ਪ੍ਰੇਮੀਆਂ ਦੇ ਸਿਰੋਂ ਉਤਰਿਆ ਬਲਾਤਕਾਰੀ ਸਾਧ ਦਾ ਭੂਤ-ਸੋਦਾ ਸਾਧ ਦੀਆਂ ਤਸਵੀਰਾਂ ਸੁਟੀਆਂ ਗੰਦੇ ਨਾਲੇ-ਗੁਰੂਘਰਾਂ ਵੱਲ ਵਾਪਸੀ

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 1 ਸਤੰਬਰ (ਸੁਰਿੰਦਰ ਚੱਠਾ)- ਮਾਣਯੋਗ ਅਦਾਲਤ ਵੱਲੋਂ ਸੋਦਾ ਸਾਧ ਦੇ ਚਿਹਰੇ ਤੇ ਚੜ੍ਹੇ ਮੁਖੋਟੇ ਨੂੰ ਉਤਾਰਨ ਮਗਰੋਂ ਡੇਰੇ ਨਾਲ ਜੁੜੇ ਪ੍ਰੇਮੀਆਂ ਦੀਆਂ ਅੱਖਾਂ ਉਗੜ ਚੁੱਕੀਆਂ ਹਨ। ਉਨ੍ਹਾਂ ਦੇ ਸਿਰ ਤੋਂ ਸੋਦਾ ਸਾਧ ਵੱਲੋਂ ਚੜਾਇਆ ਪ੍ਰੇਮ ਦਾ ਭੂਤ ਉਤਰ ਗਿਆ ਹੈ। ਜਮੀਨੀ ਹਕੀਕਤ ਨਾਲ ਸਾਹਮਣਾ ਹੁੰਦਿਆਂ ਹੀ ਉਹ ਪਛਤਾਉਣ ਲੱਗੇ ਹਨ। ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਸ਼ਹਿਰ ਦੀਆਂ ਗਲੀਆਂ ਅਤੇ ਅੰਦਰਲੀਆਂ ਸੜਕਾਂ ਦੇ ਨਾਲ ਬਣੇ ਨਾਲਿਆ ਵਿੱਚ ਸੋਦਾ ਸਾਧ ਦੀਆਂ ਤਸਵੀਰਾਂ ਅਤੇ ਗਲੇ ਵਿੱਚ ਪਾਉਣ ਵਾਲੇ ਲੌਕਟ ਸੁਟੇ ਪਏ ਦਿਖਦੇ ਹਨ। ਜਦੋਂ ਸਾਡੇ ਪੱਤਰਕਾਰ ਨੇ ਕੁਝ ਪ੍ਰੇਮੀਆਂ ਨੂੰ ਇਸ ਬਾਰੇ ਪੁਛਿਆ ਤਾਂ ਉਹ ਪਹਿਲਾਂ ਤਾਂ ਇਹ ਕਬੂਲ ਹੀ ਨਹੀ ਕਰ ਰਹੇ ਸਨ ਕਿ ਉਹ ਸੋਦਾ ਸਾਧ ਦੇ ਪ੍ਰੇਮੀ ਹਨ ਪਰ ਜਦੋਂ ਪੱਤਰਕਾਰ ਵੱਲੋਂ ਜੋਰ ਦੇ ਕੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਪ੍ਰੇਮੀ ਹੋਣਾ ਕਬੂਲ ਕਰ ਲਿਆ। ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ਤੇ ਉਨ੍ਹਾਂ ਦੱਸਿਆ ਕਿ ਭਾਵੇਂ ਡੇਰੇ ਵੱਲੋਂ ਉਨ੍ਹਾਂ ਨੂੰ ਵਾਰ ਵਾਰ ਇਹ ਕਿਹਾ ਜਾ ਰਿਹਾ ਹੈ ਕਿ ਰਾਮ ਰਹੀਮ ਨਾਲ ਧੋਖਾ ਕੀਤਾ ਗਿਆ ਹੈ। ਸੀ.ਬੀ.ਆਈ ਵੱਲੋਂ ਸਿਆਸੀ ਦਬਾਅ ਹੇਠ ਆ ਕੇ ਡੇਰਾ ਮੁੱਖੀ ਨੂੰ ਕੈਦ ਕਰਵਾਇਆ ਗਿਆ ਹੈ। ਜਦ ਕਿ ਉਹ ਬਿਲਕੁਲ ਨਿਰਦੋਸ਼ ਹਨ ਪਰ ਪ੍ਰੇਮੀਆਂ ਨੂੰ ਡੇਰੇ ਤੇ ਵਿਸ਼ਵਾਸ਼ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਾਨੂੰਨ ਦੀ ਉਨ੍ਹਾਂ ਨਾਲ ਕੋਈ ਦੁਸ਼ਮਣੀ ਤਾਂ ਨਹੀਂ ਸੀ ਇਸ ਲਈ ਉਨ੍ਹਾਂ ਨੂੰ ਨਜਾਇਜ ਕਿਉਂ ਫਸਾਇਆ ਜਾਵੇਗਾ। ਇਸ ਤਰ੍ਹਾਂ ਦੇ ਕਈ ਤਰਕ ਹਨ ਜਿਨ੍ਹਾਂ ਨਾਲ ਡੇਰਾ ਮੁਖੀ ਦਾ ਕਰੈਕਟਰ ਸ਼ੱਕੀ ਨਜਰ ਆਉਂਦਾ ਸੀ। ਸਾਬਕਾ ਪ੍ਰੇਮੀਆਂ ਨੇ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਪੂਰਾ ਵਿਸ਼ਵਾਸ਼ ਪ੍ਰਗਟਾਉਦਿਆ ਘਰ ਵਾਪਸੀ ਕਰ ਲਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਸਲਾਹ ਮਸ਼ਵਰਾ ਕਰਕੇ ਵੱਡੀ ਗਿਣਤੀ ਵਿੱਚ ਅਮ੍ਰਿਤਪਾਨ ਕਰਨ ਦਾ ਫੈਸਲਾ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਕਿਸੇ ਡੇਰੇ ਵੱਲ ਮੂੰਹ ਵੀ ਨਹੀਂ ਕਰਨਗੇ।

Send this to a friend