Skip to content
Independent perspectives. Global stories.
BREAKING

ਥਾਣਾ ਸਿਟੀ ਕੋਟਕਪੂਰਾ ਨੇ ਚੋਰੀ ਦੇ ਦੋ ਮੋਟਰਸਾਇਕਲ ਫੜੇ

Share this story

ਕੋਟਕਪੂਰਾ, 8 ਸਤੰਬਰ (ਚਰਨਦਾਸ ਗਰਗ, ਸਤਨਾਮ ਸਿੰਘ)- ਡਾ. ਨਾਨਕ ਸਿੰਘ ਸੀਨੀਅਰ ਪੁਲਿਸ  ਕਪਤਾਨ ਫਰੀਦਕੋਟ ਵੱਲੋਂ ਦਿੱਤੀਆਂ ਗਈਆਂ  ਹਦਾਇਤਾਂ ਮੁਤਾਬਕ  ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ  ਮੁਹਿੰਮ  ਤਹਿਤ ਸ. ਯਾਦਵਿੰਦਰ ਸਿੰਘ ਬਾਜਵਾ   ਡੀ.ਐਸ.ਪੀ. ਕੋਟਕਪੂਰਾ  ਦੀ ਸੇਧ ਅਨੁਸਾਰ ਅਤੇ ਇੰਸ: ਮੁਖਤਿਆਰ ਸਿੰਘ ਮੁੱਖ ਅਫਸਰ ਥਾਣਾ  ਕੋਟਕਪੂਰਾ ਦੀ ਰਹਿਨੁਮਾਈ  ਹੇਠ  ਸ: ਥ: ਕਸ਼ਮੀਰ ਸਿੰਘ ਥਾਂਣਾ ਸਿਟੀ ਕੋਟਕਪੂਰਾ ਮੌਜੂਦ ਸੀ  ਤਾਂ ਮੁਖਬਿਰ  ਖਾਸ ਨੇ  ਆਕੇ  ਇਤਲਾਹ ਦਿੱਤੀ ਕਿ ਭੁਪਿੰਦਰ ਸਿੰਘ   ਪੁੱਤਰ ਕੁਲਦੀਪ ਸਿੰਘ  ਪੁੱਤਰ ਪ੍ਰੇਮ ਨਗਰ ਕੋਟਕਪੂਰਾ, ਅਨਮੋਲ ਸਿੰਘ ਪੁੱਤਰ ਵਿਜੈ  ਕੁਮਾਰ, ਬਿੱਟਾ ਪੁੱਤਰ ਨਾ ਮਲੂਮ  ਅਤੇ ਜਗਨਦੀਪ ਸਿੰਘ ਪੁੱਤਰ ਵੀਰ ਸਿੰਘ ਵਾਸੀਆਨ ਨੇੜੇ ਖੀਵਾ ਸਰਵਿਸ ਸਟੇਸ਼ਨ  ਕੋਟਕਪੂਰਾ ਜੋ ਕਿ ਮੋਟਰ ਸਾਈਕਲ ਚੋਰੀ ਕਰਨ ਦੇ ਆਦੀ ਹਨ ਅਤੇ ਅੱਜ ਵੀ ਮੋਟਸਾਈਕਲ  ਵੇਚਣ ਦੀ ਤਾਂਕ ਵਿਚ ਸ਼ਹਿਰ ਕੋਟਕਪੂਰਾ ਅੰਦਰ  ਘੁੰਮ ਰਹੇ ਹਨ ਜੇਕਰ ਨਾਕਾਬੰਦੀ   ਕੀਤੀ  ਜਾਵੇ ਤਾਂ ਸਮੇਤ ਮੋਟਰ ਸਾਈਕਲਾਂ ਦੇ ਕਾਬੂ ਆ ਸਕਦੇ ਹਨ। ਜਿਸ ਤੇ ਸ: ਥ: ਕਸ਼ਮੀਰ ਸਿੰਘ ਵੱਲੋ ਨਾਕਾਬੰਦੀ ਕੀਤੀ ਗਈ ਤਾਂ ਉਕਤ ਦੋਸ਼ੀਆਂ ਨੂੰ ਕਾਬੂ ਕਰਕੇ  ਉਹਨਾਂ ਪਾਸੋਂ  02 ਚੋਰੀ  ਦੇ ਮੋਟਰ ਸਾਈਕਲ  ਬਰਾਮਦ  ਕਰਕੇ ਗ੍ਰ੍ਰਿਫਤਾਰ ਕਰਕੇ ਬੰਦ ਹਵਾਲਾਤ  ਥਾਣਾ ਕਰਵਾਇਆ ਅਤੇ ਮੁਕੱਦਮਾ ਨੰ: 121 ਮਿਤੀ 709-17 ਅ/ਧ 379/411 ਆਈ.ਪੀ.ਸੀ.ਪੀ.ਐਸ. ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ।

WRITTEN BY