June 23, 2026 2:02 pm

ਤੁਰਕੀ ਨੇ ਸਮੁੰਦਰ ਹੇਠ ਚਲਾਈ ਰੇਲ

ਇਸਤਾਂਬੁਲ, 30 ਅਕਤੂਬਰ (ਵਿਸ਼ਵ ਵਾਰਤਾ) : ਤੁਰਕੀ ਨੇ ਇਤਿਹਾਸ ਸਿਰਜਦਿਆਂ ਸਮੁੰਦਰ ਦੇ ਹੇਠਾਂ ਰੇਲ ਚਲਾਉਣ ਦਾ ਕਾਰਨਾਮਾ ਕਰ ਦਿਖਾਇਆ ਹੈ। ਇਹ ਰੇਲ ਗੱਡੀ ਇਸਤਾਂਬੁਲ ਦੇ ਏਸ਼ੀਆਈ ਅਤੇ ਯੂਰਪੀ ਇਲਾਕਿਆਂ ਨੂੰ ਆਪਸ ਵਿਚ ਜੋੜੇਗੀ ਅਤੇ ਇਸ ਵਿਚ ਹਰ ਘੰਟੇ 75 ਹਜ਼ਾਰ ਲੋਕ ਸਫ਼ਰ ਕਰ ਸਕਣਗੇ ਅਤੇ ਇਹ ਟ੍ਰੇਨ ਰੋਜ਼ਾਨਾ 10 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਾਏਗੀ। ਇਸ ਰੇਲ ਦੇ ਉਦਘਾਟਨ ਮੌਕੇ ਤੁਰਕੀ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ। ਇਸ ਰੇਲ ਗੱਡੀ ਦੇ ਸ਼ੁਰੂ ਹੋਣ ਨਾਲ ਇਸਤਾਂਬੁਲ ਦੀ ਟ੍ਰੈਫਿਕ ਘਟ ਜਾਵੇਗੀ ਅਤੇ ਆਮ ਲੋਕਾਂ ਦਾ ਸਫ਼ਰ ਦੌਰਾਨ ਲੱਗਣ ਵਾਲਾ ਸਮਾਂ ਵੀ ਬਚ ਜਾਵੇਗਾ।

Send this to a friend