ਜਲੰਧਰ, 11 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਨੂੰ ਪੇਂਡੂ ਖੇਤਰਾਂ, ਘੱਟ ਪੜ੍ਹੇ ਲਿਖੇ, ਗਰੀਬ, ਅਪੰਗ, ਕੈਦੀ, ਟੱਪਰੀਵਾਸਾਂ ਅਤੇ ਬੇਰੋਜਗਾਰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਵਿੱਚ ਨਿੱਟਰ ਚੰਡੀਗੜ੍ਹ ਦੀ ਗੋਲਡਨ ਜੁਬਲੀ ਮੌਕੇ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿੰਗ ਨੂੰ ਉਤਰੀ ਭਾਰਤ ਦਾ ਬੈਸਟ ਸੀ.ਡੀ.ਟੀ.ਪੀ. ਇੰਸਟੀਚੀਉਟ ਵਜੋਂ ਚੁਣਿਆ ਗਿਆ।ਇਹ ਐਵਾਰਡ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਅਤੇ ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ ਨੇ ਨਿੱਟਰ ਚੰਡੀਗੜ੍ਹ ਵਿਖੇ ਪ੍ਰਾਪਤ ਕੀਤਾ।ਪ੍ਰਿੰਸੀਪਲ ਸਹਿਬ ਜੀ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ 543 ਬਹੁਤਕਨੀਕੀ ਕਾਲਜਾਂ ਅਧੀਨ ਇਹ ਬਹੁਮੰਤਵੀਂ ਸਕੀਮ ਚੱਲ ਰਹੀ ਹੈ। ਉਤਰ ਭਾਰਤ ਦੇ ਅੱਠ ਰਾਜਾਂ (ਪੰਜਾਬ, ਹਿਮਂਾਚਲ-ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ੳੱਤਰਾਖੰਡ, ਉਤਰ-ਪ੍ਰਦੇਸ਼, ਰਾਜਸਥਾਨ, ਦਿੱਲੀ) ਅਤੇ ਇੱਕ ਕੇਂਦਰ ਪ੍ਰਸ਼ਾਸਤ ਰਾਜ ਚੰਡੀਗੜ੍ਹ ਵਿਖੇ 125 ਬਹੁਤਕਨੀਕੀ ਕਾਲਜਾਂ ਨੇ ਇਸ ਸਕੀਮ ਨੂੰ ਅਪਣਾਇਆ ਹੋਇਆ ਹੈ। ਉਹਨਾਂ ਸਾਰੇ ਸੀ.ਡੀ.ਟੀ.ਪੀ. ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਨਾਮ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਨੂੰ ਪਹਿਲੀ ਵਾਰ ਪ੍ਰਾਪਤ ਹੋਇਆ ਹੈ। ਇਸ ਖੁਸ਼ੀ ਦੇ ਮੌਕੇ ਤੇ ਕਾਲਜ ਦੇ ਕੈਂਪਸ ਵਿੱਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਡੀ.ਏ.ਵੀ ਦੈ ਸੈਕਟਰੀ ਸ੍ਰੀ ਅਰਵਿੰਦ ਘਈ ਜੀ ,ਸੇਠ ਕੁੰਦਨ ਲਾਲ ਜੀ, ਪ੍ਰਿੰਸੀਪਲ ਰਵਿੰਦਰ ਸ਼ਰਮਾ ਤੇ ਪ੍ਰਿੰਸੀਪਲ ਨਿਸੁਚਿੰਤ ਸੂਦ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਸਟਾਫ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਮੁੱਖ ਮਹਿਮਾਨ ਅਰਵਿੰਦ ਘਈ ਜੀ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸੇਹਰਾ ਪ੍ਰਿੰਸੀਪਲ , ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਨੂੰ ਜਾਦਾਂ ਹੈ। ਇਸ ਸਮਾਗਮ ਨੂੰ ਪ੍ਰਿੰਸੀਪਲ ਐਮ.ਐਲ. ਏਰੀ, ਪ੍ਰਿੰਸੀਪਲ ਸੀ.ਐਲ.ਕੋਛੜ ਅਤੇ ਪ੍ਰਿੰਸੀਪਲ ਐਸ.ਕੇ.ਅਰੋੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼੍ਰੀ ਅਰਵਿੰਦ ਘਈ ਜੀ ਨੇ ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ ਅਤ ਗੀਤਾਂਜਲੀ ਮੁਵਾਲਿਆ ਨੂੰ ਟ੍ਰਾਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ।
ਇਸ ਸਮਾਗਮ ਵਿੱਚ ਸ਼੍ਰੀ ਦਿਲਦਾਰ ਸਿੰਘ ਰਾਣਾ, ਸ਼੍ਰੀ ਸੰਜੇ ਮਹਾਜਨ, ਸ਼੍ਰੀ ਸੰਜੇ ਬਾਂਸਲ, ਸ਼੍ਰੀ ਜੇ.ਐਸ ਘੇੜਾ, ਮੈਡਮ ਊਸ਼ਾ ਕਿਰਨ, ਮੈਡਮ ਰਿਚਾ ਅਰੌੜਾ, ਸ਼੍ਰੀ ਪ੍ਰਿੰਸ ਮਦਾਨ, ਸ਼੍ਰੀ ਗੋਰਵ ਸ਼ਰਮਾ, ਮੈਡਮ ਕਿਰਨਜੀਤ , ਸੁਰਜੀਤ ਸਿੰਘ, ਸ਼੍ਰੀ ਅਵਿਨਾਸ਼ ,ਸ਼੍ਰੀ ਮਨੋਜ ਕੁਮਾਰ, ਸ਼੍ਰੀ ਸੁਰੇਸ਼ ਕੁਮਾਰ ਅਤੇ ਸੁਨੀਲ ਕੁਮਾਰ ਹਾਜਰ ਸਨ।
ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਉਤਰੀ ਭਾਰਤ ਦਾ ਬੈਸਟ ਸੀ.ਡੀ.ਟੀ.ਪੀ. ਇੰਸਟੀਚੀਉਟ ਬਣਿਆ



