ਸ੍ਰੀ ਗੁਰੂ ਗਰੰਥ ਸਾਹਿਬ ਜਾਂ ਕਿਸੇ ਹੋਰ ਧਰਮ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਹੋਵੇ ਫਾਂਸੀ ਦੀ ਸਜ਼ਾ : ਸਤਿਕਾਰ ਕਮੇਟੀ

ਝਬਾਲ, ਸਰਾਂਏ ਅਮਾਨਤ ਖਾਂ, 18 ਅਗਸਤ (ਹਰਦੀਪ ਸਿੰਘ ਜਤਿੰਦਰ ਸ਼ਰਮਾ)- ਅੱਜ ਕਸਬਾ ਝਬਾਲ ਵਿਖੇ ਬਾਬਾ ਬੁੱਢਾ ਸਾਹਿਬ ਜੀ ਸਤਿਕਾਰ ਕਮੇਟੀ ਦੇ ਸੈਕੜੇ ਸਿੰਘਾਂ ਦਾ ਵੱਡਾ ਇਕੱਠ ਸਤਿਕਾਰ ਕਮੇਟੀ ਦੇ ਪ੍ਰਧਾਨ ਹਰਜਿੰਦਰ ੰਿਸੰਘ ਪੰਜਵੜ ਦੀ ਅਗਵਾਈ ਹੇਠ ਹੋਇਆ ।ਜਿਸ ਵਿੱਚ ਸਮੂੰਹ ਸਿੰਘਾਂ ਦੇ ਪੂਰਨ ਸਹਿਯੋਗ ਨਾਲ ਮਾਰਚ ਕੱਢਦਿਆ ਸ੍ਰੀ ਗੁਰੁ ਗਰੰਥ ਸਾਹਿਬ ਜੀ ਅਤੇ ਹੋਰ ਧਰਮਾਂ ਦੀ ਦਿਨੋ ਦਿਨ ਬੇਅਦਬੀ ਕਰ ਰਹੇ ਦੋਸ਼ੀਆ ਨੂੰ ਫਾਂਸੀ ਦੀ ਸ਼ਜਾ ਦੇਣ ਅਤੇ । ਬੱਸਾਂ ਟਰੈਕਟਰਾਂ ਤੇ ਆਟੋ ਵਿੱਚ ਗੰਦੇ ਗਾਣੇ ਲਾਉਣ ਵਾਲਿਆ,ਸਕੂਲਾਂ ਕਾਲਜਾ ਵਿੱਚ ਜਾ ਰਸਤੇ ਵਿੱਚ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਨ ਵਾਲਿਆ,ਇਲਾਕੇ ਵਿੱਚ ਨਸਾ ਵੇਚਨ ਅਤੇ ਖਾਣ ਵਾਲਿਆ ,ਵਿਰੁੱਧ ਸਖਤ ਕਾਰਵਾਈ ਕਰਨ ਸਬੰਧੀ ਇਕ ਮੰਗ ਪੱਤਰ ਡਿਪਟੀ ਕਮਿਸ਼ਰ ਤਰਨ ਤਾਰਨ,ੇ ਐਸੱ ਐਸ ਪੀ,ਤਰਨ ਤਾਰਨ ,ਅਤੇ ਐਸੱ ਐਚੱ ੳ ਥਾਣਾ ਝਬਾਲ ਨੂੰ ਦਿੱਤਾ ਗਿਆ । ਇਸ ਮੌਕੇ ਹਰਜਿੰਦਰ ਸਿੰਘ ਪੰਜਵੜ, ਪਰਗਟ ਸਿੰਘ ਪੰਡੌਰੀ, ਗੁਰਸੇਵਕ ਸਿੰਘ, ਅਰਸ਼ਦੀਪ ੰਿਸੰਘ ਬਘਿਆੜੀ, ਸੰਦੀੋ ਸਿੰਘ ਚੱਕ ,ਗੁਰਪਾਲ ਸਿੰਘ ਦਾਉਕੇ, ਜੋਗਾ ਸਿੰਘ ਐਮਾਂ, ਜੋਗਾ ਸਿੰਘ ਚੀਮਾਂ ਕਲਾ,ਮਲਕੀਤ ਸਿੰਘ ਸਰਾਂ, ਮਿੱਠੂ ਸਿੰਘ ਸਰਾਂ,ਗੁਰਸਾਹਿਬ ਸਿੰਘ ਸਰਾਂ ਆਦਿ ਹਾਜ਼ਰ ਸਨ ।

Send this to a friend