ਸਿਮਰਨ ਕੰਪਲੈਕਸ ਬਸਤੀ ਸ਼ੇਖ ਵਿਖੇ ਪੰਜਾਬੀ ਲਿਖਾਰੀ ਸਭਾ ਦਾ ਵਿਸ਼ੇਸ਼ ਸਮਾਗਮ

ਜਲੰਧਰ, 25 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਬੀਤੇ ਦਿਨ ਇਥੇ ਸਿਮਰਨ ਕੰਪਲੈਕਸ ਬਸਤੀ ਸ਼ੇਖ ਵਿਖੇ ਪੰਜਾਬੀ ਲਿਖਾਰੀ ਸਭਾ ਦਾ ਵਿਸ਼ੇਸ਼ ਸਮਾਗਮ ਹੋਇਆ। ਪ੍ਰਧਾਨਗੀ ਮੰਡਲ ਵਿੱਚ ਸਵਰਨਜੀਤ ਕੌਰ ਗਰੇਵਾਲ, ਪ੍ਰੋਫੈਸਰ ਮਿਸਿਜ਼ ਸੁਨੀਤਾ ਤਿਵਾੜੀ, ਸ. ਗੁਰਦੀਪ ਸਿੰਘ ਉਜਾਲਾ, ਮੋਹਣ ਸਿੰਘ ਸਹਿਗਲ ਸੁਸ਼ੋਭਿਤ ਸਨ। ਪਹਿਲਾਂ ਕਵੀ ਦਰਬਾਰ ਦਾ ਦੌਰ ਚੱਲਿਆ ਜਿਸ ਵਿੱਚ ਉਰਮਿਲਜੀਤ ਸਿੰਘ, ਹਰਬੰਸ ਲਾਲ ਚਿੰਤੀ, ਪਰਮਦਾਸ ਹੀਰ, ਚਰਨ ਸੀਚੇਵਾਲਵੀ, ਰਜਿੰਦਰ ਥਾਪਰ, ਇੰਜੀਨੀਅਰ ਸੰਧੂ, ਪ੍ਰੋ. ਦਲਬੀਰ ਸਿੰਘ, ਸੁਰਜੀਤ ਕੌਰ ਪਾਰਸ, ਆਸ਼ੀ ਦੀਸਪੁਰੀ, ਜੋਗਿੰਦਰ ਮੰਡ, ਡਾ. ਵਾਲੀਆ, ਚੰਦਰ ਕਾਂਤਾ, ਹਰਭਜਨ ਸਿੰਘ ਨਾਹਲ, ਪਰਮਵੀਰ ਕੌਰ ਜੀਰਾ, ਰੀਤੂ ਨਾਗੀ, ਗੁਰਦੀਪ ਸਿੰਘ ਔਲਖ, ਹਰਜਿੰਦਰ ਮੋਠਲੇਵਾਲਾ, ਜਸਪਾਲ ਵੀਰਵੀ, ਸੁਰਿੰਦਰ ਮੋਹਣ ਸਟੇਟ ਅਵਾਰਡੀ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਮੈਡਮ ਗੁਰਬਚਨ ਕੌਰ ਦੂਆ, ਸੰਗਤ ਰਾਮ ਸਾਹਿਤਕਾਰ ਨੇ ਵਿਚਾਰ ਪੇਸ਼ ਕੀਤੇ ਅਤੇ ਲੋਕਾਂ ਨੂੰ ਸਾਹਿਤ ਪੜ੍ਹਨ ਦੀ ਪ੍ਰੇਰਨਾ ਦਿੱਤੀ। ਪ੍ਰਧਾਨਗੀ ਮੰਡਲ ਵੱਲੋਂ ਸਭਾ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਕਾਹਲੋਂ ਸਰਪੰਚ ਹੁਰ੍ਹਾਂ ਦੀ ਕਿਤਾਬ ‘ਪਾਟਾ ਝੱਗਾ’ ਲੋਕ ਅਰਪਨ ਕੀਤੀ। ਸਟੇਜ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਬਾਖੂਬੀ ਨਿਭਾਈ। ਹਰਮਨਪ੍ਰੀਤ ਕੌਰ ਭੰਡਾਲ, ਹਰਬੰਸ ਕੌਰ, ਸੁਖਜੀਤ ਕਾਹਲੋਂ, ਸੁਖਪਾਲ ਸਿੰਘ, ਕੈਲਾਸ਼ ਠੁਕਰਾਲ, ਗੁਰਦਿਆਲ ਜੱਸਲ, ਡਾ. ਦੇਵਿੰਦਰ ਕੌਰ ਸੰਧੂ, ਜਸਵਿੰਦਰ ਸਿੰਘ, ਸੁਰਜੀਤ ਸਿੰਘ (ਸਸਤਾ ਆਇਰਨ) ਇੰਦਰਪਾਲ ਸਿੰਘ ਅਰੋੜਾ, ਮੰਗਜੀਤ ਸਿੰਘ, ਹਰਜਿੰਦਰ ਸਿੰਘ ਸਰੋਤਿਆਂ ਵਜੋਂ ਸੁਸ਼ੋਭਿਤ ਸਨ। ਪ੍ਰਧਾਨਗੀ ਕਰ ਰਹੇ ਗੁਰਦੀਪ ਸਿੰਘ ਉਜਾਲਾ ਨੇ ਲਿਖਾਰੀ ਸਭਾ ਤੇ ਸਰਹੱਦੀ ਜੀ ਦੀ ਮਹਾਨ ਪੰਜਾਬ ਤੇ ਪੰਜਾਬੀ ਦੀ ਸੇਵਾ ’ਤੇ ਖੁਸ਼ੀ ਪ੍ਰਗਟ ਕੀਤੀ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਸਭ ਸ਼ਾਇਰਾਂ, ਸਰੋਤਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

Send this to a friend