Skip to content
Independent perspectives. Global stories.
BREAKING

ਵਾਰਦਾਤਾਂ ਦੀ ਸਾਜਿਸ਼ ਰਚਣ ’ਚ ਕਥਿਤ ਤੌਰ ’ਤੇ ਸ਼ਾਮਲ ਡੇਰਾ ਪ੍ਰੇਮੀ ਦੁਨੀ ਚੰਦ ਗ੍ਰਿਫਤਾਰ

Share this story

1.70 ਲਖ ਬਰਾਮਦ ਅਤੇ 59 ਵਿਅਕਤੀ ਗ੍ਰਿਫਤਾਰ, 25 ਵਾਹਨ ਵੀ ਬਰਾਮਦ : ਐਸ.ਐਸ.ਪੀ. ਸੰਗਰੂਰ

ਸੰਗਰੂਰ, 4 ਸਤੰਬਰ (ਸੰਜੀਵ ਸਿੰਗਲਾ)- ਪੁਲਿਸ ਲਾਈਨ ਵਿਖੇ ਸਦੇ ਪਤਰਕਾਰ ਸੰਮੇਲਨ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿਧੂ ਨੇ ਦਸਿਆ ਕਿ ਜਿਲ੍ਹਾ ਸੰਗਰੂਰ ਪੁਲਿਸ ਨੇ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਬੰਧੀ ਅਦਾਲਤ ਦੇ ਫੈਸਲੇ ਉਪਰੰਤ ਡੇਰੇ ਦੇ ਸਮਰਥਕਾਂ ਵਲੋਂ ਹਿੰਸਾ ਕਰਵਾਉਣ ਦੇ ਮਕਸਦ ਨਾਲ ਮਾਲਵਾ ਏਰੀਆ ਵਿਚ ਅਗ ਲਗਾਉਣ, ਭੰਨ ਤੋੜ ਕਰਨ ਅਤੇ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਾਰਦਾਤਾਂ ਕਰਨ ਦੇ ਸਬੰਧ ਵਿਚ ਸਾਜਿਸ਼ ਰਚਨ ਵਾਲਿਆਂ ਵਿਚ ਸ਼ਾਮਲ ਇਕ ਮੁਖ ਕਥਿਤ ਦੋਸ਼ੀ ਦੁਨੀ ਚੰਦ ਵਾਸੀ ਸ਼ੇਰਪੁਰ ਜਿਲਾ ਸੰਗਰੂਰ ਨੂੰ ਗ੍ਰਿਫਤਾਰ ਕਰਕੇ 1,70,000 ਰੁਪਏ ਨਕਦ ਬ੍ਰਾਮਦ ਕੀਤੇ ਅਤੇ ਦਸਿਆ ਕਿ ਮਿਤੀ 25.08.17 ਨੂੰ ਡੇਰਾ ਸਰਸਾ ਮੁਖੀ ਸਬੰਧੀ ਅਦਾਲਤ ਦੇ ਫੈਸਲੇ ਉਪਰੰਤ ਜਿਲਾ ਸੰਗਰੂਰ ਵਿਖੇ ਡੇਰੇ ਦੇ ਸਮਰਥਕਾਂ ਵਲੋਂ ਵਖ ਵਖ ਥਾਵਾਂ ‘ਤੇ ਗਰਿਡ, ਤਹਿਸੀਲ, ਪੈਟਰੋਲ ਪੰਪ ਆਦਿ ਨੂੰ ਅਗ ਲਗਾ ਕੇ ਸਾੜਣ ਦੀ ਕੋਸ਼ਿਸ ਕੀਤੀ ਗਈ ਜਿਸ ਸਬੰਧੀ ਵਿਚ ਸਬ ਡਵੀਜਨ ਦਿੜਬਾ, ਸੁਨਾਮ, ਮੂਨਕ, ਧੂਰੀ ਦੇ ਵਖ-ਵਖ ਥਾਣਿਆਂ ਵਿਖੇ 14 ਕੇਸ ਦਰਜ ਕੀਤੇ ਗਏ ਅਤੇ ਕਪਤਾਨ ਪੁਲਿਸ ਇੰਨਵੈਸਟੀਗੇਸਨ , ਕਪਤਾਨ ਪੁਲਿਸ ਸਥਾਨਕ, ਉਪ ਕਪਤਾਨ ਪੁਲਿਸ ਦਿੜਬਾ, ਧੂਰੀ, ਸੁਨਾਮ, ਮੂਨਕ ਦੀ ਅਗਵਾਈ ਹੇਠ ਤਫਤੀਸ ਅਮਲ ਵਿਚ ਲਿਆਂਦੀ ਗਈ। ਦੋਰਾਨੇ ਤਫਤੀਸ ਮਿਤੀ 03.09.17 ਨੂੰ ਦਿੜਬਾ ਪੁਲਿਸ ਵਲੋਂ ਬਾਹਦ ਪਿੰਡ ਗੁਜਰਾਂ ਵਿਖੇ ਕਥਿਤ ਮੁਖ ਸ਼ਾਜਿਸਕਾਰ ਦੁਨੀ ਚੰਦ ਵਾਸੀ ਸ਼ੇਰਪੁਰ ਰਿਟਜ ਕਾਰ ਸਮੇਤ ਕਾਬੂ ਕੀਤਾ ਹੈ ਅਤੇ ਦੁਨੀ ਚੰਦ ਪਾਸੋ ਦੋਰਾਨੇ ਸਰਚ 1,70,000 ਰੁਪਏ ਨਕਦ, ਪੀਸੀਆਂ ਹੋਈਆਂ ਮਿਰਚਾਂ ਤੇ ਡੇਰੇ ਨਾਲ ਸਬੰਧਤ ਲਿਟਰੇਚਰ ਕਬਜਾ ਪੁਲਿਸ ਵਿਚ ਲਏ ਗਏ।

WRITTEN BY