June 20, 2026 6:50 pm

ਮੁੰਬਈ ਦੀ ਜਿੱਤ ਨਾਲ ਸਚਿਨ ਤੇਂਦੂਲਕਰ ਦੀ ਰਣਜੀ ਤੋਂ ਵਿਦਾਈ

ਰੋਹਤਕ, 30 ਅਕਤੂਬਰ (ਪੀ. ਟੀ.)-ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਦੀਆਂ ਅਜੇਤੂ 79 ਦੌੜਾਂ ਦੀ ਬਦੌਲਤ ਰਣਜੀ ਟਰਾਫੀ ਮੁਕਾਬਲੇ ਵਿਚ ਮੁੰਬਈ ਦੀ ਟੀਮ ਨੇ ਹਰਿਆਣਾ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਸਚਿਨ ਨੇ ਆਪਣੀ ਆਖਰੀ ਰਣਜੀ ਪਾਰੀ ਵਿਚ 175 ਗੇਂਦਾਂ ਦਾ ਸਾਹਮਣਾ ਕਰਦੇ ਹੋਏ 6 ਚੌਕੇ ਲਾਏ। ਇਸ ਤੋਂ ਪਹਿਲਾਂ ਕੱਲ੍ਹ ਸਚਿਨ 55 ਦੌੜਾਂ ਬਣਾ ਕੇ ਅਜੇਤੂ ਰਹੇ ਸਨ। ਮੁੰਬਈ ਦੀ ਟੀਮ ਨੂੰ ਜਿੱਤ ਲਈ ਅੱਜ 39 ਦੌੜਾਂ ਦੀ ਜ਼ਰੂਰਤ ਸੀ। ਸਚਿਨ ਨੂੰ ਉਨ੍ਹਾਂ ਦੀ ਇਸ ਸ਼ਾਨਦਾਰੀ ਪਾਰੀ ਲਈ ਮੈਨ ਆਫ ਦਾ ਮੈਚ ਐਲਾਨਿਆ ਗਿਆ। ਮੋਹਿਤ ਸ਼ਰਮਾ ਦੀ ਗੇਂਦ ‘ਤੇ ਜਿੱਤ ਲਈ ਚੌਕਾ ਲਾਉਂਦੇ ਸਾਰੇ ਹੀ ਸਚਿਨ ਨੇ ਆਪਣੀਆਂ ਦੋਨੋਂ ਬਾਹਾਂ ਉਤੇ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਹਰਿਆਣਾ ਦੇ ਸਾਰੇ ਖਿਡਾਰੀਆਂ ਨਾਲ ਹੱਥ ਮਿਲਾਇਆ ਅਤੇ ਫਿਰ ਮੈਦਾਨ ਵਿਚ ਮੌਜੂਦ ਅੰਪਾਇਰਾਂ ਨਾਲ ਮਿਲੇ। ਇਸ ਤੋਂ ਬਾਅਦ ਮੁੰਬਈ ਦੇ ਖਿਡਾਰੀਆਂ ਨੇ ਸਚਿਨ ਨੂੰ ਮੋਢਿਆਂ ‘ਤੇ ਚੁੱਕ ਲਿਆ ਅਤੇ ਦਰਸ਼ਕਾਂ ਨੇ ਵੀ ਸਚਿਨ ਦਾ ਧੰਨਵਾਦ ਕੀਤਾ।  ਜ਼ਿਕਰਯੋਗ ਹੈ ਕਿ ਸਚਿਨ ਆਪਣੇ ਕੈਰੀਅਰ ਦੀ ਆਖਰੀ ਰਣਜੀ ਪਾਰੀ ਵਿਚ ਅਜੇਤੂ ਰਹੇ। ਉਨ੍ਹਾਂ ਨੇ 1988 ਵਿਚ ਰਣਜੀ ਦੇ ਪਹਿਲੇ ਮੈਚ ਵਿਚ ਗੁਜਰਾਤ ਖਿਲਾਫ਼ 100 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਉਸ ਮੈਚ ਵਿਚ ਵੀ ਮੁੰਬਈ ਨੇ ਜਿੱਤ ਹਾਸਲ ਕੀਤੀ ਸੀ ਅਤੇ ਅੱਜ ਵੀ ਮੁੰਬਈ ਦੀ ਟੀਮ ਨੇ ਜਿੱਤ ਦਰਜ ਕੀਤੀ ਹੈ।

Send this to a friend