ਚੰਡੀਗੜ੍ਹ, 27 ਅਕਤੂਬਰ (ਪੀ.ਟੀ.ਬਿਊਰੋ)-14ਵੀਂ ਪੰਜਾਬ ਵਿਧਾਨ ਸਭਾ ਦਾ 6ਵਾਂ ਇਜਲਾਸ 28 ਅਕਤੂਬਰ ਤੋਂ ਸ਼ੁਰੂ ਹੋਵੇਗਾ, ਜਿਹੜਾ 1 ਨਵੰਬਰ ਤੱਕ ਚੱਲੇਗਾ। ਇਸ ਸਬੰਧੀ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਫੈਸਲਾ ਲਿਆ ਗਿਆ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਜਲਾਸ 28 ਅਕਤੂਬਰ ਨੂੰ ਦੁਪਹਿਰ ਬਾਅਦ ਸ਼ਰਧਾਂਜਲੀਆਂ ਦੇਣ ਨਾਲ ਸ਼ੁਰੂ ਹੋਵੇਗਾ। ਪੰਜਾਬ ਵਿਧਾਨ ਸਭਾ ਦਾ ਕੰਮਕਾਜ 29 ਅਤੇ 30 ਅਕਤੂਬਰ ਅਤੇ 1 ਨਵੰਬਰ ਨੂੰ ਹੋਵੇਗਾ। 1 ਨਵੰਬਰ ਨੂੰ ਇਜਲਾਸ ਦੀ ਸਮਾਪਤੀ ਹੋਵੇਗੀ।