ਧੂਰੀ, 8 ਸਤੰਬਰ (ਅਨਵਰ, ਸਨੀ)- ਅਜ ਨਗਰ ਕੌਂਸਿਲ ਦੇ ਸਮੂਹ ਨਗਰ ਕੌਂਸਲਰਾ ਅਤੇ ਅਧਿਕਾਰੀਆਂ ਨੇ ਕੌਂਸਲਰ, ਰਿਟਾਇਰਡ ਜੇ ਇ ਬਿਜਲੀ ਬੋਰਡ ਅਤੇ ਨਿਰੰਕਾਰੀ ਸੰਘ ਦੇ ਨੇਤਾ ਰਣ ਸਿੰਘ ਦੀ ਹੋਈ ਅਚਾਨਕ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਨਗਰ ਕੌਂਸਿਲ ਦੇ ਦਫਤਰ ਵਿਚ 1 ਮਿੰਟ ਦਾ ਮੋਨ ਧਾਰ ਕੇ ਰਣ ਸ਼ਿੰਘ ਨੂੰ ਸ਼ਰਧਾਂਜਲੀ ਦਿਤੀ ਗਈ ਅਤੇ ਉਸ ਦੇ ਪਰਿਵਾਰ ਨਾਲ ਵੀ ਰਣ ਸਿੰਘ ਦੀ ਅਚਾਨਕ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਪ੍ਰਥਾਨ ਨਗਰ ਕੌਂਸਿਲ ਪ੍ਰਸ਼ੋਤਮ ਲਾਲ, ਇ.ਓ.ਚੰਦਰ ਪ੍ਰਕਾਸ਼ ਵਦਵਾ, ਐਸ.ਓ. ਭੋਲਾ ਸਿੰਘ ,ਬੁਟਾ ਸਿੰਘ ਏ ਐਮ ਇ , ਪੂਰਵ ਸੀਨੀਅਰ ਕੌਂਸਲਰ ਪ੍ਰੇਮ ਬਾਂਸਲ , ਕੌਂਸਲਰ ਪੁਸ਼ਪਿੰਦਰ ਸ਼ਰਮਾ,ਚਰਨ ਦਾਸ, ਅਮਰੀਕ ਸਿੰਘ ਕਾਲਾ, ਅਸ਼ਵਨੀ ਧੀਰ, ਸੁਰਿੰਦਰ ਬਾਂਗਰੂ, ਅਜੇ ਪ੍ਰੋਚਾ, ਸੰਜੇ ਜਿੰਦਲ, ਮਨਜੀਤ ਬਖ਼ਸ਼ੀ, ਹਰਨੇਕ ਪੇਧਨੀ, ਗੁਰਦੀਪ ਢੀਂਗੀ ਪ੍ਰਥਾਨ ਭਾਰਤੀਯ ਮਜਦੂਰ ਯੂਨੀਅਨ, ਹਰਿੰਦਰ ਕੁਮਾਰ ਟੋਨੀ ਠੇਕੇਦਾਰ, ਉਜਾਗਰ ਸਿੰਘ ਅਤੇ ਹੋਰ ਸਫਾਈ ਸੇਵਕ ਵੀ ਮੌਜੂਦ ਸਨ।
ਕੌਂਸਲਰ ਰਣ ਸਿੰਘ ਦੀ ਅਚਾਨਕ ਮੌਤ ’ਤੇ ਸਮੂਹ ਕੌਂਸਲਰਾਂ ਅਤੇ ਅਧਿਕਾਰੀਆਂ ਨੇ ਮੋਨ ਰੱਖ ਕੇ ਦਿੱਤੀ ਸ਼ਰਧਾਂਜਲੀ



