Skip to content
Independent perspectives. Global stories.
BREAKING

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ

Share this story

ਕੋਟ ਟੋਡਰ ਮੱਲ/ਗੁਰਦਾਸਪੁਰ, 8 ਸਤੰਬਰ (ਡਾ. ਜਸਪਾਲ ਸਿੰਘ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਗੁਰਦੁਆਰਾ ਘ¤ਲੂਘਾਰਾ ਹਰਚੋਵਾਲ ਵਿਖੇ ਡਾਕਟਰ ਗੁਰਨੇਕ ਸਿੰਘ ਸਰਪੰਚ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਾਰਿਆਂ ਬੁਲਾਰਿਆਂ ਨੇ ਸਾਫ ਸੁਥਰੀ ਪ੍ਰੈਕਟਿਸ ਕਰਨ ਤੇ ਜੋਰ ਦਿ¤ਤਾ ਅਤੇ ਕਿਹਾ ਕਿ ਕੋਈ ਵੀ ਡਾਕਟਰ ਵੀਰ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਨਾ ਕਰੇ। ਇਸ ਮੌਕੇ ਤੇ ਇਕ ਐਕਸ਼ਨ ਕਮੇਟੀ ਵੀ ਬਣਾਈ ਗਈ ਜਿਹੜੀ ਸ¤ਕ ਪੈਣ ਤੇ ਹਰ ਉਸ ਦੁਕਾਨ ਨੂੰ ਆਪ ਚੈ¤ਕ ਕਰੇਗੀ ਜਿਸ ਤੇ ਡਾਕਟਰ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਰਦਾ ਹੋਵੇਗਾ ਅਤੇ ਫੜੇ ਜਾਣ ਤੇ ਉਸ ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿ¤ਤਾ ਜਾਵੇਗਾ ਅਤੇ ਉਸ ਤੇ ਬਣਦਾ ਪੁਲਸ ਕੇਸ ਵੀ ਕੀਤਾ ਜਾਵੇਗਾ। ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਚੋਣਾਂ ਵੇਲੇ ਕੀਤੇ ਵਾਅਦੇ ਮੁਤਾਬਕ ਡਾਕਟਰਾਂ ਨੂੰ ਰਜਿਸਟਰਡ ਕੀਤਾ ਜਾਵੇ। ਇਸ ਮੌਕੇ ਤੇ ਪਿਛਲੇ ਦਿਨੀਂ ਐਕਸੀਡੈਂਟ ਨਾਲ ਜਖਮੀਂ ਹੋਏ ਡਾਕਟਰ ਤਰਸੇਮ ਸਿੰਘ ਨੂੰ 10000 ਰੁਪਏ ਦੇ ਕੇ ਉਸ ਦੀ ਮਾਲੀ ਮਦਦ ਕੀਤੀ ਗਈ। ਡਾਕਟਰ ਲਖਵਿੰਦਰ ਸਿੰਘ, ਭੁਪਿੰਦਰ ਸਿੰਘ ਗਿ¤ਲ, ਸੁਖਬੀਰ ਸਿੰਘ ਸਲਾਹਪੁਰ, ਜਸਪਾਲ ਸਿੰਘ ਭਿ¤ਟੇਵ¤ਡ, ਅਵਤਾਰ ਸਿੰਘ ਕਿਲਾ ਲਾਲ ਸਿੰਘ , ਦਲਬੀਰ ਸਿੰਘ ਕੋਟ, ਪਿਆਰਾ ਸਿੰਘ ਹੰਬੋਵਾਲ ਅਤੇ ਹਰਦਿਆਲ ਸਿੰਘ ਭੈਣੀ ਬਾਂਗਰ ਆਦਿ ਹਾਜ਼ਰ ਹੋਏ।

WRITTEN BY