ਵਿਨੀਪੈਗ, 29 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਕੈਨੇਡਾ ਦੇ ਵਿੰਨੀਪੈਗ ਸ਼ਹਿਰ ਵਿਚ ਪੰਜਾਬੀਆਂ ਦੀ ਵਸੋਂ ਹੁਣ ਵਧਣੀ ਸ਼ੁਰੂ ਹੋ ਗਈ ਹੈ। ਜਿਸ ਨਾਲ ਦੇਸੀ ਸੰਚਾਰ ਮੀਡੀਏ ਨੇ ਆਪਣੀਆਂ ਪੰਜਾਬੀ ਸਭਿਆਚਾਰਕ ਰਿਵਾਇਤਾਂ ਨੂੰ ਕਾਇਮ ਰਖਿਆ ਹੋਇਆ ਹੈ। ਕਦੀ ਇਹ ਸ਼ਹਿਰ ਪ੍ਰਵਾਸੀਆਂ ਲਈ ਬੜ•ੀ ਉਦਾਸੀ ਭਰਿਆ ਸੀ। ਪਰ ਬਦਲਦੇ ਹਾਲਾਤ ਵਿਚ ਇਸ਼ ਸ਼ਹਿਰ ਦੀਆ ਵਾਦੀਆਂ ਨੇ ਇਸ ਮਨਮੋਹਕ ਧਰਤੀ ਉਪਰ ਪੰਜਾਬੀ ਸਭਿਆਚਾਰ ਦੀਆਂ ਫੁਹਾਰਾਂ ਲੈ ਆਉਂਦੀਆਂ ਹਨ। ਕੈਨੇਡਾ ਇਕ ਐਸਾ ਸ਼ਹਿਰ ਹੈ ਜਿਥੇ ਪੰਜਾਬੀਆਂ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ। ਸ਼ਾਇਦ ਏਸੇ ਕਰਕੇ ਹੀ ਕੈਨੇਡਾ ਦੀ ਸਰਕਾਰ ਵਿਚ ਉਚੇ ਮੁਕਾਮਾਂ ਤੇ ਪਹੁੰਚ ਗਏ ਹਨ। ਪੰਜਾਬੀ ਸਭਿਆਚਾਰ ਨੂੰ ਜਿਉਂਦਾ ਰਖਣ ਲਈ ਏਸੇ ਸ਼ਹਿਰ ਵਿਚ ਪਹਿਲੇ ਪ੍ਰਵਾਸੀਆਂ ਵਿਚੋਂ ਰੋਡੀਓ ਆਪਣਾ ਚਲਾਉਣ ਵਾਲੇ ਜਗਤਾਰ ਸਿੰਘ ਤੇ ਮਨਧੀਰ ਕੌਰ ਮੰਨੂ ਤੇ ਉਹਦੇ ਪੁਤਰ ਜਿੰਮੀ ਸਿੰਘ ਨੇ ਪ੍ਰਵਾਸੀਆਂ ਦੀ ਮਦਦ ਨਾਲ ਇਸ ਇਲਾਕੇ ਵਿਚ ਪੰਜਾਬੀ ਸਭਿਆਚਾਰ ਨੂੰ ਜਿਊਂਦਾ ਰਖਣ ਲਈ ਲੋਕਲ ਰੇਡੀਓ 20 ਸਾਲ ਪਹਿਲਾਂ ਸ਼ੁਰੂ ਕੀਤਾ ਸੀ । ਜਿਹੜਾ ਅਜ ਕਲੇ ਵਿੰਨੀਪੈਗ ਵਿਚ ਹੀ ਨਹੀਂ ਇੰਟਰਨੈਟ ਤੇ ਹੋਰ ਮਾਧਿਅਮ ਰਾਹੀਂ ਸੰਸਾਰ ਵਿਚ ਸੁਣਿਆ ਜਾਂਦਾ ਹੈ। ਪੰਜਾਬੀ ਸਭਿਆਚਾਰ ਦੀ ਸ਼ਨਾਖਤ ਇਸ ਗਲੋਂ ਹੈ। ਕਿ ਇਸ ਦੇਸ਼ ਵਿਚ ਚਲਦੇ ਦੂਜੇ ਰੇਡੀਓ ਸਟੇਸ਼ਨਾਂ ਨਾਲੋਂ ਵਿਲਖਣਾ ਇਸ ਗਲ ਵਿਚ ਹੈ ਕਿ ਪੰਜਾਬੀ ਕਮਿਊਨਟੀ ਵਲੋਂ ਗੁਆਚ ਰਹੇ ਸਭਿਆਚਾਰ ਤੇ ਬੋਲੀ ਨੂੰ ਜਿਉਂਦਾ ਰਖਣ ਲਈ ਇਹ ਪੰਜਾਬੀ ਪ੍ਰੋਗਰਾਮ ਪੰਜਾਬੀ ਭਾਈਚਾਰੇ ਲਈ ਵਰਦਾਨ ਸਾਬਿਤ ਹੋਇਆ ਹੈ। ਕੈਨੇਡਾ ਵਿਚ ਵਸੇ ਮੂਲ ਭਾਰਤੀ ਜਗਤਾਰ ਸਿੰਘ ਨੇ ਏਥੇ ਆਪਣਾ ਕੈਰੀਅਰ ਇਕ ਟੈਕਸੀ ਡਰਾਈਵਰ ਵਜੋਂ ਸ਼ੁਰੂ ਕੀਤਾ ਤੇ ਹੌਲੀ ਹੌਲੀ ਪੰਜਾਬੀ ਸਭਿਆਚਾਰਾਂ ਦੇ ਸ਼ੋਂਕ ਨਾਲ 1996 ਵਿਚ ਐਸ.ਸੀ.ਐਮ.ਓ. ਰੇਡੀਓ 92.1 ਐਫ.ਐਮ. 24 ਘੰਟੇ ਸ਼ੁਰੂ ਕੀਤਾ ਜੋ ਪੰਜਾਬੀ ਤੋਂ ਬਿਨਾਂ ਹਿੰਦੀ, ਉਰਦੂ, ਗੁਜ਼ਰਾਤੀ ਵਿਚ ਧਾਰਮਿਕ ਤੇ ਰਾਜਨੀਤਿਕ, ਸੋਸ਼ਲ ਮੰਨੋਰੰਜਨ ਤੇ ਬਾਲੀਵੁਡ ਤੇ ਨਾਲ ਨਾਲ ਪੰਜਾਬ ਦੀਆਂ ਖਬਰਾਂ ਵੀ ਪ੍ਰਸਾਰਿਤ ਕਰਦਾ ਹੈ। ਵਿੰਨੀਪੈਗ ਦੀ ਪੰਜਾਬੀ ਕਮਿਊਨਟੀ ਤੇ ਨਵੇਂ ਆਏ ਪ੍ਰਵਾਸੀਆਂ ਲਈ ਰੇਡੀਓ ਆਪਣਾ ਸਾਥੀ ਬਣ ਗਿਆ ਹੈ। 1998 ਵਿਚ ਮਨੀਟੈਬਾ ਦੇ ਫੈਮਲੀ ਇੰਮੀਗਰੇਸ਼ਨ ਪਰੋਗਰਾਮ ਐਮ.ਪੀ.ਐਨ.ਪੀ. ਅਧੀਨ ਇਥੇ ਦੇਸੀ ਕਮਿਊਨਟੀ ਵਧਣੀ ਸ਼ੁਰੂ ਹੋ ਗਈ ਜਿਸ ਦੇ ਸਿਟੇ ਵਜ਼ੋਂ 50 ਹਜ਼ਾਰ ਤੋਂ ਵਧ ਪਰਿਵਾਰ ਸੈਟਲ ਹੋ ਗਏ ਹਨ। ਰੇਡੀਓ ਆਪਣਾ ਦੋਨੇ ਪੰਜਾਬਾਂ ਤੇ ਸੰਸਾਰ ਵਿਚ ਅਦਬੀ ਹਲਕਿਆਂ ਵਿਚ ਮਕਬੂਲ ਹੋ ਰਿਹਾ ਹੈ। ਰੋਜ਼ਾਨਾ 24 ਘੰਟੇ ਚਲਣ ਵਾਲੇ ਇਸ ਰੇਡੀਓ ਦੇ ਸਵੇਰ 4 ਵਜੇ ਤੋ 8 ਤਕ ਗੁਰਬਾਣੀ, 8 ਤੋਂ 10 ਪੰਜਾਬੀ ਖਬਰਾਂ ਦਾ ਪ੍ਰੋਗਰਾਮ, ਫਿਰ ਬਾਅਦ ਦੁਪਹਿਰ 1 ਤੋਂ 3 ਮੰਗਲਵਾਰ ਕਹਾਣੀਆਂ ਤੇ ਬੁਧਵਾਰ ਬਾਲੀਵੁਡ, ਸੁਕਰਵਾਰ ਦਿਲ ਦੀਆਂ ਸਾਂਝਾ, ਸਨਿਚਰਵਾਰ 10 ਤੋਂ 1 ਗਪ ਸ਼ਪ ਪ੍ਰੋਗਰਾਮਾਂ ਵਿਚ ਭਾਰਤ, ਪਾਕਿਸਤਾਨ ਤੇ ਹੋਰਨਾ ਦੇਸ਼ਾਂ ਤੋਂ ਸਿਧਾ ਪ੍ਰਸਾਰਣ ਸੁਣਾਇਆ ਜਾਂਦਾ ਹੈ। ਸੋ ਕੈਨੇਡਾ ਦੇ ਇਸ ਖੇਤਰ ਵਿਚ ਰੇਡੀਓ ਬਾਰੇ ਤੁਸੀਂ ਆਪਣੇ ਸੁਝਾਅ ਈ.ਮੇਲ. ਜਾਂ ਟੈਲੀਫੋਨ ਤੇ ਭੇਜ ਸਕਦੇ ਹੋ। ਉਂਝ ਰੇਡੀਓ ਇੰਟਰਨੈਟ ਰਾਹੀਂ ਸੰਸਾਰ ਭਰ ਵਿਚ ਸੁਣਿਆ ਜਾ ਸਕਦਾ ਹੈ।