June 23, 2026 5:30 am

ਫਰਜ਼ੀ ਦਸਤਾਵੇਜ਼ਾਂ ‘ਤੇ ਜ਼ਮਾਨਤ ਕਰਵਾਉਣ ਵਾਲੇ 7 ਕਾਬੂ

ਜਲੰਧਰ, 27 ਅਕਤੂਬਰ (ਪੀ.ਟੀ.ਬਿਊਰੋ)-ਥਾਣਾ ਬਾਰਾਂਦਰੀ ਦੀ ਪੁਲਿਸ ਨੇ ਫਰਜ਼ੀ ਦਸਤਾਵੇਜ਼ਾਂ ‘ਤੇ ਅਪਰਾਧੀਆਂ ਦੀ ਜ਼ਮਾਨਤ ਕਰਵਾਉਣ ਦੇ ਦੋਸ਼ ਵਿੱਚ ਇੱਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 7 ਵਿਅਕਤੀਆਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਲੋਕਾਂ ਤੋਂ ਪੁਲਿਸ ਨੇ ਫਰਜ਼ੀ ਵੋਟਰ ਕਾਰਡ ਅਤੇ ਹੋਰ ਕਈ ਦਸਤਾਵੇਜ਼ ਬਰਾਮਦ ਕੀਤੇ ਹਨ, ਜਦਕਿ ਗਿਰੋਹ ਦੇ ਹੋਰ ਫਰਾਰ ਹੋਏ ਮੈਂਬਰਾਂ ਦੀ ਪੁਲਿਸ ਵੱਲੋਂ ਭਾਲ ਜਾਰੀ ਹੈ।
Police
ਏ. ਡੀ. ਸੀ. ਪੀ. ਸਿਟੀ 1 ਨਰੇਸ਼ ਡੋਗਰਾ ਨੇ ਦੱਸਿਆ ਕਿ ਥਾਣਾ ਬਾਰਾਂਦਰੀ ਦੇ ਮੁਖੀ ਸੁਭਾਸ਼ ਚੰਦਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਫਰਜ਼ੀ ਦਸਤਾਵੇਜ਼ਾਂ ਦੇ ਜ਼ਰੀਏ ਕਈ ਮਾਮਲਿਆਂ ‘ਚ ਅਪਰਾਧੀਆਂ ਦੀ ਜ਼ਮਾਨਤ ਕਰਵਾ ਕੇ ਮੋਟੀ ਕਮਾਈ ਕਰ ਰਹੇ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਮਾਮਲੇ ਦੀ ਜਾਂਚ ਕੀਤੀ, ਜਿਸ ਦੇ ਬਾਅਦ ਪੁਲਿਸ ਨੇ ਜਨਕ ਰਾਜ ਨਿਵਾਸੀ ਮਕਸੂਦਾਂ, ਸੰਦੀਪ ਨਿਵਾਸੀ ਲਾਡੋਵਾਲੀ ਰੋਡ, ਸਰਬਜੀਤ ਸਿੰਘ ਨਿਵਾਸੀ ਕਪੂਰਥਲਾ, ਜੈ ਸਿੰਘ ਨਿਵਾਸੀ ਕ੍ਰਿਸ਼ਨਾ ਨਗਰ, ਸੁਖਬੀਰ ਸਿੰਘ ਉਰਫ ਲਾਟੂ ਨਿਵਾਸੀ ਕਿਸ਼ਨਪੁਰਾ ਨੂੰ ਕਾਬੂ ਕਰ ਲਿਆ। ਏ. ਡੀ. ਸੀ. ਪੀ. ਸਿਟੀ 1 ਨਰੇਸ਼ ਡੋਗਰਾ ਨੇ ਦੱਸਿਆ ਕਿ ਇਨ੍ਹਾਂ ਦੀ ਨਿਸ਼ਾਨਦੇਹੀ ਦੇ ਬਾਅਦ ਪੁਲਿਸ ਨੇ ਇੰਦਰਜੀਤ ਸਿੰਘ ਅਤੇ ਦੀਪਕ ਕੁਮਾਰ ਜੋ ਕਿ ਦੋਵੇਂ ਨਿਵਾਸੀ ਬਸਤੀ ਸ਼ੇਖ ਦੇ ਹਨ, ਨੂੰ ਕਾਬੂ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਲੋਕਾਂ ਤੋਂ ਕਈ ਦਸਤਾਵੇਜ਼ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਲੋਕ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਕੁਝ ਲੋਕਾਂ ਦੀ ਜ਼ਮਾਨਤ ਕਰਵਾ ਚੁੱਕੇ ਸਨ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਲੋਕਾਂ ਨੇ ਕਿਨ੍ਹਾ-ਕਿਨ੍ਹਾ ਲੋਕਾਂ ਦੀ ਜ਼ਮਾਨਤ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਲੋਕਾਂ ਦੇ ਕੁਝ ਹੋਰ ਫਰਾਰ ਮੈਂਬਰ ਹੀ ਕੰਪਿਊਟਰ ‘ਤੇ ਫਰਜ਼ੀ ਦਸਤਾਵੇਜ਼ ਤਿਆਰ ਕਰਦੇ ਸਨ।

Send this to a friend