Skip to content
Independent perspectives. Global stories.
BREAKING

ਬਾਕਸਿੰਗ ਜ਼ਿਲ੍ਹਾ ਸਕੂਲ ਖੇਡਾਂ ’ਚ ਮਾਤਾ ਸੁੰਦਰੀ ਸਕੂਲ ਢੱਡੇ ਨੇ ਜਿੱਤੇ 5 ਮੈਡਲ

Share this story

ਰਾਮਪੁਰਾ ਫੂਲ, 11 ਸਤੰਬਰ (ਮਨਪ੍ਰੀਤ ਸਿੰਘ)-ਬੀਤੇ ਦਿਨੀ ਬਠਿੰਡਾ ਸਪੋਰਟਸ ਸਟੇਡੀਅਮ ਵਿਖੇ ਜਿਲ੍ਹਾਂ ਪੱਧਰੀ ਬਾਕਸਿੰਗ ਮੁਕਾਬਲਿਆ ਵਿਚ ਮਾਤਾ ਸੁੰਦਰੀ ਸਕੂਲ ਢੱਡੇ ਦੀਆ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਪੰਜ ਮੈਡਲ ਜਿੱਤੇ ਜਿੰਨਾਂ ਵਿੱਚੋ 75 ਕਿਲੋ ਵਰਗ ਵਿੱਚ ਹਰਮਨਪ੍ਰੀਤ ਕੌਰ ਨੇ ਸਿਲਵਰ ਮੈਡਲ, 66 ਕਿਲੋ ਵਰਗ ਵਿੱਚ ਸੁਖਮਨਪ੍ਰੀਤ ਕੌਰ ਨੇ ਸਿਲਵਰ ਮੈਡਲ, 52 ਕਿਲੋ ਵਰਗ ਵਿੱਚ ਰਮਨਦੀਪ ਕੋਰ ਨੇ ਬਰਾਊਨ ਮੈਡਲ,48 ਕਿਲੋ ਵਰਗ ਵਿੱਚ ਸੰਦੀਪ ਕੋਰ ਨੇ ਬਰਾਊਨ ਮੈਡਲ,44 ਕਿਲੋ ਵਰਗ ਵਿੱਚ ਅਨਮੋਲਪ੍ਰੀਤ ਕੋਰ ਨੇ ਬਰਾਊਨਜ਼ ਮੈਡਲ ਪ੍ਰਾਪਤ ਕਰਕੇ ਸੰਸਥਾ ਅਤੇ ਆਪਣੇ ਮਾਪਿਆ ਦਾ ਨਾਮ ਰੌਸ਼ਨ ਕੀਤਾ। ਸੰਸਥਾਂ ਵਿਖੇ ਪਹੁੰਚਣ ਤੇ ਸੰਸਥਾਂ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ, ਐਮ ਡੀ. ਗੁਰਬਿੰਦਰ ਸ਼ਿੰਘ, ਖਜਾਨਚੀ ਮੈਡਮ ਪ੍ਰਸੋਤਮ ਕੌਰ, ਪ੍ਰਸ਼ਾਸਕੀ ਡਾਇਰੈਕਟਰ ਸਿੰਬਲਜੀਤ ਕੌਰ ਨੇ ਬਾਕਸਿੰਗ ਟੀਮ ਅਤੇ ਫਿਜੀਕਲ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਅਤੇ ਕਬੱਡੀ ਕੋਚ ਗੁਰਪ੍ਰੀਤ ਸਿੰਘ ਮਾਨ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਰਾਜ ਸਿੰਘ ਬਾਘਾ, ਸਕੂਲ ਪ੍ਰਿੰਸੀਪਲ ਸ਼ਾਮ ਲਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਖਿਡਾਰੀ ਹਰ ਸ਼ੰਸਥਾਂ ਜਿਲੇ ਸਟੇਟ ਅਤੇ ਦੇਸ਼ ਦਾ ਮਾਨ ਹੁੰਦੇ ਹਨ।

WRITTEN BY