗ ਤੋਂ ਬਾਅਦ ਇਕ ਵਫਦ ਐਸਡੀਓ ਪਾਵਰਕਾਮ ਨਦਾਮਪੁਰ ਨੂੰ ਮਿਲਿਆ ਅਤੇ 2014 ਦੀ ਚੈਕਿੰਗ ਦੇ ਭੇਜੇ ਜਾ ਰਹੇ ਨੋਟਿਸਾਂ ਦੀ ਸਖਤ ਸਬਦੰ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਚੈਕਿੰਗਾਂ ਦੇ ਬਹਾਨੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾਂ ਬੰਦ ਨਾ ਕੀਤਾ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਬਾਬੂ ਸਿੰਘ ਮਾਝੀ, ਹਾਕਮ ਸਿੰਘ ਨਦਾਮਪੁਰ, ਰੇਸ਼ਮ ਸਿੰਘ, ਰਾਮ ਸਿੰਘ, ਨਾਹਰ ਸਿੰਘ, ਇੰਦਰ ਸਿੰਘ ਅਤੇ ਮਾਘ ਸਿੰਘ ਵੀ ਹਾਜਰ ਸਨ।

WRITTEN BY