Skip to content
Independent perspectives. Global stories.
BREAKING

ਫਰੀਦਕੋਟ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਮਾਊਟ ਲਿਟਰਾ ਜੀ ਸਕੂਲ ਨੇ ਬਣਾਇਆ ਦਬਦਬਾ

Share this story

ਫਰੀਦਕੋਟ, 8 ਸਤੰਬਰ- ਫਰੀਦਕੋਟ ਦੇ ਜਿਲ੍ਹਾ ਪਧਰੀ ਟੂਰਨਾਮੈਂਟ ਵਿਚ ਵਖ ਵਖ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਫਰੀਦਕੋਟ ਜਿਲ੍ਹੇ ਦੇ ਸਾਰੇ ਸਕੂਲਾਂ ਨੇ ਭਾਗ ਲਿਆ , ਇਸ ਟੂਰਨਾਮੈਂਟ ਵਿਚ ਮਾਂਊਟ ਲਿਟਰਾ ਜੀ ਸਕੂਲ ਫਰੀਦਕੋਟ ਨੇ ਵੀ ਭਾਗ ਲਿਆ।ਪ੍ਰੈਸ ਨੋਟ ਰਾਹੀਂ ਪ੍ਰੈਸ ਸਕਤਰ ਮੈਡਮ ਪ੍ਰੀਅੰਕਾ ਗਰਗ ਨੇ ਦਸਿਆ ਹੈ ਕੇ ਇਹਨਾਂ ਵਿਚ ਜਿਲ੍ਹਾ ਤਾਈਕਵਾਂਡੋ ਅੰਡਰ 17 ਲੜਕੀਆਂ ਦੇ ਮੈਚਾਂ ਵਿਚ ਮਾਊਟ ਲਿਟਰਾ ਜੀ ਸਕੂਲ ਦੀ ਆਰਤੀ ਸ਼ਰਮਾ ਤੇ ਗੁਰਮਨਜੋਤ ਪਹਿਲੇ ਤੇ ਕਾਕਸ਼ੀ ਅਤੇ ਕਿਰਨਪ੍ਰੀਤ ਕੌਰ ਦੂਸਰੇ ਸਥਾਨ ਤੇ ਰਹੀਆਂ ਅੰਡਰ 17 ਲੜਕੀਆਂ ਦੇ ਮੈਚ ਵਿਚ ਹਰਨੂਰ ਸਿੰਘ ਪਹਿਲੇ ਤੇ ਅਨੀਸ਼ ਕੁਮਾਰ ਦੂਸਰੇ ਸਥਾਨ ਤੇ ਰਹੇ। ਅੰਡਰ 14 ਵਿਚ ਡੇਜੀ ਵਰਮਾ ਪਹਿਲੇ ਸਥਾਨ ਤੇ ਰਹੀ। ਅੰਡਰ 17, 14 ਲੜਕੀਆਂ ਦੇ ਮੁਕਾਬਲੇ ਵਿਚ ਮਾਊਟ ਲਿਟਰਾ ਜੀ ਸਕੂਲ ਦੇ ਮੁਕਾਬਲਿਆਂ ਵਿਚ ਮਾਊਟ ਲਿਟਰਾ ਜੀ ਸਕੂਲ ਦੀਆਂ ਟੀਮਾਂ ਦੂਜੇ ਸਥਾਨ ਤੇ ਰਹੀਆਂ। ਨੈਟਬਾਲ ਦੇ ਅੰਡਰ 19 ਲੜਕੀਆਂ ਦੇ ਮੁਕਾਬਲਿਆਂ ’ਚ ਟੀਮ ਦੂਜੇ ਸਥਾਨ ਤੇ ਬੇਸਬਾਲ ਅੰਡਰ 17 ਲੜਕੀਆਂ ਦੀ ਟੀਮ ਦੂਜੇ ਸਥਾਨ ਤੇ ਰਹੀ। ਤੈਰਾਕੀ ਦੇ ਮੁਕਾਬਲਿਆਂ ਵਿਚ ਗੁਰਮਨਜੋਤ ਪਹਿਲੇ ਸਥਾਨ ਤੇ ਤਮੰਨਾ ਤੀਸਰੇ ਸਥਾਨ ਤੇ ਰਹੀ। ਸਕੂਲ ਦੇ ਪ੍ਰਿੰਸੀਪਲ ਸੁਰੇਸ਼ ਸ਼ਰਮਾ ਜੀ ਨੇ ਟੂਰਨਾਮੈਂਟ ਵਿਚ ਬਚਿਆਂ ਦੇ ਚੰਗੇ ਪ੍ਰਦਰਸ਼ਨ ਲਈ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਤੇ ਸਕੂਲ ਦੇ ਚੇਅਰਮੈਨ ਇੰਜ ਸ੍ਰੀ ਚਮਨ ਲਾਲ ਗੁਲਾਟੀ ਨੇ ਬਚਿਆਂ ਨੂੰ ਵਧਾਈ ਦਿੰਦੇ ਹੋਏ ਭਵਿਖ ਵਿਚ ਤਰਕੀ ਦੀ ਕਾਮਨਾ ਕੀਤੀ।

WRITTEN BY