Skip to content
Independent perspectives. Global stories.
BREAKING

ਗਊ ਨਾਲ ਮੋਟਰਸਾਇਕਲ ਟਕਰਾਉਣ ’ਤੇ ਖੋਖਰ ਦੇ ਨੌਜਵਾਨ ਦੀ ਮੌਤ

Share this story

ਰਾਮਪੁਰਾ ਫੂਲ, 9 ਸਤੰਬਰ (ਮਨਪ੍ਰੀਤ ਸਿੰਘ ਗਿੱਲ)- ਪਿੰਡ ਖੋਖਰ ਦੇ ਨੋਜਵਾਨ ਕੁਲਵਿੰਦਰ ਸਿੰਘ ਪੁਤਰ ਬੂਟਾ ਸਿੰਘ ਦਾ ਮੋਟਰਸਾਈਕਲ ਸੜਕ ਦੇ ਵਿਚਕਾਰ ਖੜੇ ਅਵਾਰਾਂ ਗਊ ‘ਚ ਟਕਰਾਉਣ ਕਾਰਣ ਨੋਜਵਾਨ ਦੀ ਮੋਤ ਹੋਣ ਦਾ ਸਮਾਚਾਰ ਮਿਲਿਆ ਹੈ ਜਿਸਦੇ ਐਕਸੀਡੈਂਟ ਹੋਣ ਊਪਰੰਤ ਜਖਮੀ ਨੋਜਵਾਨ ਨੂੰ ਆਦੇਸ਼ ਹਸਪਤਾਲ ਲਿਜਾਇਆ ਗਿਆ ਜਿਥੇ ਜਖਮਾਂ ਦਾ ਤਾਬ ਨਾ ਸਹਾਰਦੇ ਹੋਏ ਨੋਜਵਾਨ ਦੀ ਮੋਤ ਹੋ ਗਈ ਜਿਸ ਕਾਰਨ ਪਿੰਡ ਖੋਖਰ ‘ਚ ਸੋਗ ਦੀ ਲਹਿਰ ਦੋੜ ਗਈ।ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਤੇ ਸਿੱਧੂਪੁਰ ਦੇ ਪ੍ਰਧਾਨ ਮੰਗੂ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਅਵਾਰਾ ਪਸ਼ੂ ਤਬਾਹ ਕਰ ਰਹੇ ਹਨ ਪਰ ਇਸ ਪਾਸੇ ਕਿਸੇ ਵੀ ਸਰਕਾਰੀ ਅਦਾਰੇ ਦਾ ਧਿਆਨ ਨਹੀ ਹੈ ਤੇ ਸਰਕਾਰ ਦੁਆਰਾ ਗਊ ਰੱਖਿਆਂ ਦੇ ਨਾ ਤੇ ਟੈਕਸ ਲਗਾ ਕੇ ਘਰਾਂ ਦੇ ਬਿਜਲੀ ਬਿਲ ਵਧਾਂ ਦਿਤੇ ਗਏ ਹਨ ਪਰ ਗਊਆਂ ਨੂੰ ਸਾਭ ਸੰਭਾਲ ਦਾ ਕੋਈ ਪ੍ਰਬੰਧ ਨਹੀ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਸਰਕਾਰ ਇਸ ਪਾਸੇ ਫੋਰੀ ਤੋਰ ਤੇ ਧਿਆਨ ਦੇਵੇ ਨਹੀ ਤਾ ਮਜ਼ਬੂਰੀ ਵੱਸ ਅੱਕੇ ਹੋਏ ਕਿਸਾਨਾਂ ਨੂੰ ਸਖਤ ਕਦਮ ਚੁੱਕਣੇ ਪੈਣਗੇ ਤੇ ਇਸ ਦਾ ਜ਼ਿਮੇਂਵਾਰ ਪ੍ਰਸ਼ਾਸਨ ਹੋਵੇਗਾ।

WRITTEN BY