ਇੰਸਪੈਕਟਰ ਗਮਦੂਰ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ ਮਾਨਸਾ ਦਾ ਮਾਣ ਵਧਾਇਆ

ਸਰਦੂਲਗੜ੍ਹ, 20 ਅਗਸਤ (ਬਲਜੀਤ ਪਾਲ)-ਵਿਸ਼ਵ ਪੁਲਿਸ ਖੇਡਾਂ ਮਿਤੀ 7 ਅਗਸਤ ਤੋਂ 16 ਅਗਸਤ ਤੱਕ ਸੰਯੁਕਤ ਰਾਜ ਅਮਰੀਕਾ ਵਿੱਚ ਕਰਵਾਈਆਂ ਗਈਆਂ । ਇਹਨਾਂ ਖੇਡ ਪ੍ਰਤੀਯੋਗਤਾਵਾਂ ਵਿੱਚ ਵਿਸ਼ਵ ਭਰ ਦੇ ਪੁਲਿਸ ਖਿਡਾਰੀਆਂ ਨੇ ਭਾਗ ਲਿਆ । ਪੰਜਾਬ ਪੁਲਿਸ ਵੱਲੋਂ ਵੱਖ ਵੱਖ ਖੇਡਾਂ ਦੇ ਖਿਡਾਰੀਆਂ ਨੇ ਵੀ ਇਹਨਾਂ ਖੇਡਾਂ ਵਿੱਚ ਸ਼ਿਰਕਤ ਕੀਤੀ।ਇਹਨਾਂ ਖਿਡਾਰੀਆਂ ਨੇ ਵੀ ਇਹਨਾਂ ਖੇਡਾਂ ਵਿੱਚ ਪੰਜਾਬ ਪੁਲਿਸ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਬਹੁਤ ਸਲਾਘਾਯੋਗ ਰਿਹਾ । ਇਹਨਾਂ ਖੇਡਾਂ ਵਿੱਚ ਪੰਜਾਬ ਪੁਲਿਸ ਦੇ ਨਾਲ ਨਾਲ ਮਾਨਸਾ ਜਿਲ੍ਹੇ ਦਾ ਮਾਣ ਉਸ ਸਮੇਂ ਹੋਰ ਵੀ ਉਚਾ ਹੋ ਗਿਆ ਜਦੋਂ ਮਾਨਸਾ ਜਿਲ੍ਹੇ ਦੇ ਸੀ.ਆਈ.ਏ ਪੁਲਿਸ ਥਾਣਾ, ਸਦਰ ਮਾਨਸਾ, ਭੀਖੀ, ਕੋਟ ਧਰਮੂ, ਝੁਨੀਰ, ਬਰੇਟਾ, ਬੁਢਲਾਡਾ ਅਤੇ ਜੋਗਾ ਥਾਣੇ ਦੇ ਇੰਚਾਰਜ ਰਹਿ ਕੇ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਨਾਲ ਨਾਲ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਇੰਸਪੈਕਟਰ ਗਮਦੂਰ ਸਿੰਘ ਨੇ ਡਿਸਕ ਥਰੋਅ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ । ਇਹਨਾਂ ਖੇਡਾਂ ਵਿੱਚ 67 ਦੇਸ਼ਾਂ ਦੇ ਪੁਲਿਸ ਖਿਡਾਰੀਆਂ ਨੇ ਭਾਗ ਲਿਆ। ਇੰਸਪੈਕਟਰ ਗਮਦੂਰ ਸਿੰਘ ਦੀ ਇਸ ਪ੍ਰਾਪਤੀ ਤੇ ਮਾਨਸਾ ਜਿਲ੍ਹੇ ਦੇ ਲੋਕ ਫਖਰ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ । ਵਰਨਣਯੋਗ ਹੈ ਕਿ 50 ਸਾਲ ਦੀ ਉਮਰ ਦੇ ਬਾਵਜੂਦ ਵੀ ਇੰਸਪੈਕਟਰ ਗਮਦੂਰ ਸਿੰਘ ਸਰੀਰਕ ਅਤੇ ਮਾਨਸਿਕ ਤੌਰ ਤੇ ਰਿਸ਼ਟ ਪੁਸ਼ਟ ਹਨ ਅਤੇ ਨਿੱਤ ਅਭਿਆਸ ਕਰਦੇ ਰਹਿੰਦੇ ਹਨ। ਉਹਨਾਂ ਦੀ ਇਸ ਗੌਰਵਮਈ ਪ੍ਰਾਪਤੀ ਕਾਰਨ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਮਾਲਵਾ ਭਲਾਈ ਕਲੱਬ , ਭਗਤ ਰਵੀਦਾਸ ਕਲੱਬ, ਸੰਘਾ ਐਜੂਕੇਸ਼ਨ ਸੋਸਾਇਟੀ, ਮਾਲਵਾ ਗਰੁੱਪ ਆਫ ਕਾਲਜਿਜ਼, ਬਾਬਾ ਧਿਆਨ ਦਾਸ ਕਲੱਬ, ਦਸ਼ਮੇਸ਼ ਸਪੋਰਟਸ ਕਲੱਬ ਝੰਡਾ ਕਲਾਂ, ਮਾਲਵਾ ਕਲਾ ਮੰਚ ਝੁਨੀਰ ਅਤੇ ਮਾਨਸਾ ਜਿਲ੍ਹੇ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਇੰਸਪੈਕਟਰ ਗਮਦੂਰ ਸਿੰਘ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ਕਾਰਨ ਪੰਜਾਬ ਪੁਲਿਸ ਵਿੱਚ ਤਰੱਕੀ ਦਿੱਤੀ ਜਾਵੇ । ਉਹਨਾਂ ਦੀ ਖੇਡ ਰੁਚੀ ਕਾਰਨ ਪੰਜਾਬ ਦੀ ਨਸ਼ਿਆਂ ਵਿੱਚ ਰੁਲਦੀ ਜਵਾਨੀ ਉਹਨਾਂ ਤੋਂ ਸੇਧ ਲੈ ਕੇ ਇੱਕ ਸਿਹਤਮੰਦ ਸਮਾਜ ਦੀ ਸਥਾਪਨਾ ਕਰਨ ਵਿੱਚ ਸਹਾਈ ਹੋਵੇਗੀ ।

Send this to a friend