ਲੋਕ ਹਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਮਾਸਟਰ ਸੁਖਵਿੰਦਰ ਸੁਖੀ ਦੇ ਹਕ ’ਚ ਨਿਤਰੇ ਲੋਕ

ਸਾਦਿਕ, 23 ਅਗਸਤ (ਗੁਲਜ਼ਾਰ ਮਦੀਨਾ)-ਪਿਛਲੇ ਦਿਨੀਂ ਸਾਦਿਕ ਵਿਖੇ ਹੋਈਆਂ 12 ਦੇ ਕਰੀਬ ਚੋਰੀਆਂ ਅਤੇ ਪੁਲਿਸ ਵਲੋਂ ਉਨ੍ਹਾਂ ਦਾ ਹਲ ਨਾਂ ਕਢਣ ਕਰਕੇ ਇਲਾਕੇ ਦੇ ਪੀੜਤ ਲੋਕਾਂ ਵਲੋਂ ਇਨਸਾਫ ਲਈ ਸਥਾਨਿਕ ਮੇਨ ਚੌਂਕ ਵਿਚ ਰੋਸ ਧਰਨਾਂ ਲਗਾਇਆ ਗਿਆ। ਇਸ ਸਾਂਤ ਮਈ ਧਰਨੇ ਨੂੰ ਵਖ-ਵਖ ਜਥੇਬੰਦੀਆਂ ਦੇ ਨਾਲ-ਨਾਲ ਮਾਸਟਰ ਸੁਖਵਿੰਦਰ ਸਿੰਘ ਸੁਖੀ ਪ੍ਰਧਾਨ ਡੀ.ਟੀ.ਅੈਫ ਫ਼ਰੀਦਕੋਟ ਅਤੇ ਮਾਸਟਰ ਗਗਨ ਪਾਹਵਾ ਵਲੋਂ ਵੀ ਸੰਬੋਧਿਨ ਕੀਤਾ ਗਿਆ ਸੀ। ਦਸਣਯੋਗ ਹੈ ਕਿ ਹੋਈਆਂ ਚੋਰੀਆਂ ਦਾ ਹਲ ਕਰਨ ਦੀ ਬਜਾਏ ਇੰਨ੍ਹਾਂ ਆਗੂਆਂ ਦੇ ਖਿਲਾਫ਼ ਸੰਬੰਧਿਤ ਮਹਿਕਮੇ ਨੂੰ ਚਿਠੀ ਲਿਖ ਕੇ ਨੋਟਿਸ ਜਾਰੀ ਕਰਵਾਏ ਗਏ ਜੋ ਕਿ ਸਚ ਦੀ ਅਵਾਜ਼ ਨੂੰ ਸ਼ਰੇਆਮ ਦਬਾਉਣਾ ਪ੍ਰਤੀਤ ਹੁੰਦਾ ਹੈ ਤਾਂ ਕਿ ਲੋਕ ਆਪਣੇ ਹਕਾਂ ਲਈ ਅਵਾਜ਼ ਨਾਂ ਉਠਾ ਸਕਣ। ਇਸੇ ਸੰਬੰਧੀ ਅਜ ਸਾਦਿਕ ਦੇ ਮੁਖ ਚੌਂਕ ਵਿਚ ਮੀਟਿੰਗ ਕੀਤੀ ਗਈ ਇਸ ਮੀਟਿੰਗ ’ਚ ਵਖ-ਵਖ ਜਥੇਬੰਦੀਆਂ ਜਿੰਨ੍ਹਾਂ ’ਚ ਵਪਾਰ ਮੰਡਲ ਸਾਦਿਕ, ਮਨਿਆਰੀ ਯੂਨੀਅਨ, ਲੇਬਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ, ਸ਼ਹੀਦ ਭਗਤ ਯੂਥ ਕਲਬ, ਨੌਜਵਾਨ ਸਹਾਰਾ ਕਲਬ, ਲਿਖਾਰੀ ਸਭਾ ਸਾਦਿਕ ਅਤੇ ਕਰਿਆਨਾ ਯੂਨੀਅਨ ਦੇ ਆਗੂਆਂ ਨੇ ਫੈਸਲਾ ਲਿਆ ਕਿ ਲੋਕ ਹਿਤਾਂ ਲਈ ਖੜਨ ਵਾਲੇ ਇੰਨ੍ਹਾਂ ਆਗੂਆਂ ਦੇ ਖਿਲਾਫ਼ ਕੀਤੀ ਝੂਠੀ ਕਾਰਵਾਈ ਨੂੰ ਵਾਪਿਸ ਲਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ’ਚ ਵਡੇ ਪਧਰ ’ਤੇ ਸੰਘਰਸ਼ ਵਿਢਿਆ ਜਾਵੇਗਾ। ਇਸ ਮੌਕੇ ਅਪਾਰ ਸਿੰਘ ਸੰਧੂ, ਸੁਰਿੰਦਰ ਸੇਠੀ, ਜਗਜੀਤ ਸਿੰਘ, ਭਗਵੰਤ ਸਿੰਘ ਸਾਬਕਾ ਮੈਂਬਰ, ਬਾਗ ਸਿੰਘ ਮੈਂਬਰ, ਰੋਸ਼ਨ ਲਾਲ, ਸਤਨਾਮ ਸਿੰਘ ਸਾਦਿਕ, ਸੰਦੀਪ ਗੁਲਾਟੀ ਪੰਮਾ ਸੇਠੀ, ਲਲਿਤ ਬਾਂਸਲ, ਸੁਮਨ ਮਦਾਨ, ਨੀਟਾ ਪ੍ਰਧਾਨ, ਜਸਵਿੰਦਰ ਗਖੜ, ਹੈਪੀ ਨਰੂਲਾ, ਸ਼ਾਮ ਸੁੰਦਰ, ਹੈਪੀ ਸੇਠੀ, ਧਰਮਿੰਦਰ ਸੇਠੀ, ਗੋਰਾ ਬਜਾਜ, ਜਗਸੀਰ ਸਿੰਘ ਸਾਧੂਵਾਲ, ਗੁਰਪ੍ਰੀਤ ਸਿੰਘ ਸਾਦਿਕ ਤੋਂ ਇਲਾਵਾ ਵਡੀ ਗਿਣਤੀ ਲੋਕ ਹਾਜ਼ਰ ਸਨ।

Send this to a friend