ਅੰਮ੍ਰਿਤਸਰ, 10 ਸਤੰਬਰ (ਸੁਨੀਲ ਗੁਪਤਾ, ਰਮੇਸ਼ ਆਲੀਆ)- ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਰਜਿ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਸੰਜੀਵ ਪੁੰਜ ਦੀ ਅਗਵਾਹੀ ਹੇਠ ਬੀਬੀ ਕੋਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਹੋਈ। ਇਸ ਮੀਟਿੰਗ ਵਿਚ ਵੱਖ ਵੱਖ ਜ਼ਿਲ੍ਹਿਆਂ ਕਸਬਿਆਂ ਵਿਚੋਂ ਆਏ ਪੱਤਰਕਾਰਾਂ ਨੇ ਆਪਣੇ ਵਿਚਾਰ ਜੱਥੇਬੰਦੀ ਦੇ ਆਗੂਆਂ ਅੱਗੇ ਰੱਖੇ। ਇਸ ਹੰਗਾਮੀ ਮੀਟਿੰਗ ਵਿਚ ¦ਬੇ ਸਮੇਂ ਤੋਂ ਪੱਤਰਕਾਰਾਂ ਦੀਆਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਸਮੂਹ ਪੱਤਰਕਾਰਾਂ ਭਾਈਚਾਰੇ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਜਾਹਿਰ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਵਾਗੂੰ ਕਾਂਗਰਸ ਸਰਕਾਰ ਵੀ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਨੂੰ ਅੱਖੋ ਪਰੋਖਿਆਂ ਕਰਨ ਦੀ ਕੋਸਿਸ਼ ਕਰ ਰਹੀ ਹੈ। ਸੂਬਾ ਪ੍ਰਧਾਨ ਸੰਜੀਵ ਪੁੰਜ ਨੇ ਕਿਹਾ ਕਿ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ¦ਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਜੋ ਪੱਤਰਕਾਰਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾ ਨੂੰ ਭੁਲਣਾ ਨਹੀ ਚਾਹੀਦਾ।
ਜੋਗਿੰਦਰ ਜੋੜਾ,ਸੁਖਮਿੰਦਰ ਸਿੰਘ ਚਾਹਲ,ਰਜੇਸ਼ ਕੋਂਡਲ ਅਤੇ ਨਿਸ਼ਾਨ ਸਹੋਤਾ ਨੇ ਤਿਖੇ ਸ਼ਬਦਾਂ ਵਿਚ ਬੋਲਦਿਆਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਪੱਤਰਕਾਰਾਂ ਨਾਲ ਕੀਤੇ ਵਾਅਦੇ ਮੁਤਾਬਿਕ ਪੱਤਰਕਾਰਾਂ ਦੀਆਂ ਮੰਗਾਂ ਨੂੰ ਤੁਰੰਤ ਅਮਲੀ ਜਾਮਾਂ ਪਹਿਨਾਉਣ ਵਿਚ ਦੇਰੀ ਕੀਤੀ ਤਾਂ ਸੂਬੇ ਵਿਚ ਹੋਣ ਵਾਲੀਆਂ ਹਰੇਕ ਚੋਣਾਂ ਵਿਚ ਕਾਂਗਰਸ ਸਰਕਾਰ ਦੀ ਵਿਰੋਧਿਤਾ ਕੀਤੀ ਜਾਵੇਗੀ। ਸੁਨੀਲ ਗੁਪਤਾ ਨੇ ਕਿਹਾ ਕਿ ਭਾਵੇਂ ਕੈਪਟਨ ਸਰਕਾਰ ਨੇ ਟੋਲ ਟੈਕਸ ਤੋਂ ਪੱਤਰਕਾਰਾਂ ਨੂੰ ਮੁੱਕਤ ਕਰਨ ਦੇ ਬਿਆਨ ਅਖਬਾਰਾਂ ਵਿਚ ਜਾਰੀ ਤਾਂ ਕੀਤੇ ਹਨ ਪਰ ਅਜੇ ਤੱਕ ਕਿਸੇ ਵੀ ਟੋਲ ਪਲਾਜਾ ਨੂੰ ਅਜਿਹਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਜਿਸ ਨਾਲ ਪੱਤਰਕਾਰ ਭਾਈਚਾਰੇ ਨੂੰ ਇਹਨਾਂ ਟੋਲ ਟੈਕਸ ਤੋਂ ਨਿਜਾਤ ਮਿਲ ਸਕੇ। ਇਸ ਮੀਟਿੰਗ ਵਿਚ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕਢੀ। ਇਸ ਸਮਾਂਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਕਾਂਗਰਸੀ ਵਿਧਾਇਕ ਡਾ ਰਾਜ ਕੁਮਾਰ ਵੇਰਕਾ ਨੂੰ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਦੇ ਸਮੂਹ ਆਗੂਆਂ ਨੇ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੰਗ ਪੱਤਰ ਸਬੰਧੀ ਡਾ ਰਾਜ ਕੁਮਾਰ ਵੇਰਕਾ ਨੇ ਪੱਤਰਕਾਰਾਂ ਨੂੰ ਯਕੀਨ ਦਿਵਾਉਦਿਆਂ ਕਿਹਾ ਕਿ ਉਹ ਇਸ ਮੰਗ ਪੱਤਰ ਨੂੰ ਖੁੱਦ ਆਪ ਦਸਤੀ ਰੂਪ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਲੈ ਕੇ ਜਾਣਗੇ ਤੇ ਇਕ ਮਹੀਨੇ ਦੇ ਵਿਚ ਇਹਨਾਂ ਮੰਗਾਂ ਨੂੰ ਪ੍ਰਵਾਨਗੀ ਦਿਵਾਉਣ ਦੇ ਨਾਲ ਨਾਲ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਦੇ ਸੀਨੀਅਰ ਆਗੂਆਂ ਨੂੰ ਕੈਪਟਨ ਸਾਹਬ ਦੇ ਰੂਬਰੂ ਵੀ ਕਰਵਾਉਣਗੇ। ਇਸੇ ਮੋਕੇ ਐਸ ਪੀ ਸੀ ਏ ਦੇ ਇੰਸਪੈਕਟਰ ਅਸ਼ੋਕ ਜੋਸ਼ੀ, ਸ੍ਰ ਭੁਪਿੰਦਰ ਸਿੰਘ ਰਾਜੂ, ਮਨਜੀਤ ਸਿੰਘ ਡੀ ਐਸ ਪੀ, ਅਮਨਦੀਪ ਕੱਕੜ ਨੂੰ ਪ੍ਰੈਸ ਸੰਘਰਸ਼ ਦਾ ਨਿਸ਼ਾਨ ਚਿੰਨ ਤੇ ਸ਼ਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਗਰੇਵਾਲ, ਮੋਹਨ ਹੰਸ, ਸ਼ਤੀਸ਼ ਗੁਲਾਟੀ, ਬਿਕਰਮ ਗਿਲ੍ਹ, ਹਰਜਿੰਦਰ ਗੱਬਰ, ਰਮੇਸ਼ ਆਲੀਆ, ਰਾਹੁਲ, ਨਿਤਿਨ ਕਾਲੀਆ, ਰਜਿੰਦਰ ਬਲੱਗਣ, ਜਸਬੀਰ ਧੰਜਲ, ਦੀਪਕ ਕੁਮਾਰ, ਦਵਿੰਦਰ ਪੁਰੀ, ਹਰਪ੍ਰੀਤ ਸਿੰਧਬਾਦ, ਨਿਤਿਨ ਜੋਸ਼ੀ, ਕੁਲਦੀਪ ਸਿੰਘ ਦੀਪਾ, ਸੋਨੂੰ ਬੇਦੀ, ਗੁਲਸ਼ਨ ਕੁਮਾਰ, ਸਾਗਰ, ਰਵਿੰਦਰਪਾਲ, ਅਮਨਦੀਪ, ਸੁਖਬੀਰ ਰਾਮੂਵਾਲ, ਮਨੀ, ਰਾਹੁਲ, ਸੁਸ਼ੀਲ ਸ਼ਰਮਾਂ, ਅਵੀਨਾਸ਼ ਕਲਿਆਣ, ਸੁਖਨਾਮ ਸਿੰਘ, ਨਰਿੰਦਰ ਸੇਠੀ,ਕੰਵਰ ਰਜਿੰਦਰ ਸਿੰਘ, ਸੌਨੂੰ ਨਰੂਲਾ ਚੋਗਾਵਾਂ, ਜਗਬੀਰ ਜੀਰੂ ਚੋਗਾਵਾਂ, ਮਨਜੀਤ ਸਿੰਘ ਗਿਆਨੀ, ਸ਼ਿਵ ਚੋਗਾਵਾਂ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿਚ ਪੰਜਾਬ ਭਰ ਤੋਂ ਪੱਤਰਕਾਰਾਂ ਨੇ ਸ਼ਿਰਕਤ ਕੀਤੀ।
ਪ੍ਰੈਸ ਸੰਘਰਸ਼ ਦੀ ਸੂਬਾ ਮੀਟਿੰਗ ਨੂੰ ਭਰਵਾਂ ਹੁੰਗਾਰਾ



