ਭਾਈਰੂਪਾ, 28 ਅਗਸਤ (ਜਜਵੀਰ ਜਲਾਲ)- ਸੌਦਾ ਸਾਦ ਨੂੰ ਦੋਸ਼ੀ ਠਹਿਰਾਏ ਜਾਣ ਤੇ ਵਿਗੜੇ ਹਲਾਤਾਂ ਨੂੰ ਕਾਬੂ ਵਿੱਚ ਰੱਖਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਡੇਰਾ ਸਲਾਬਤਪੁਰਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਕੀਤੇ ਗਏ ਸਖਤ ਪ੍ਰਬੰਧ ਸੌਦਾ ਸਾਧ ਦੇ ਸ਼ਰਧਾਲੂਆਂ ਦੇ ਘਰਾਂ ਤੇ ਦੇਰ ਰਾਤ ਤੱਕ ਪੁਲਿਸ ਨੇ ਬਣਾਈ ਰੱਖੀ ਨਜ਼ਰ ਬੀਤੀ ਰਾਤ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕੁੱਝ ਡੇਰਾ ਪ੍ਰੇਮੀ ਬੱਸ ਸਟੈਂਡ ਜਲਾਲ ਦੇ ਨਜਦੀਕ ਕਿਸੇ ਘਰ ਅੰਦਰ ਰਾਤ ਸਮੇਂ ਇਕੱਠੇ ਹੋਕੇ ਮੀਟਿੰਗ ਕਰ ਰਹੇ ਹਨ ਪੁਲਿਸ ਪ੍ਰਸ਼ਾਸਨ ਮੌਕੇ ਸਥਾਨ ਤੇ ਜਾਕੇ ਵੇਖਿਆ ਅਜਿਹਾ ਕੁੱਝ ਵੀ ਨਹੀਂ ਸੀ।ਪਰ ਫਿਰ ਵੀ ਪ੍ਰਸ਼ਾਸਨ ਸਾਰੀ ਰਾਤ ਹਰਕਤ ਵਿੱਚ ਰਿਹਾ। ਭਗਤਾ ਭਾਈ ਇਲਾਕੇ ਅੰਦਰ ਕਰਫਿਊ ਲੱਗਣ ਕਾਰਨ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਅੰਦਰ ਸਹਿਮ ਦਾ ਮਹੌਲ ਪਿੰਡ ਜਲਾਲ ਵਿੱਚ ਚੌਥੇ ਦਿਨ ਵੀ ਰਹੀਆਂ ਦੁਕਾਨਾਂ ਬੰਦ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਡੇਰਾ ਸਲਾਬਤਪੁਰਾ ਅਤੇ ਆਸ ਪਾਸ ਦੇ ਪਿੰਡਾਂ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਫਲੈਗ ਮਾਰਚ ਵੀ ਕੀਤਾ।