ਮੰਚ ਵੱਲੋਂ ਪਾਖੰਡਵਾਦ ਅਤੇ ਅੰਧ ਵਿਸ਼ਵਾਸ ਉਪਰ ਚਿੰਤਾ ਪ੍ਰਗਟ ਕੀਤੀ

ਫਗਵਾੜਾ, 2 ਸਤੰਬਰ (ਪਰਵਿੰਦਰ ਜੀਤ ਸਿੰਘ)- ਬਲਡ ਬੈਂਕ ਗੁਰੂ ਹਰਗੋਬਿੰਦਰ ਨਗਰ ਵਿਖੇ ਪੰਜਾਬੀ ਕਾਲਮ ਨਵੀਸ ਪਤਰਕਾਰ ਮੰਚ (ਰਜਿ:) ਦੀ ਐਡਹਾਕ ਕਮੇਟੀ ਦੀ ਮੀਟਿੰਗ ਡਾ. ਸਵਰਾਜ ਸਿੰਘ ਦੀ ਪ੍ਰਧਾਨਗੀ ਹੇਠ, ਜਿਸ ਵਿਚ ਇਸ ਖਿਤੇ ਵਿਚ ਵਧ ਰਹੇ ਪਾਖੰਡਵਾਦ ਅਤੇ ਅੰਧ ਵਿਸ਼ਵਾਸ ਉਪਰ ਚਿੰਤਾ ਪ੍ਰਗਟ ਕੀਤੀ ਗਈ। ਇਸ ਸਬੰਧੀ ਸਰਬਸਮਤੀ ਨਾਲ ਪਾਸ ਕੀਤੇ ਮਤੇ ਵਿਚ ਲੋਕਾਂ ਨੂੰ ਭਰਮ-ਜਾਲ ਵਿਚ ਨਾ ਫਸਣ ਦੀ ਅਪੀਲ ਕੀਤੀ ਗਈ। ਨਾਲ ਹੀ ਕਾਲਮ ਨਵੀਸਾਂ ਅਤੇ ਦੂਸਰੇ ਲੇਖਕਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਲੋਕਾਂ ਵਿਚ ਵਿਗਿਆਨਕ ਸੋਚ ਦੇ ਪ੍ਰਚਾਰ, ਪਸਾਰ ਅਤੇ ਉਭਾਰ ਲਈ ਆਪਣੇ ਯਤਨ ਹੋਰ ਤੇਜ਼ ਕਰਨ।ਦੂਸਰੇ ਮਤੇ ਰਾਹੀਂ ਪੰਜਾਬ ਵਿਚਾਲੇ ਕਿਸਾਨੀ ਸੰਕਟ ਅਤੇ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਉਪਰ ਚਿੰਤਾ ਪ੍ਰਗਟ ਕੀਤੀ ਗਈ। ਇਸ ਗਲ ਉਤੇ ਜੋਰ ਦਿਤਾ ਗਿਆ ਕਿ ਕਿਸਾਨੀ ਮਸਲਾ ਜਿਥੇ ਮੁਖ ਤੌਰ ਤੇ ਆਰਥਿਕ ਹੈ, ਉਥੇ ਉਸਦੇ ਸਮਾਜਿਕ ਅਤੇ ਸਭਿਆਚਾਰਕ ਪਖ ਵੀ ਹਨ। ਇਸ ਸੰਕਟ ਵਿਚ ਕਿਸਾਨੀ ਨੂੰ ਬਾਹਰ ਕਢਣ ਲਈ ਖੇਤੀਬਾੜੀ ਨੂੰ ਇਕ ਲਾਹੇ ਬੰਦ ਧੰਦਾ ਬਨਾਉਣ ਅਤੇ ਫਸਲੀ ਚਕਰ ਬਦਲਣ ਦੀ ਲੋੜ ਉਪਰ ਜੋਰ ਦਿਤਾ ਗਿਆ।ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬੀ ਕਲਾਮ ਨਵੀਸ ਪਤਰਕਾਰ ਮੰਚ ਦੇ ਅਹੁਦੇਦਾਰਾਂ ਦੀ ਚੋਣ 17 ਸਤੰਬਰ ਦਿਨ ਐਤਵਾਰ ਬਲਡ ਬੈਂਕ ਫਗਵਾੜਾ ਵਿਖੇ ਹੋਏਗੀ, ਇਸ ਚੋਣ ਵਿਚ ਉਹੀ ਮੈਂਬਰ ਹਿਸਾ ਲੈ ਸਕਣਗੇ ਜੋ 10 ਸਤੰਬਰ ਤਕ ਮੈਂਬਰ ਬਣ ਜਾਣਗੇ। ਮੀਟਿੰਗ ਵਿਚ ਸ: ਸਵਰਾਜ ਸਿੰਘ ਤੋਂ ਇਲਾਵਾ ਨਰਪਾਲ ਸਿੰਘ ਸ਼ੇਰਗਿਲ, ਡਾ:ਸ਼ਿਆਮ ਸੁੰਦਰ ਦੀਪਤੀ, ਓਜਾਗਰ ਸਿੰਘ ਪ੍ਰੋ: ਜਸਵੰਤ ਸਿੰਘ ਗੰਢਮ, ਗੁਰਮੀਤ ਪਲਾਹੀ ਕਨਵੀਨਰ, ਪਰਵਿੰਦਰਜੀਤ ਸਿੰਘ ਹਾਜ਼ਰ ਸਨ।

Send this to a friend