ਮਾਘੀ ਮੈਮੋਰੀਅਲ ਕਾਲਜ ਫਾਰ ਵੂਮੈਨ ਵਿਖੇ ਐਨ ਸੀ ਸੀ ਸੈਮੀਨਾਰ ਦਾ ਕੀਤਾ ਆਯੋਜਨ

ਅਮਲੋਹ 21 ਅਗਸਤ (ਰਣਜੀਤ ਸਿੰਘ ਘੁੰਮਣ)- ਐਨ ਸੀ ਸੀ ਚਾਰ ਪੰਜਾਬ ਗਰਲਜ ਬਟਾਲੀਅਨ ਪਟਿਆਲਾ ਦੁਆਰਾ ਮਾਘੀ ਮੈਮੋਰੀਅਲ ਕਾਲਜ ਫਾਰ ਵੂਮੈਨ ਵਿਖੇ ਇਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ। ਇਸ ਮੋਕੇ ਸੈਮੀਨਾਰ ਦੀ ਪ੍ਰਧਾਨਗੀ ਕਰਨਲ ਅਸੀਮ ਟੰਡਨ (ਕਮਾਡਿੰਗ ਅਫਸਰ ) ਨੇ ਕੀਤੀ । ਇਸ਼ ਮੋਕੇ ਸੂਬੇਦਾਰ ਮੇਜਰ ਸਿੰਘ , ਲਖਵਿੰਦਰ ਸਿੰਘ, ਸਤਵਿੰਦਰ ਸਿੰਘ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ । ਸੈਮੀਨਾਰ ਦੋਰਾਨ ਕੈਡੀਡੇਟਸ ਨੂੰ ਐਨ ਸੀ ਸੀ ਦੀਆ ਸੇਵਾਵਾ ਬਾਰੇ ਚਾਨਣਾ ਪਾਇਆ ਗਿਆ । ਇਸ ਮੋਕੇ ਵਖ ਵਖ ਬੁਲਾਰਿਆ ਵਲੋ ਦਸਿਆ ਗਿਆ ਕਿ ਐਨ ਸੀ ਸੀ ਦੀ ਜੀਵਨ ਵਿਚ ਕੀ ਮਹਾਨਤਾ ਹੈ ਅਤੇ ਕੈਡੀਡੇਟਸ ਸਮਾਜ ਪ੍ਰਤੀ ਆਪਣਾ ਕੀ ਯੋਗਦਾਨ ਅਦਾ ਕਰ ਸਕਦੇ ਹਨ । ਸਮਾਗਮ ਦੋਰਾਨ ਕਾਲਜ ਦੀ ਪ੍ਰਿਸੀਪਲ ਮੈਡਮ ਦਰਸ਼ਨਾ ਸ਼ਰਮਾ ਵਲੋ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਮੁਖ ਮਹਿਮਾਨਾ ਸਮੇਤ ਪ੍ਰੋ ਪੁਨਮ ਸ਼ਰਮਾ ਐਨ ਸੀ ਸੀ ਇੰਚਾਰਜ ਦਾ ਧੰਨਵਾਦ ਕੀਤਾ ਗਿਆ।

Send this to a friend