Skip to content
Independent perspectives. Global stories.
BREAKING

ਸ.ਹ.ਸ ਭਾਓਵਾਲ ਵਿਖੇ ਜਿਲਾ ਪੱਧਰੀ ਭਾਰ ਤੋਲਣ ਮੁਕਾਬਲੇ ਸਮਾਪਤ

Share this story

ਵੱਖ ਵੱਖ ਭਾਰ ਸ਼੍ਰੇਣੀਆਂ ਚ ਸਭ ਤੋਂ ਵੱਧ ਭਾਰ ਚੁੱਕਣ ਵਾਲੇ 17 ਖਿਡਾਰੀਆਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ
ਨੂਰਪੁਰਬੇਦੀ,8 ਸਤੰਬਰ – ਸਰਕਾਰੀ ਹਾਈ ਸਕੂਲ ਭਾਓਵਾਲ ਵਿਖੇ ਚਲ ਰਹੇ ਜਿਲਾ ਪੱਧਰੀ ਭਾਰ ਤੋਲਣ ਮੁਕਾਬਲੇ ਸਮਾਪਤ ਹੋ ਗਏ।ਦੂਸਰੇ ਦਿਨ ਅੰਡਰ 17/19 ਸਾਲ ਲੜਕਿਆਂ ਦੇ ਭਾਰ ਤੋਲਣ ਮੁਕਾਬਲੇ ਕਰਵਾਏ ਗਏ ਜਿਨਾਂ ਦਾ ਉਦਘਾਟਨ ਸਮਾਜ ਸੇਵੀ ਕਰਮਜੀਤ ਸਿੰਘ ਸਰਪੰਚ ਭਾਓਵਾਲ ਵੱਲੋਂ ਕੀਤਾ ਗਿਆ।ਨਤੀਜੇ ਜਾਰੀ ਕਰਦੇ ਹੋਏ ਮੁੱਖ ਅਧਿਆਪਕ ਤੇ ਵੇਟਲਿਫਟਿੰਗ ਕਨਵੀਨਰ ਸੁਰਿੰਦਰ ਪਾਲ ਭੱਲਾ ਨੇ ਦੱਸਿਆ ਕਿ ਅੰਡਰ 17 ਸਾਲ ਲੜਕਿਆਂ ਦੀ ਚੈਂਪੀਅਨਸਿਪ ਮੇਜ਼ਬਾਨ ਸ.ਹ.ਸ ਭਾਓਵਾਲ ਨੇ ਜਿਤੀ ਜਦਕਿ ਦੂਸਰਾ ਸਥਾਨ ਸ.ਸ.ਸ.ਸ ਚਨੋਲੀ ਬਸੀ ਨੇ ਪ੍ਰਾਪਤ ਕੀਤਾ।ਅੰਡਰ 19 ਸਾਲ ਲੜਕਿਆਂ ਦੀ ਚੈਂਪੀਅਨਸਿਪ ਸ.ਸ.ਸ.ਸ ਚਨੋਲੀ ਬਸੀ ਨੇ ਜਿਤੀ ਜਦਕਿ ਖਾਲਸਾ ਸੀ.ਸੰਕੈ.ਸਕੂਲ ਰੋਪੜ ਨੇ ਦੂਸਰਾ ਤੇ ਟਿੱਬਾ ਨੰਗਲ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਹਰੇਕ ਭਾਰ ਸ਼੍ਰੇਣੀ ਵਿਚ ਸਭ ਤੋਂ ਵੱਧ ਭਾਰ ਚੁੱਕਣ ਵਾਲੇ ਖਿਡਾਰੀਆਂ ਦੀ ਚੋਣ ਕਮੇਟੀ ਵੱਲੋਂ ਸੂਬਾ ਪੱਧਰੀ ਭਾਰ ਤੋਲਣ ਮੁਕਾਬਲੇ ਜੋ ਕਿ ਜਿਲਾ ਲੁਧਿਆਣਾ ਵਿਖੇ ਹੋਣੇ ਹਨ ਲਈ ਚੋਣ ਕੀਤੀ ਗਈ।ਅੰਡਰ 17 ਸਾਲ ਦੀ 50 ਕਿਲੋ ਭਾਰ ਸ਼੍ਰੇਣੀ ਵਿਚ ਹਰਕੀਰਤ ਸਿੰਘ ਸ.ਸ.ਸ.ਸ ਭਰਤਗੜ, 56 ਕਿ.ਗ੍ਰਾ ਭਾਰ ਸ਼੍ਰੇਣੀ ਵਿਚ ਜਸਵਿੰਦਰ ਸਿੰਘ ਸ.ਸ.ਸ.ਸ ਚਨੋਲੀ ਬਸੀ, 62ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਅਜਾਇਬ ਸਿੰਘ ਸ.ਹ.ਸ ਭਾਓਵਾਲ, 69 ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਰਮੇਸ਼ ਕੁਮਾਰ ਚਨੋਲੀ ਬਸੀ, 77 ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਗੁਰਬਿੰਦਰ ਸਿੰਘ ਭਾਓਵਾਲ, 85 ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਪਰਵਿੰਦਰ ਸਿੰਘ ਚਮਕੌਰ ਸਾਹਿਬ, 94 ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਲਖਵੀਰ ਸਿੰਘ ਭਾਓਵਾਲ, 94 ਕਿਲੋ ਤੋਂ ਵੱਧ ਭਾਰ ਵਿਚ ਜਸਕਰਨ ਸਿੰਘ ਚਮਕੌਰ ਸਾਹਿਬ ਦੀ ਚੋਣ ਕੀਤੀ ਗਈ।
ਅੰਡਰ 19 ਸਾਲ ਦੀ 50 ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਮਨਵੀਰ ਸਿੰਘ ਭਾਓਵਾਲ, 56 ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਮੰਗਤ ਰਾਮ ਸ.ਸ.ਸ.ਸ ਭਰਤਗੜ, 62ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਗੁਰਪ੍ਰੀਤ ਸਿੰਘ ਸ.ਸ.ਸ.ਸ ਢੰਗਰਾਲੀ, 69 ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਮਨਜਿੰਦਰ ਸਿੰਘ ਚਨੋਲੀ ਬਸੀ, 77 ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਜਗਦੀਸ ਸਿੰਘ ਟਿੱਬਾ ਨੰਗਲ, 85ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਕਮਲਪ੍ਰੀਤ ਸਿੰਘ ਟਿੱਬਾ ਨੰਗਲ, 94 ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਗੁਰਵੀਰ ਸਿੰਘ ਖਾਲਸਾ ਸਕੂਲ ਰੋਪੜ, 105 ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਗੁਰਸਿਮਰਨ ਸਿੰਘ ਖਾਲਸਾ ਸਕੂਲ ਰੋਪੜ ਅਤੇ 105 ਕਿਲੋ ਤੋਂ ਵੱਧ ਭਾਰ ਵਿਚ ਹਰਵੰਤ ਸਿੰਘ ਚਨੋਲੀ ਬਸੀ ਦੀ ਚੋਣ ਕੀਤੀ ਗਈ।ਇਸ ਮੌਕੇ ਲੈਕਚਰਾਰ ਅਰਵਿੰਦਰ ਕੁਮਾਰ ਚਨੋਲੀ ਬਸੀ, ਕੁਲਵਿੰਦਰ ਸਿੰਘ ਪੀ.ਟੀ.ਆਈ ਭਾਓਵਾਲ,ਵਨੀਤ ਭੱਲਾ, ਦਲਬਾਰਾ ਸਿੰਘ,ਬਘੇਲ ਸਿੰਘ,ਲਖਵੀਰ ਸਿੰਘ,ਅਮਰਿੰਦਰ ਸਿੰਘ,ਤਜਿੰਦਰ ਸਾਹ, ਮੱਖਣ ਸਿੰਘ ਪੰਚ,ਬਲਵਿੰਦਰ ਸਿੰਘ ਪੰਚ,ਤਰਲੋਚਨ ਸਿੰਘ, ਪਾਲ ਸਿੰਘ,ਸੋਹਣ ਸਿੰਘ ਬੈਹਣੀਵਾਲ, ਕੁਲਦੀਪ ਸਿੰਘ,ਭਜਨ ਸਿੰਘ, ਚਰਨ ਸਿੰਘ ਡੀ.ਐਮ,ਰਣਜੀਤ ਸਿੰਘ, ਮੈਡਮ ਮਨਜਿੰਦਰ ਕੌਰ, ਭੁਪਿੰਦਰ ਕੌਰ, ਰਮਨਪ੍ਰੀਤ ਕੌਰ, ਕਰਨਜੀਤ ਕੌਰ ਆਦਿ ਹਾਜਰ ਸਨ।

WRITTEN BY