June 21, 2026 12:00 pm

ਲਾਲੂ ਯਾਦਵ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਪੂਰੀ ਫੈਸਲਾ ਸੁਰੱਖਿਅਤ

ਰਾਂਚੀ, 30 ਅਕਤੂਬਰ (ਪੀ.ਟੀ.)-ਝਾਰਖੰਡ ਹਾਈਕੋਰਟ ਨੇ ਅੱਜ ਚਾਰਾ ਘੋਟਾਲਾ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਪੂਰੀ ਕਰ ਲਈ ਹੈ ਅਤੇ ਫੈਸਲਾ ਭਲਕੇ ਵੀਰਵਾਰ ਤੱਕ ਸੁਰੱਖਿਅਤ ਰੱਖ ਲਿਆ ਹੈ। ਜ਼ਿਕਰਯੋਗ ਹੈ ਕਿ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਤਿੰਨ ਅਕਤੂਬਰ ਨੂੰ ਚਾਰਾ ਘੋਟਾਲਾ ਦੇ ਨਿਯਮਿਤ ਮਾਮਲੇ ਵਿਚ ਲਾਲੂ ਯਾਦਵ ਨੂੰ ਪੰਜ ਸਾਲ ਦੀ ਕੈਦ ਅਤੇ 25 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ।

Send this to a friend