ਪਿੰਡ ਖੈਰਪੁਰ ਦੇ ਨੋਜਵਾਨਾਂ ਨੇ ਗੁਰਸਿੱਖੀ ਜੀਵਨ ਧਾਰਨ ਕਰਨ ਦਾ ਕੀਤਾ ਪ੍ਰਣ

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਭਾਈ ਰਘਬੀਰ ਸਿੰਘ ਵੱਲੋਂ ਕੀਤਾ ਗਿਆ ਸਨਮਾਨਿਤ

ਸ੍ਰੀ ਅਨੰਦਪੁਰ ਸਾਹਿਬ, 30 ਅਗਸਤ (ਦਵਿੰਦਰਪਾਲ ਸਿੰਘ, ਅੰਕੁਸ਼)- ਅੱਜ ਪਿੰਡ ਖੈਰਪੁਰ ਖਰੜ ਤਹਿਸੀਲ ਮੋਹਾਲੀ ਦੇ ਨੋਜਵਾਨਾਂ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰਸਿੱਖੀ ਜੀਵਨ ਧਾਰਨ ਕਰਨ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਭਾਈ ਰਘਬੀਰ ਸਿੰਘ ਵਲੋਂ ਇਹਨਾਂ ਨੋਜਵਾਨਾਂ ਗੁਰੂ ਦੇ ਲੜ ਲੱਗਣ ਤੇ ਸਿਰੋਪਾਓ ਦੇਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਇਹਨਾਂ ਨੋਜਵਾਨਾਂ ਨੇ ਕਿਹਾ ਕਿ ਅਸੀਂ ਹੁਣ ਰੌਮਾਂ ਦੀ ਬੇਅੱਦਬੀ ਨਹੀਂ ਕਰਾਂਗੇ ਅਤੇ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਸੱਜ ਕੇ ਸ਼੍ਰੀ ਗੁਰੂ ਗ੍ਰੰਂਥ ਸਾਹਿਬ ਜੀ ਦੇ ਲੜ ਲੱਗਾਂਗੇ। ਜੱਥੇਦਾਰ ਭਾਈ ਰਘਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਆੜ ਵਿਚ ਫਸੇ ਅਤੇ ਗੁਰੂ ਤੋਂ ਦੂਰ ਹੋਏ ਹੋਰ ਨੋਜਵਾਨਾਂ ਨੂੰ ਵੀ ਇਹਨਾਂ ਨੋਜਵਾਨਾਂ ਤੋਂ ਇਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਵੀ ਨਸ਼ਿਆਂ ਆਦਿ ਦਾ ਤਿਆਗ ਕਰਕੇ ਗੁਰੂ ਵਾਲੇ ਬਣਨ। ਇਸ ਮੌਕੇ ਰਣਜੀਤ ਸਿੰਘ, ਹਰਭਜਨ ਸਿੰਘ, ਮਲਕੀਤ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।

Send this to a friend