ਅੰਮ੍ਰਿਤਸਰ, 1 ਸਤੰਬਰ (ਦਵਾਰਕਾ ਨਾਥ ਰਾਣਾ)- ਡੀਏਵੀ ਕਾਲੇਜ ਹਾਥੀ ਗੇਟ ਅੰਮ੍ਰਿਤਸਰ ਵਿੱਖੇ 31ਅਗਸਤ ਨੂੰ ਭਗਤ ਪੂਰਣ ਸਿੰਘ ਦੇ ਸੇਵਦਰਸ਼ਨ ਤੇਂ ਵਿਸ਼ੇਸ ਭਾਸਣ ਸੈਮੀਨਾਰ ਕਰਵਾਇਆ ਗਿਆ। ਇਸ ਮੋਕੇ ਤੇ ਸੱਬ ਤੋਂ ਪਹਿਲਾਂ ਸ਼ੰਸਕ੍ਰਿਤ ਦੇ ਵਿਦਿਆਰਥੀਆਂ ਨੇ ਭਗਤ ਪੂਰਣ ਸਿੰਘ ਦੇ ਉਪਰ 11ਸ਼ਲੋਕ ਦਾ ਪਾਠ ਕੀਤਾ ਅਤੇ ਕਾਲੇਜ ਦੇ ਪ੍ਰਿੰਸੀਪਲ ਰਾਜੇਸ ਕੁਮਾਰ ਨੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਸ਼ੰਸਕ੍ਰਿਤ ਵਿਭਾਗ ਦੇ ਹੈਡ ਅਤੇ ਮੁੱਖ ਬੁਲਾਰੇ ਪ੍ਰੋ: ਡਾ: ਦਲਬੀਰ ਸਿੰਘ ਚਾਹਲ ਦਾ ਸਵਾਗਤ ਕੀਤਾ। ਇਸ ਮੌਕੇ ’ਤੇ ਕਾਲੇਜ ਦੇ ਪ੍ਰਿੰਸੀਪਲ ਰਾਜੇਸ ਕੁਮਾਰ ਨੇ ਭਗਤ ਪੂਰਣ ਸਿੰਘ ਦੇ ਜੀਵਨ ਤੇਂ ਰੋਸਨ ਪਾਈ। ਇਸ ਮੌਕੇ ’ਤੇ ਮੁੱਖ ਬੁਲਾਰੇ ਪ੍ਰੋ: ਡਾ: ਦਲਬੀਰ ਸਿੰਘ ਚਾਹਲ ਨੇ ਸ਼ੰਬੋਧਿਤ ਕਰਦੇ ਹੋਏ ਕਿਹਾਕਿ ਭਗਤ ਪੂਰਣ ਸਿੰਘ ਨੂੰ ਸੇਵਾ ਦੀ ਭਾਵਨਾਂ ਵੇਦਾ ਅਤੇ ਗੁਰੂਆਂ ਤੋ ਮਿਲੀ ਜੋਕਿ ਉਨ੍ਹਾਂ ਦਾ ਸੱਬ ਤੋਂ ਵੱਡੀ ਭਗਤੀ ਸੀ, ਸੇਵਾ ਹੀ ਸੱਬ ਤੋਂ ਵੱਡਾ ਧਰਮ ਹੈ ਇੰਨਸਾਨ ਇਸ ਸ਼ੰਸਾਰ ਵਿੱਚ ਕਰਦੇ ਹੋਏ ਰੱਬ ਨੂੰ ਹਾਸਿਲ ਕਰ ਲੈਂਦ ਹੈ, ਆਖਿਰ ਵਿੱਚੇ ਸ਼ੰਸਕ੍ਰਿਤ ਵਿਭਾਗ ਦੇ ਹੈਡ ਡਾ: ਦਲਦੀਪ ਸਿੰਘ ਆਰਿਆ ਲੇ ਮੁੱਖ ਬੁਲਾਰੇ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਡਾ: ਗੁਰਦਾਸਸੇਖੋਂ, ਡਾ: ਬੀ ਐਸ ਬੱਲ, ਪ੍ਰੋ: ਪੀ ਐਸ ਰੰਧਾਵਾ, ਪ੍ਰੋ: ਵਿਪਨ ਕੁਮਾਰ, ਪ੍ਰੋ. ਸੁਰਿੰਦਰ ਕੁਮਾਰ, ਪ੍ਰੋ: ਬਬਸ਼ਾ ਮੇਂਗ ਹਾਜ਼ਰ ਸਨ।