ਵੀ.ਆਈ.ਪੀ ਕਲਚਰ ਰੱਖਿਆ ਹੋਇਆ ਹੈ ਜਾਰੀ
ਸੰਗਰੂਰ, 17 ਅਗਸਤ (ਹਰਜੀਤ ਸਿੰਘ ਹਸਨਪੁਰੀ)- 15 ਅਗਸਤ ਦੇ ਦਿਨ ਝੰਡਾ ਲਹਿਰਾਉਣ ਦੀ ਰਸਮ ਪੂਰੀ ਕਰਨ ਵਾਸਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੀ.ਆਈ.ਪੀ ਕਲਚਰ ਦੀ ਤਰ੍ਹਾਂ ਪੁਲਿਸ ਲਾਇਨ ਦੇ ਵਿੱਚ ਆਈ।ਉਸਦੀ ਕਾਰ ਦੇ ਉਤੇ ਕੌਮੀ ਤਿਰੰਗਾ ਝੰਡਾ ਲਹਿਰਾ ਰਿਹਾ ਸੀ ਅਤੇ ਉਸਦੇ ਪਿੱਛੇ ਕਾਰਾਂ ਦਾ ਕਾਫ਼ਲਾ ਸੀ ਜਦੋਂ ਕਿ ਸਹੁੰ ਚੁੱਕਣ ਤੋਂ ਬਾਅਦ ਮੰਤਰੀਆਂ ਨੇ ਵੀ.ਆਈ.ਪੀ ਕਲਚਰ ਖਤਮ ਕਰਨ ਦਾ ਪ੍ਰਣ ਕੀਤਾ ਸੀ ਪਰ ਵੀ.ਆਈ.ਪੀ ਕਲਚਰ ਅਜੇ ਵੀ ਜਾਰੀ ਹੈ। ਭਾਵੇਂ ਕੇਂਦਰ ਦੀ ਸਰਕਾਰ ਨੇ ਵੀ ਗੱਡੀਆਂ ’ਤੇ ਲਾਲ ਬੱਤੀ ਲਾਹੁਣ ’ਤੇ ਪਾਬੰਦੀ ਲਗਾਈ ਹੈ ਪਰ ਕਾਰਾਂ ਦੇ ਉ੍ਯੱਤੇ ਝੰਡੀ ਲਾਉਣਾ ਵੀ ਵੀ.ਆਈ.ਪੀ ਕਲਚਰ ਵਿੱਚ ਹੀ ਆਉਂਦੇ ਹਨ।ਮੰਤਰੀ ਸੁਰੱਖਿਆ ਵਾਸਤੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਤੈਨਾਤ ਕੀਤੀ ਗਈ ਸੀ।ਝੰਡਾ ਝੁਲਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸਿੱਖਿਆ ਮੰਤਰੀ ਰੈਸਟ ਹਾਊਸ ਵਿਖੇ ਪਹੁੰਚੀ, ਜਿਥੇ ਕਿ ਉਨ੍ਹਾਂ ਦੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਸੀ।ਰੈਸਟ ਹਾਊਸ ਦੇ ਵਿੱਚ ਰਵਾਨਾ ਹੋਣ ਤੋਂ ਪਹਿਲਾਂ ਪੰਜਾਬ ਟਾਇਮਜ਼ ਅਖ਼ਬਾਰ ਦਾ ਪੱਤਰਕਾਰ ਸਿੱਖਿਆ ਮੰਤਰੀ ਨੂੰ ਮਿਲਿਆ ਅਤੇ ਉਨ੍ਹਾਂ ਤੋਂ ਪਾਕਿਸਤਾਨੀ ਜੇਲਾਂ ਵਿੱਚ ਬੰਦ ਭਾਰਤੀ ਫੌਜੀਆਂ ਦੀ ਰਿਹਾਈ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਭਾਰਤੀ ਫੌਜੀਆਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਤਾਂ ਉਨ੍ਹਾਂ ਨੂੰ ਅਖਬਾਰਾਂ ਵਿੱਚ ਛੱਪੀਆਂ ਖ਼ਬਰਾਂ ਬਾਰੇ ਦੱਸਿਆਂ ਤਾ ਉਨ੍ਹਾਂ ਕਿਹਾ ਕਿ ਮੈਂ ਕੋਈ ਖਬਰ ਨਹੀਂ ਪੜ੍ਹੀ ਪ੍ਰੰਤੂ ਪਾਕਿਸਤਾਨ ਦੀਆਂ ਜੇਲਾਂ ਵਿੱਚ ਬੰਦ ਭਾਰਤੀ ਫੌਜੀਆਂ ਦੀ ਰਿਹਾਈ ਦਾ ਕੰਮ ਕਰਨਾ ਤਾਂ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਪਾਕਿਸਤਾਨੀ ਜੇਲਾਂ ਵਿੱਚ 214 ਜੰਗੀ ਕੈਦੀਆਂ ਦੇ ਵਿੱਚ ਵੀ ਪੰਜਾਬ ਦੇ ਵੀ ਕਈ ਫੌਜੀ ਹਨ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਮੈਂ ਹੁਣ ਪੰਜਾਬ ਸਰਕਾਰ ਦਾ ਧਿਆਨ ਪਾਕਿਸਤਾਨ ਜੇਲਾਂ ਵਿੱਚ ਨਰਕ ਭਰੀ ਜ਼ਿੰਦਗੀ ਭੋਗ ਰਹੇ ਫੌਜੀਆਂ ਦੇ ਬਾਰੇ ਦਿਵਾਵਾਂਗੀ।ਹੈਰਾਨੀ ਦੀ ਗੱਲ ਹੈ ਕਿ 1965 ਵਿੱਚ ਭਾਰਤ-ਪਾਕਿ ਜੰਗ ਹੋਣ ਸਮੇਂ ਹੀ ਜਿੱਤੇ ਹੋਏ ਇਲਾਕੇ ਪਾਕਿਸਤਾਨ ਨੂੰ ਛੱਡ ਦਿੱਤੇ ਸਨ ਅਤੇ ਜੰਗੀ ਫੌਜੀਆਂ ਦੀ ਰਿਹਾਈ ਬਾਰੇ ਭਾਰਤ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ 1971 ਵਿੰਚ ਭਾਰਤ-ਪਾਕਿ ਜੰਗ ਹੋਈ ਅਤੇ ਜੰਗਬੰਦੀ ਤੋਂ ਬਾਅਦ ਜੰਗੀ ਕੈਦੀਆਂ ਦੀ ਰਿਹਾਈ ਬਾਰੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ।ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਫੌਜੀਆਂ ਨੂੰ ਸਰਕਾਰ ਨੇ ਲੜਾਈ ਵਿੱਚ ਸ਼ਹੀਦ ਹੋਇਆ ਕਰਾਰ ਦਿੱਤਾ ਹੈ ਪਰ ਉਹ ਅਜੇ ਵੀ ਪਾਕਿਸਤਾਨ ਦੀਆਂ ਜੇਲਾਂ ਵਿੱਚ ਅਜੇ ਵੀ ਬੰਦ ਹਨ।ਪਿੰਡ ਖਿਆਲਾ ਦੇ ਸਾਬਕਾ ਫੌਜੀ ਬਲਵੀਰ ਸਿੰਘ ਨੇ ਕਿਹਾ ਕਿ ਮੇਰਾ ਛੋਟਾ ਭਰਾ 1965 ਦੀ ਜੰਗ ਵਿੱਚ ਸ਼ਹੀਦ ਹੋਣ ਦੀ ਖ਼ਬਰ ਸਾਨੂੰ ਸਰਕਾਰ ਨੇ ਭੇਜੀ ਸੀ ਪਰ ਉਸਦੇ ਬਾਰੇ ਵੀ ਉੜਦੀ ਖ਼ਬਰ ਮਿਲੀ ਹੈ ਕਿ ਉਹ ਪਾਕਿਸਤਾਨ ਦੀਆਂ ਜੇਲਾਂ ਵਿੱਚ ਦੂਜੇ ਜੰਗੀ ਕੈਦੀਆਂ ਦੇ ਨਾਲ ਬੰਦ ਹੈ।ਜੰਗੀ ਕੈਦੀਆਂ ਦੇ ਬਾਰੇ ਪਾਕਿਸਤਾਨ ਦੀ ਕੋਰਟ ਲਖਪਤ ਰਾਏ ਦੀ ਜੇਲ ਵਿੱਚ ਮਾਰੇ ਗਏ ਸਰਬਜੀਤ ਦੀ ਭੈਣ ਬਲਬੀਰ ਕੌਰ ਨੂੰ ਆਵਾਜ਼ ਬੁਲੰਦ ਕੀਤੀ ਹੈ।ਉਸਨੇ ਕਿਹਾ ਕਿ ਭਾਵੇਂ ਮੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ ਪਰ ਜਿਹੜੇ ਬਾਕੀ ਭਾਰਤੀ ਫੌਜੀ ਪਾਕਿਸਤਾਨ ਦੀਆਂ ਜੇਲਾਂ ਵਿੱਚ ਬੰਦ ਹਨ ਉਹ ਵੀ ਮੇਰੇ ਭਰਾ ਹਨ।ਪੰਜਾਬ ਸਰਕਾਰ ਨੂੰ ਪੰਜਾਬ ਦੇ ਜੰਗੀ ਫੌਜੀ ਜੋ 1965 ਅਤੇ 1971 ਦੀ ਲੜਾਈ ਦੇ ਸਮੇਂ ਤੋਂ ਪਾਕਿਸਤਾਨ ਦੀਆਂ ਜੇਲਾਂ ਵਿੱਚ ਬੰਦ ਹਨ ਉਨ੍ਹਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਹੈ।ਜੇਕਰ ਪੰਜਾਬ ਸਰਕਾਰ ਨੇ ਪਾਕਿਸਤਾਨ ਦੀਆਂ ਜੇਲਾਂ ਦੇ ਵਿੱਚ ਬੰਦ ਫੌਜੀਆਂ ਨੂੰ ਰਿਹਾਅ ਕਰਵਾਉਣ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਤਾਂ ਉਨ੍ਹਾਂ ਫੌਜੀਆਂ ਦੇ ਪਰਿਵਾਰਕ ਮੈਂਬਰ, ਦੋਸਤ ਮਿੱਤਰ ਸਰਕਾਰ ਦੇ ਖਿਲਾਫ਼ ਸੰਘਰਸ਼ ਕਰਨ ਦੇ ਲਈ ਮਜ਼ਬੂਰ ਹੋਣਗੇ।ਜੰਗੀ ਕੈਦੀਆਂ ਦੀ ਰਿਹਾਈ ਬਾਰੇ ਯੂ.ਐਨ.ਓ ਦੇ ਵਿੱਚ ਵੀ ਮੁੱਦਾ ਉਠਾਣਾ ਬਣਦਾ ਹੈ।ਅਕਾਲੀ-ਭਾਜਪਾ ਸਰਕਾਰ ਸਮੇਂ ਇਨ੍ਹਾਂ ਜੰਗਾਂ ਵਿੱਚ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਨੂੰ 10 ਏਕੜ ਨਿਕਾਸੀ ਭੋਂ ਅਲਾਟ ਕਰਨ ਦੇ ਨਿਯਮਾਂ ਨੂੰ ਵੀ ਬਦਲ ਦਿੱਤਾ ਹੈ, ਜਿਸ ਕਰਕੇ ਇਨ੍ਹਾਂ ਦੇ ਪਰਿਵਾਰਾਂ ਨੂੰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨੀ ਪਈ।ਸੁਪਰੀਮ ਕੋਰਟ ਨੇ ਅਤੇ ਹਾਈਕੋਰਟ ਨੇ ਹੁਕਮ ਕੀਤਾ ਸੀ ਕਿ ਜੇਕਰ ਸਰਕਾਰ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਨੂੰ ਜ਼ਮੀਨ ਅਲਾਟ ਨਹੀਂ ਕਰ ਸਕਦੀ ਤਾਂ ਕਲੈਕਟਰ ਰੇਟ ਦੇ ਮੁਤਾਬਕ ਉਨ੍ਹਾਂ ਨੂੰ ਨਗਦ ਰਾਸ਼ੀ ਦਿੱਤੀ ਜਾਣੀ ਬਣਦੀ ਹੈ।ਪੰਜਾਬ ਸਰਕਾਰ ਦੇ ਕੁੱਝ ਅਧਿਕਾਰੀਆਂ ਨੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਨਿਕਾਸੀ ਭੋਂ ਗੈਰ ਕਾਨੂੰਨੀ ਅਲਾਟ ਕਰ ਦਿੱਤੀ ਹੈ, ਜਿਸ ਨਾਲ ਸਰਕਾਰ ਦੇ ਖਜਾਨੇ ਨੂੰ 50 ਹਜਾਰ ਕਰੋੜ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਹੈ।