ਫਿਰੋਜ਼ਸ਼ਾਹ, 8 ਸਤੰਬਰ (ਗੁਰਤਾਰ ਸਿੰਘ ਸਿਧੂ)- ਇਥੋਂ ਨਜ਼ਦੀਕੀ ਪੈਂਦੇ ਪਿੰਡ ਭੰਬਾ ਲੰਡਾ ਵਿਖੇ ਟਰੈਕਟਰ ਟਰਾਲੀ ਦੀ ਟਕਰ ਵਜਣ ਨਾਲ ਨਰੇਗਾ ਵਰਕਰਾਂ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮੌਕੇ ਤੇ ਪਹੁੰਚ ਕੇ ਇਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਇਟਾਂ ਵਾਲੀ ਦੇ ਗਰੀਬ ਪਰਿਵਾਰਾਂ ਨਾਲ ਸਬੰਧਿਤ ਮਰਦ-ਔਰਤਾਂ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਰੋਜ਼ ਦੀ ਤਰਾਂ ਨਰੇਗਾ ਸਕੀਮ ਤਹਿਤ ਚਲ ਰਹੇ ਕੰਮ ਤੇ ਜਾ ਰਹੇ ਸਨ ਕਿ ਦੂਜੇ ਪਾਸੇ ਤੋ ਆ ਰਹੇ ਟਰੈਕਟਰ ਟਰਾਲੇ ਨੇ ਟਕਰ ਮਾਰਨ ਤੇ ਰਾਜਦੀਪ ਕੌਰ ਪਤਨੀ ਹਰਦੀਪ ਸਿੰਘ, ਅਮਰ ਸਿੰਘ ਪੁਤਰ ਜੋਗਿੰਦਰ ਸਿੰਘ, ਸੁਰਜੀਤ ਸਿੰਘ ਪੁਤਰ ਜੰਗਾ ਸਿੰਘ ਅਤੇ ਗੁਰਮੀਤ ਸਿੰਘ ਪੁਤਰ ਬਲਜਿੰਦਰ ਸਿੰਘ ਵਾਸੀ ਪਿੰਡ ਇਟਾਂ ਵਾਲੀ ਵਰਕਰ ਜਖ਼ਮੀ ਹੋ ਗਏ ਜਿਹਨਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਫਿਰੋਜ਼ਸ਼ਾਹ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਥੇ ਅਮਰ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਬਲਦੇਵ ਸਿੰਘ ਨੇ ਦਸਿਆ ਕਿ ਦੂਜੇ ਪਾਸੇ ਤੋਂ ਆ ਰਹੇ ਟਰੈਕਟਰ ਟਰਾਲੇ ਦੀ ਸਪੀਡ ਬਹੁਤ ਜ਼ਿਆਦਾ ਸੀ ਜਿਸ ਕਰਕੇ ਉਸ ਤੋਂ ਕੰਟਰੋਲ ਨਹੀ ਹੋਇਆ ਅਤੇ ਸਾਡੀ ਟਰਾਲੀ ਵਿਚ ਟਕਰ ਮਾਰ ਦਿਤੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ । ਇਸ ਸਬੰਧੀ ਥਾਣਾ ਘਲ ਖੁਰਦ ਪੁਲਿਸ ਦੇ ਮੁਖੀ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਨਾਲ ਗਲਬਾਤ ਕਰਨ ਤੇ ਉਹਨਾਂ ਕਿਹਾ ਕਿ ਟਰੈਕਟਰ ਟਰਾਲਾ ਚਾਲਕ ਮਸਾ ਸਿੰਘ ਪੁਤਰ ਰੂਪ ਸਿੰਘ ਵਾਸੀ ਪਿੰਡ ਹਸਣ ਭਟੀ ਨੂੰ ਕਾਬੂ ਕਰ ਲਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਟਰੈਕਟਰ ਟਰਾਲੀ ਦੀ ਟੱਕਰ ਵੱਜਣ ਨਾਲ ਨਰੇਗਾ ਵਰਕਰ ਜ਼ਖ਼ਮੀ-ਚਾਲਕ ਕਾਬੂ



