ਜੇਕਰ ਕੋਈ ਗਾਇਕ ਸਟੇਜ ਉੱਪਰ ਆਪਣੀ ਗਾਇਕੀ ਨਾਲ ਸੰਗੀਤਕ ਪ੍ਰੇਮੀ ਦਾ ਮਨੋਰੰਜਨ ਕਰਕੇ ਨਾ ਬਣਾਉਂਦਾ ਹੈ ਤਾ ਉਸ ਦੀ ਇਸ ਪ੍ਰਸਿੱਧੀ ਵਿੱਚ ਵੱਡਾ ਯੌਗਦਾਨ ਹੁੰਦਾ ਹੈ ਉਸ ਨਾਲ ਕੰਮ ਕਰ ਰਹੇ ਸ਼ਾਜ ਵਾਦਕਾਂ ਦਾ। ਇਸੇ ਤਰ੍ਹਾਂ ਹੀ ਸਟੇਜਾਂ ਉੱਪਰ ਗਾਇਕ ਦਾ ਨਾ ਬਣਾਉਣ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ ਤਬਲਾ ਵਾਦਕ ਗੁਰਮੀਤ ਸਿੰਘ ਬਰਾੜ ,ਜਿਸ ਨੇ ਤਬਲੇ ਦੇ ਸੰਗੀਤ ਨਾਲ ਸੰਗੀਤਕ ਦੁਨੀਆਂ ‘ਚ ਵੱਖਰੀ ਪਹਿਚਾਣ ਬਣਾ ਲਈ। ਗੁਰਮੀਤ ਸਿੰਘ ਬਰਾੜ ਨੇ 23 ਮਾਰਚ 1988 ਨੂੰ ਜਿਲ੍ਹਾਂ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਵਿੱਚ ਰਹਿਣ ਵਾਲੇ ਪਿਤਾ ਕੁਲਦੀਪ ਸਿੰਘ ਤੇ ਮਾਤਾ ਜੋਗਿੰਦਰ ਕੌਰ ਦੇ ਵਿਹੜੇ ਵਿੱਚ ਪਹਿਲੀ ਕਿਲਕਾਰੀ ਭਰੀ। ਮੁੱਢਲੀ ਸਿੱਖਿਆ ਬਾਰਵੀਂ ਕਰਨ ਤੋਂ ਬਾਦ ਬਚਪਨ ਤੋਂ ਹੀ ਤਬਲਾ ਵਜਾਉਣ ਦਾ ਜਨੂੰਨ ਹੋਣ ਕਾਰਨ ਮੇਜਰ ਖਾਨ ਉਸਤਾਦ ਨੂੰ ਧਾਰ ਕੇ ਆਪਣਾ ਅਭਿਆਸ ਪੂਰੀ ਲਗਨ ਨਾਲ ਜਾਰੀ ਰੱਖਿਆਂ। ਗੁਰਮੀਤ ਸਿੰਘ ਬਰਾੜ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਉਹ ਪੰਜਾਬੀ ਲੋਕ ਗਾਇਕ ਜੋਤੀ ਗਿੱਲ, ਮੀਤ ਬਰਾੜ,ਸਵ: ਧਰਮਪ੍ਰੀਤ ,ਪ੍ਰਕਾਸ਼ ਸਰ੍ਹਾਂ, ਕੁਲਦੀਪ ਸ਼ੇਰਗਿੱਲ,ਜਤਿੰਦਰ ਡੇਹਲੋ ਤੇ ਹੋਰ ਅਨੇਕਾਂ ਕਲਾਕਾਰ ਨਾਲ ਕੰਮ ਕਰ ਚੁੱਕਾ ਹੈ । ਅੱਜ ਕੱਲ ਗੁਰਮੀਤ ਸਿੰਘ ਬਰਾੜ ਜਤਿੰਦਰ ਡੇਹਲੋ ਮਿਊਜ਼ੀਕਲ ਗਰੁੱਪ ਵਿੱਚ ਬਤੋਰ ਤਬਲਾ ਵਾਦਕ ਕੰਮ ਕਰਕੇ ਦੇਸ਼ਾਂ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।