Skip to content
Independent perspectives. Global stories.
BREAKING

ਸੜਕਾਂ ਦੇ ਕਿਨਾਰਿਆਂ ’ਤੇ ਪਏ ਘਾਰਿਆਂ ਨਾਲ ਕਿਨਾਰੇ ਟੁੱਟੇ, ਰਾਹਗੀਰ ਪ੍ਰੇਸ਼ਾਨ

Share this story

ਭਗਤਾ ਭਾਈ ਕਾ, 7 ਸਤੰਬਰ (ਸਵਰਨ ਸਿੰਘ ਭਗਤਾ)- ਇਸ ਇਲਾਕੇ ਅੰਦਰ ਭਾਰੀ ਮੀਂਹ ਨਾਲ ਸੜਕਾਂ ਦੇ ਕਿਨਾਰਿਆਂ ’ਤੇ ਪਏ ਘਾਰਿਆਂ ਨਾਲ ਸ਼ੜਕਾਂ ਬੁਰੀ ਤਰ੍ਹਾਂ ਕਈ ਥਾਵਾਂ ਤੋ ਟੁੱਟ ਚੁੱਕੀਆ ਹਨ ਅਤੇ ਇਨ੍ਹਾਂ ਸ਼ੜਕਾਂ ’ਤੇ ਲੰਘਣਾ ਆਮ ਲੋਕਾਂ ਲਈ ਅਸਾਨ ਨਹੀਂ ਹੈ। ਇਕ ਸਕੂਲ ਬੱਸ ਦੇ ਡਰਾਈਵਰ ਚਮਕੌਰ ਸਿੰਘ ਅਤੇ ਗੁਰਲਾਭ ਸਿੰਘ ਨੇ ਦੱਸਿਆ ਕਿ ਪਿੰਡ ਨਿਉਰ ਤੋਂ ਗਿੱਦੜ ਨੂੰ ਜਾਂਦੀ ਸ਼ੜਕ ਜੋ ਪਹਿਲਾਂ ਹੀ ਬਹੁਤ ਤੰਗ ਹੈ ਭਾਵ ਰਸਤਾ ਕਾਫੀ ਘੱਟ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ ਕਰੀਬ 4-5 ਕਿਲੋ ਮੀਟਰ ਸੜਕ ਦੀ ਲੰਬਾਈ ਵਿੱਚ ਹੀ ਕਰੀਬ 20 ਘਾਰੇ (ਟੋਏ) ਬੜੇ ਵੱਡੇ ਪਏ ਹੋਏ ਹਨ। ਇਸ ਤਰਾ- ਪਏ ਘਾਰਿਆਂ ਨਾਲ ਕਿਸੇ ਵੱਡੇ ਹਾਦਸੇ ਦਾ ਵੀ ਵੱਡਾ ਡਰ ਬਣਿਆ ਹੋਇਆ ਹੈ। ਇਸ ਸੜਕ ਉਪਰ ਅਨੇਕਾਂ ਵਾਹਣ ਦੇ ਸਕੂਲਾਂ ਕਾਲਜਾਂ ਦੀਆਂ ਬੱਸਾਂ ਲੰਘਦੀਆਂ ਹਨ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸ਼ੜਕ ਤੇ ਪਏ ਘਾਰਿਆਂ ਨੂੰ ਤੁਰੰਤ ਭਰ ਕੇ ਸੜਕ ਨੂੰ ਠੀਕ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

WRITTEN BY